''Happy Birthday'' ਨਾ ਬੋਲਣ ''ਤੇ ਨਾਰਾਜ਼ ਹੋਈ ਪਤਨੀ, ਗੁੱਸੇ ''ਚ ਆਈ ਨੇ ਕਰ ''ਤਾ ਕਾਂਡ
Monday, Mar 10, 2025 - 02:52 PM (IST)
 
            
            ਬਿਹਾਰ- ਪਤਨੀ ਨੂੰ ਆਪਣੀ ਪਤਨੀ ਦਾ ਜਨਮ ਦਿਨ ਭੁੱਲਣਾ ਮਹਿੰਗਾ ਪੈ ਗਿਆ। ਦਰਅਸਲ ਜਨਮ ਦਿਨ ਦੀ ਵਿਸ਼ ਨਾ ਕਰਨ ਤੋਂ ਨਾਰਾਜ਼ ਪਤਨੀ ਗੁੱਸੇ ਹੋ ਗਈ। ਗੁੱਸਾ ਇੰਨਾ ਕਿ ਕ੍ਰਿਕਟ ਬੈਟ ਨਾਲ ਹਮਲਾ ਕੇ ਪਤੀ ਦਾ ਸਿਰ ਪਾੜ ਦਿੱਤਾ। ਇਸ ਹਮਲੇ ਵਿਚ ਪਤੀ ਦੀ ਉਂਗਲ ਵੀ ਟੁੱਟ ਗਈ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਮਾਮਲਾ ਬਿਹਾਰ ਦੇ ਮੁਜ਼ੱਫਰਨਗਰ ਦਾ ਹੈ।
ਜਾਣਕਾਰੀ ਮੁਤਾਬਕ ਮਾਮਲਾ ਜ਼ਿਲ੍ਹੇ ਦੇ ਅਹਿਯਾਰਪੁਰ ਥਾਣਾ ਖੇਤਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਪਤੀ ਦੀ ਭੈਣ ਦਾ 2 ਦਿਨ ਪਹਿਲਾਂ ਜਨਮ ਦਿਨ ਸੀ ਅਤੇ ਉਸ ਨੇ ਵਧਾਈ ਦਿੰਦੇ ਹੋਏ ਸੋਸ਼ਲ ਮੀਡੀਆ 'ਤੇ ਸਟੋਰੀ ਵੀ ਪਾਈ ਸੀ ਪਰ ਉਹ ਆਪਣੀ ਪਤਨੀ ਦਾ ਜਨਮ ਦਿਨ ਭੁੱਲ ਗਿਆ, ਜੋ ਪਤਨੀ ਨੂੰ ਰਾਸ ਨਹੀਂ ਆਇਆ। ਇਸ ਗੱਲ ਨੂੰ ਲੈ ਕੇ ਪਹਿਲਾਂ ਦੋਹਾਂ ਵਿਚ ਬਹਿਸ ਹੋਈ। ਫਿਰ ਵੇਖਦੇ ਹੀ ਵੇਖਦੇ ਮਾਮਲਾ ਇੰਨਾ ਵੱਧ ਗਿਆ ਕਿ ਪਤਨੀ ਨੇ ਗੁੱਸੇ ਵਿਚ ਆ ਕੇ ਕ੍ਰਿਕਟ ਬੈਟ ਚੁੱਕਿਆ ਅਤੇ ਪਤੀ ਦੇ ਸਿਰ 'ਤੇ ਮਾਰ ਦਿੱਤਾ।
ਪਤਨੀ ਵਲੋਂ ਕੀਤੇ ਗਏ ਇਸ ਹਮਲੇ ਵਿਚ ਪਤੀ ਦਾ ਸਿਰ ਫਟ ਗਿਆ। ਇਸ ਦਰਮਿਆਨ ਵਿਚ ਬਚਾਅ ਕਰਦੇ ਸਮੇਂ ਉਸ ਦੀ ਇਕ ਉਂਗਲ ਵਿਚ ਟੁੱਟ ਗਈ। ਇਸ ਤੋਂ ਬਾਅਦ ਜ਼ਖ਼ਮੀ ਹਾਲਤ ਵਿਚ ਪਤੀ ਨੂੰ ਤਰੁੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            