ਕਿਉਂ ਆਪਣੇ ਗ੍ਰਹਿ ਜ਼ਿਲ੍ਹੇ ਦੀ ਸਿਆਸੀ ਜ਼ਮੀਨ ’ਤੇ ਫਿਸਲ ਰਹੇ ਸੁੱਖੂ?
Sunday, Jul 14, 2024 - 03:24 PM (IST)
ਹਮੀਰਪੁਰ (ਬਿਊਰੋ)-ਇਕ ਵਾਰ ਫਿਰ ਸੂਬੇ ਦੇ ਹਮੀਰਪੁਰ ਜ਼ਿਲ੍ਹੇ ਨੇ ਆਪਣੇ ਹੀ ਮੁੱਖ ਮੰਤਰੀ ਦੇ ਨਾਲ ਧੋਖਾ ਕੀਤਾ ਹੈ। ਹਮੀਰਪੁਰ ’ਚ 3 ਚੋਣਾਂ ਸਨ, ਜਿਨ੍ਹਾਂ ’ਚ ਪਹਿਲਾਂ ਤਾਂ ਇਕ ਜ਼ਿਮਨੀ ਚੋਣ ਹੁਣ ਹੋਈ ਹੈ। ਇਨ੍ਹਾਂ 3 ’ਚੋਂ ਬੜਸਰ ਅਤੇ ਹਮੀਰਪੁਰ ਦੇ ਲੋਕਾਂ ਨੇ ਆਪਣੇ ਹੀ ਜ਼ਿਲ੍ਹੇ ਦੇ ਸੀ.ਐੱਮ. ਦੇ ਵਿਰੋਧ ’ਚ ਵੋਟ ਦਿੰਦੇ ਹੋਏ ਇਕ ਤਰੀਕੇ ਨਾਲ ਸੀ.ਐੱਮ. ਦੇ ਅਹੁਦੇ ਨੂੰ ਨਕਾਰ ਦਿੱਤਾ। ਇਹ ਚੋਣ ਧੋਖਾ ਪਹਿਲੀ ਵਾਰ ਨਹੀਂ ਹੋਇਆ ਹੈ। ਹੁਣ ਆਪਣੇ ਹੀ ਸੀ. ਐੱਮ. ਵਜੋਂ ਮਿਲੀ ਸੌਗਾਤ ਨੂੰ ਨਕਾਰਨ ਦਾ ਇਹ ਦੂਜਾ ਮੌਕਾ ਹੈ। ਹਮੀਰਪੁਰ ਜ਼ਿਲ੍ਹੇ ਦੇ ਲੋਕਾਂ ਨੇ 2017 ’ਚ ਹਮੀਰਪੁਰ ਨੂੰ ਸੀ.ਐੱਮ. ਅਹੁਦੇ ਤੋਂ ਵਾਂਝਾ ਕੀਤਾ ਸੀ। ਉਸ ਸਮੇਂ ਪ੍ਰਸਤਾਵਿਤ ਮੁੱਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਨੂੰ ਸੁਜਾਨਪੁਰ ਹਲਕੇ ਦੇ ਲੋਕਾਂ ਨੇ ਹਰਾ ਦਿੱਤਾ ਸੀ।
ਦੂਜੀ ਵਾਰ 2022 ਦੀਆਂ ਚੋਣਾਂ ’ਚ ਹਮੀਰਪੁਰ ’ਚ 5 ’ਚੋਂ 4 ਸੀਟਾਂ ਕਾਂਗਰਸ ਤਾਂ ਇਕ ਆਜ਼ਾਦ ਨੂੰ ਮਿਲੀ ਸੀ। 14 ਮਹੀਨਿਆਂ ਤੋਂ ਬਾਅਦ ਹੀ ਆਪਣੇ ਜ਼ਿਲ੍ਹੇ ਦੇ ਸੀ. ਐੱਮ. ਨਾਲ 3 ਵਿਧਾਇਕਾਂ ਨੇ ਬਗਾਵਤ ਕਰ ਦਿੱਤੀ, ਜਿਨ੍ਹਾਂ ’ਚ 2 ਕਾਂਗਰਸ ਦੇ ਤਾਂ ਇਕ ਆਜ਼ਾਦ ਸੀ। ਹਿਮਾਚਲ ਦੇ ਇਤਿਹਾਸ ’ਚ ਇਹ ਸ਼ਾਇਦ ਪਹਿਲਾ ਮੌਕਾ ਸੀ, ਜਦੋਂ ਆਪਣੇ ਹੀ ਜ਼ਿਲ੍ਹੇ ਦੇ ਸੀ. ਐੱਮ. ਪ੍ਰਤੀ ਘਰੋਂ ਹੀ ਬਗਾਵਤ ਅਤੇ ਇੰਨੀ ਵੱਡੀ ਚੁਣੌਤੀ ਮਿਲੀ ਹੋਵੇ। ਇਸ ਨੂੰ ਸੀ. ਐੱਮ. ਸੁੱਖੂ ਦੀ ਅਸਫਲਤਾ ਕਹੋ ਜਾਂ ਹਮੀਰਪੁਰ ਦੇ ਲੋਕਾਂ ਦੇ ਆਪਣੇ ਹੀ ਨੇਤਾ ਵਿਰੁੱਧ ਬਗਾਵਤ। ਇਤਿਹਾਸ ਦੇ ਪੰਨਿਆ ’ਚ ਇਹ ਦਰਜ ਹੋਵੇਗਾ ਕਿ ਹਿਮਾਚਲ ’ਚ ਹਮੀਰਪੁਰ ਦੇ ਲੋਕ ਅਜਿਹੇ ਹਨ, ਜੋ ਨਹੀਂ ਚਾਹੁੰਦੇ ਕਿ ਹਮੀਰਪੁਰ ’ਚ ਮੁੱਖ ਮੰਤਰੀ ਦਾ ਅਹੁਦਾ ਕਾਇਮ ਰਹੇ। ਇਨ੍ਹਾਂ ਉਪ-ਚੋਣਾਂ ਦੇ ਨਤੀਜੇ ਤੋਂ ਬਾਅਦ ਕਾਂਗਰਸ ਦੀਆਂ ਸੀਟਾਂ ਘਟ ਕੇ 3 ਰਹਿ ਗਈਆਂ। ਸੁਜਾਨਪੁਰ ਦੀ ਜਨਤਾ ਨੇ ਜ਼ਰੂਰ ਸੀ. ਐੱਮ. ਦੀ ਹਮਾਇਤ ਕੀਤੀ। ਜੋ ਪਹਿਲੀ ਭੁੱਲ ਉਨ੍ਹਾਂ ਨੇ ਕੀਤੀ ਸੀ, ਉਸ ’ਚ ਸੁਧਾਰ ਤਾਂ ਕੀਤਾ ਪਰ ਹਮੀਰਪੁਰ ਅਤੇ ਬੜਸਰ ’ਚ ਲੋਕ ਫਤਵਾ ਸੀ. ਐੱਮ. ਵਿਰੁੱਧ ਹੋਇਆ। ਇਥੋਂ ਤੱਕ ਕਿ ਲੋਕ ਸਭਾ ਚੋਣਾਂ ’ਚ ਵੀ ਸੀ.ਐੱਮ. ਦੇ ਆਪਣੇ ਗ੍ਰਹਿ ਹਲਕੇ ਨਾਦੌਣ ’ਚ ਹੀ ਲੋਕਾਂ ਨੇ ਕਾਂਗਰਸ ਦੀ ਹਮਾਇਤ ਨਹੀਂ ਕੀਤੀ ਅਤੇ ਭਾਜਪਾ ਨੂੰ ਤਰਜੀਹ ਦਿੱਤੀ। ਹਮੀਰਪੁਰ ’ਚ ਆਪਣਾ ਸੀ.ਐੱਮ. ਦਾ ਨਾਅਰਾ ਪੂਰੀ ਤਰ੍ਹਾਂ ਫੇਲ ਹੋਇਆ ਹੈ। 2-2 ਮੌਕੇ ਅਜਿਹੇ ਆਏ, ਜਦੋਂ ਇੱਥੋਂ ਦੀ ਜਨਤਾ ਨੇ ਆਪਣੇ ਹੀ ਨੇਤਾ ਨੂੰ ਨਕਾਰ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e