ਪਤਨੀ ਕਰਦੀ ਸੀ ਨਾਜਾਇਜ਼ ਸੰਬੰਧਾਂ ਦਾ ਵਿਰੋਧ, ਪਤੀ ਨੇ ਬੇਰਹਿਮੀ ਨਾਲ ਕੀਤਾ ਕਤਲ

09/24/2017 11:20:33 AM

ਬਿਹਾਰਸ਼ਰੀਫ— ਨਗਰ ਥਾਣਾ ਦੇ ਨਾਲ ਲੱਗਦੇ ਸ਼ੇਰਪੁਰ ਦੇ ਸਬਜ਼ੀ ਬਾਜ਼ਾਰ ਧੋਬੀ ਟੋਲਾ 'ਚ ਸ਼ਨੀਵਾਰ ਨੂੰ ਪਤੀ ਅਤੇ ਸਹੁਰੇ ਘਰਦਿਆਂ ਦੇ ਹੋਰ ਮੈਬਰਾਂ ਨੇ ਨੂੰਹ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ। ਦੋਸ਼ੀਆਂ ਨੇ ਪੁਲਸ ਜਾਂਚ ਨੂੰ ਗੁਮਰਾਹ ਕਰਨ ਲਈ ਲਾਸ਼ ਨੂੰ ਫਾਹੇ ਨਾਲ ਲਟਕਾ ਦਿੱਤਾ। ਲਾਸ਼ ਦਾ ਪੈਰ ਬੈਡ ਤੋਂ ਹਟਾ ਦਿੱਤਾ ਸੀ, ਜਿਸ ਕਾਰਨ ਦੋਸ਼ੀ ਆਪਣੀ ਸਾਜਿਸ਼ 'ਚ ਸਫਲ ਨਾਲ ਹੋ ਸਕਿਆ। ਘਟਨਾ ਦੇ ਬਾਅਦ ਪਤੀ ਅਤੇ ਹੋਰ ਮੈਂਬਰ ਘਰ ਛੱਡ ਕੇ ਫਰਾਰ ਹੋ ਗਿਆ। ਮ੍ਰਿਤਕਾ ਧੀਰਜ ਯਾਦਵ ਦੀ 25 ਸਾਲਾ ਪਤਨੀ ਪ੍ਰਤੀਮਾ ਦੇਵੀ ਹੈ।
ਗੁਆਂਢੀਆ ਵੱਲੋਂ ਔਰਤ ਦੇ ਪਰਿਵਾਰਕ ਮੈਬਰਾਂ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਜਿਸ ਦੇ ਬਾਅਦ ਪਰਿਵਾਰਕ ਮੈਂਬਰ ਪੁੱਜੇ ਅਤੇ ਫਾਹੇ ਨਾਲ ਲਟਕਦੀ ਲਾਸ਼ ਦੇਖ ਕੇ ਰੌਣ ਲੱਗ ਪਏ, ਉਨ੍ਹਾਂ ਨੇ ਘਰ 'ਚ ਭੰਨ੍ਹਤੋੜ ਕੀਤੀ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਬੈਗਨਾਬਾਦ ਵਾਸੀ ਮ੍ਰਿਤਕਾ ਦੇ ਭਰਾ ਨੇ ਜੀਜੇ ਸਮੇਤ ਚਾਰ ਹੋਰ ਦੋਸ਼ੀਆਂ 'ਤੇ ਦਾਜ ਲਈ ਕਤਲ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। 
ਪ੍ਰਤੀਮਾ ਦਾ ਵਿਆਹ ਸਾਲ 2013 'ਚ ਹੋਇਆ ਸੀ। ਪਰਿਵਾਰਕ ਮੈਬਰਾਂ ਨੇ ਆਰੋਪ ਲਗਾਇਆ ਹੈ ਕਿ ਧੀਰਜ ਦਾ ਇਕ ਰਿਸ਼ਤੇਦਾਰ ਔਰਤ ਨਾਲ ਗੈਰ ਸੰਬੰਧ ਸੀ। ਜਿਸ ਦਾ ਵਿਰੋਧ ਕਰਨ 'ਤੇ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ। ਪਤੀ ਰੁਪਏ ਦੀ ਮੰਗ ਕਰਦਾ ਸੀ। ਕਈ ਵਾਰ ਪ੍ਰਤੀਮਾ ਨੂੰ ਘਰ ਤੋਂ ਬਾਹਰ ਵੀ ਕੱਢਿਆ ਜਾ ਚੁੱਕਿਆ ਸੀ। ਭਰਾ ਪੰਕਜ ਨੇ ਦੱਸਿਆ ਕਿ ਉਸ ਨੇ ਕਈ ਵਾਰ 10-20 ਹਜ਼ਾਰ ਰੁਪਏ ਜੀਜੇ ਨੂੰ ਦਿੱਤੇ ਹਨ ਤਾਂ ਜੋ ਉਸ ਦੀ ਭੈਣ ਨੂੰ ਪਰੇਸ਼ਾਨ ਨਾ ਕੀਤਾ ਜਾ ਸਕੇ। ਔਰਤ ਦੇ ਦੋ ਬੱਚੇ ਹਨ।


Related News