ਤਾਂ ਇਸ ਕਾਰਨ ਵਾਪਸ ਨਹੀਂ ਮਿਲਦੇ ਤੁਹਾਡੇ ''ਖੋਹੇ'' ਹੋਏ ਫ਼ੋਨ..., ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
Sunday, Dec 08, 2024 - 05:54 AM (IST)
ਨਵੀਂ ਦਿੱਲੀ (ਵਿਸ਼ੇਸ਼)- ਇਹ ਗੱਲ ਕਈ ਵਾਰ ਤੁਹਾਡੇ ਮਨ 'ਚ ਆਈ ਹੋਵੇਗੀ ਕਿ ਆਖ਼ਿਰ ਤੁਹਾਡੇ ਖੋਹੇ ਹੋਏ ਫ਼ੋਨ ਅਕਸਰ ਸ਼ਿਕਾਇਤਾਂ ਕਰਵਾਏ ਜਾਣ ਤੇ ਥਾਣਿਆਂ ਦੇ ਗੇੜੇ ਮਾਰੇ ਜਾਣ ਦੇ ਬਾਵਜੂਦ ਵੀ ਵਾਪਸ ਕਿਉਂ ਨਹੀਂ ਮਿਲਦੇ ? ਦੂਜਾ ਇਹ ਕਿ ਚੀਨ 'ਚ ਬਣੇ ਮੋਬਾਈਲ ਫ਼ੋਨ ਜਾਂ ਹੋਰ ਇਲੈਕਟ੍ਰਾਨਿਕ ਚੀਜ਼ਾਂ ਇੰਨੀਆਂ ਸਸਤੀਆਂ ਕਿਵੇਂ ਹੁੰਦੀਆਂ ਹਨ।
ਹਾਲਾਂਕਿ ਇਸ ਦਾ ਵੱਡਾ ਕਾਰਨ ਉੱਥੋਂ ਦੀ ਟੈਕਨਾਲੌਜੀ ਤੇ ਉੱਥੇ ਆਸਾਨੀ ਨਾਲ ਮਿਲਣ ਵਾਲਾ ਰਾਅ ਮਟੀਰੀਅਲ ਹੀ ਹੈ, ਪਰ ਇਸ ਦਾ ਇਕ ਅਜਿਹਾ ਕਾਰਨ ਵੀ ਹੈ, ਜੋ ਤੁਸੀਂ ਸ਼ਾਇਦ ਸੋਚਿਆ ਵੀ ਨਾ ਹੋਵੇ, ਪਰ ਇਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਇਹ ਵੀ ਪੜ੍ਹੋ- ਜੈ ਸ਼ਾਹ ਤੋਂ ਬਾਅਦ ਇਹ ਸੰਭਾਲਣਗੇ BCCI ਦਾ ਕਾਰਜਭਾਰ, ਪ੍ਰਧਾਨ ਰੋਜਰ ਬਿੰਨੀ ਨੇ ਕੀਤਾ ਨਿਯੁਕਤ
ਅਕਸਰ ਜਦੋਂ ਕਿਸੇ ਦਾ ਫ਼ੋਨ ਚੋਰੀ ਹੁੰਦਾ ਹੈ ਤਾਂ ਚੋਰੀ ਹੋਇਆ ਫੋਨ ਪੁਲਸ ਵਾਪਸ ਨਹੀਂ ਕਰਵਾ ਪਾਉਂਦੀ ਹੈ। ਬੇਸ਼ੱਕ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਵੀ ਇਸ ਦਾ ਇਕ ਕਾਰਨ ਹੈ, ਪਰ ਇਸ ਦਾ ਮੁੱਖ ਕਾਰਨ ਇਹ ਹੈ ਕਿ ਦੁਨੀਆ ਭਰ ’ਚ ਚੋਰੀ ਹੋਣ ਵਾਲੇ ਜ਼ਿਆਦਾਤਰ ਫੋਨ ਸਿੱਧੇ ਚੀਨ ਦੀ ਸਿਲਕ ਵੈਲੀ ਤੱਕ ਪਹੁੰਚਦੇ ਹਨ। ਉੱਥੇ ਇਸ ਫੋਨ ਦੇ ਕੀਮਤੀ ਪੁਰਜ਼ੇ ਕੱਢ ਲਏ ਜਾਂਦੇ ਹਨ, ਜਿਨ੍ਹਾਂ ਤੋਂ ਨਵੇਂ ਫੋਨ ਤਿਆਰ ਕੀਤੇ ਜਾਂਦੇ ਹਨ ਅਤੇ ਆਮ ਨਾਲੋਂ ਘੱਟ ਰੇਟਾਂ 'ਤੇ ਏਸ਼ੀਆਈ ਬਾਜ਼ਾਰ ’ਚ ਭੇਜ ਦਿੱਤੇ ਜਾਂਦੇ ਹਨ। ਇਹੀ ਕਾਰਨ ਹੈ ਕਿ ਏਸ਼ੀਆ ਦੇ ਦੂਜੇ ਦੇਸ਼ਾਂ ਦੀਆਂ ਮੋਬਾਈਲ ਫ਼ੋਨ ਨਿਰਮਾਤਾ ਕੰਪਨੀਆਂ ਚੀਨ ਤੋਂ ਆਉਣ ਵਾਲੇ ਫ਼ੋਨਾਂ ਦਾ ਮੁਕਾਬਲਾ ਨਹੀਂ ਕਰ ਰਹੀਆਂ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਦੀ ਨਵੀਂ ਚੁਣੀ ਪੰਚਾਇਤ ਨੇ ਚੁੱਕਿਆ ਨਿਵੇਕਲਾ ਕਦਮ ; ਬਾਕੀ ਪਿੰਡਾਂ ਲਈ ਵੀ ਪੇਸ਼ ਕੀਤੀ ਮਿਸਾਲ
ਚੋਰੀ ਦੇ ਮੋਬਾਈਲਾਂ ਨੂੰ ਚੀਨ ਪਹੁੰਚਾਉਣ ਵਾਲਾ ਗਿਰੋਹ ਖ਼ਾਸਕਰ ਯੂਰਪ ਤੇ ਏਸ਼ੀਆ ਦੇ ਦੇਸ਼ਾਂ ’ਚ ਸਰਗਰਮ ਹੈ। ਲੰਡਨ ’ਚ ਵੀ ਮੋਬਾਈਲ ਫੋਨ ਖੋਹਣ ਦੀਆਂ ਘਟਨਾਵਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉਥੇ ਹੀ ਵਿਦੇਸ਼ੀ ਸੈਲਾਨੀਆਂ ਅਤੇ ਖਾਸਕਰ ਔਰਤਾਂ ਨੂੰ ਫੋਨ ਖੋਹਣ ਵਾਲਿਆਂ ਦਾ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਜਾਂਦਾ ਹੈ। ਲੰਡਨ ’ਚ ਰੋਜ਼ਾਨਾ ਔਰਤਾਂ ਤੋਂ ਫੋਨ ਖੋਹੇ ਜਾਣ ਦੇ 20 ਮਾਮਲੇ ਸਾਹਮਣੇ ਆ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e