ਟਰੱਕਾਂ ਪਿੱਛੇ ਕਿਉਂ ਲਿਖਿਆ ਹੁੰਦਾ OK TATA, ਕੀ ਹੈ ਇਸਦਾ ਮਤਲਬ

Thursday, Oct 10, 2024 - 01:57 PM (IST)

ਟਰੱਕਾਂ ਪਿੱਛੇ ਕਿਉਂ ਲਿਖਿਆ ਹੁੰਦਾ OK TATA, ਕੀ ਹੈ ਇਸਦਾ ਮਤਲਬ

ਜਲੰਧਰ : ਸਫ਼ਰ ਦੌਰਾਨ ਤੁਸੀਂ ਟਰੱਕਾਂ ਦੇ ਪਿਛਲੇ ਪਾਸੇ ਸ਼ਾਇਰੀ ਦੇ ਨਾਲ-ਨਾਲ ਦੋ ਸ਼ਬਦ ਲਿਖੇ ਹੋਏ ਜ਼ਰੂਰ ਦੇਖੇ ਹੋਣਗੇ। ਉਹ ਹਨ- ਓਕੇ ਟਾਟਾ (OK TATA)। ਇਹ ਉਹ ਸ਼ਬਦ ਹਨ ਜੋ ਟਰੱਕ 'ਤੇ ਨੰਬਰ  ਪਲੇਟ ਨੰਬਰ ਤੋਂ ਵੀ ਵੱਡੇ ਅੱਖਰਾਂ 'ਚ ਲਿਖੇ ਹੋਏ ਦਿਖਾਈ ਦਿੰਦੇ ਹਨ। ਬਹੁਤੇ ਲੋਕ ਇਸ ਦੇ ਅਰਥ ਨਹੀਂ ਜਾਣਦੇ। ਕੁਝ ਕਹਿੰਦੇ ਹਨ ਕਿ ਇਹ 2 ਸ਼ਬਦ ਟਰੱਕ ਦੀ ਪਛਾਣ ਕਰਦੇ ਹਨ, ਪਰ ਅਜਿਹਾ ਨਹੀਂ ਹੈ। ਇਸ ਦਾ ਸਬੰਧ ਰਤਨ ਟਾਟਾ ਦੇ ਨਾਲ ਹੈ।

ਇਸ ਦਾ ਜਵਾਬ ਟਾਟਾ ਗਰੁੱਪ ਤੋਂ ਮਿਲਦਾ ਹੈ, ਜੋ ਦੋਪਹੀਆ ਵਾਹਨਾਂ ਅਤੇ ਚਾਰ ਪਹੀਆ ਵਾਹਨਾਂ ਦੇ ਨਾਲ-ਨਾਲ ਟਰੱਕਾਂ ਦਾ ਨਿਰਮਾਣ ਕਰਨ ਲਈ ਜਾਣਿਆ ਜਾਂਦਾ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ 'ਤੇ ਓਕੇ ਟਾਟਾ ਲਿਖਿਆ ਨਜ਼ਰ ਨਹੀਂ ਆਉਂਦਾ ਤਾਂ ਫਿਰ ਟਰੱਕਾਂ 'ਤੇ ਅਜਿਹਾ ਕਿਉਂ ਲਿਖਿਆ ਜਾਂਦਾ ਹੈ?

ਟਰੱਕ 'ਤੇ ਕਿਉਂ ਲਿਖਿਆ ਹੁੰਦਾ OK TATA

ਪਹਿਲੀ ਗੱਲ ਤਾਂ ਇਹ ਹੈ ਕਿ ਓਕੇ ਟਾਟਾ ਸਿਰਫ ਉਨ੍ਹਾਂ ਟਰੱਕਾਂ 'ਤੇ ਲਿਖਿਆ ਜਾਂਦਾ ਹੈ ਜੋ ਟਾਟਾ ਗਰੁੱਪ ਵਲੋਂ ਤਿਆਰ ਕੀਤੇ ਜਾਂਦੇ ਹਨ। ਦੂਜਾ, ਜੇਕਰ ਗੱਡੀ 'ਤੇ OK Tata ਲਿਖਿਆ ਹੋਇਆ ਹੈ, ਤਾਂ ਇਸਦਾ ਮਤਲਬ ਹੈ ਕਿ ਇਹ ਟੈਸਟ ਕੀਤਾ ਗਿਆ ਹੈ ਅਤੇ ਬਿਹਤਰ ਸਥਿਤੀ ਵਿੱਚ ਹੈ। ਇਸਦੀ ਵਰਤੋਂ ਇਸ ਲਈ ਵੀ ਕੀਤੀ ਜਾਂਦੀ ਹੈ ਕਿਉਂਕਿ ਇਹ ਦਰਸਾਉਂਦਾ ਹੈ ਕਿ ਵਾਹਨ ਦਾ ਨਿਰਮਾਣ ਅਤੇ ਮੁਰੰਮਤ ਟਾਟਾ ਮੋਟਰਜ਼ ਦੇ ਮਿਆਰਾਂ ਅਨੁਸਾਰ ਕੀਤੀ ਗਈ ਹੈ। ਇਨ੍ਹਾਂ ਗੱਡੀਆਂ ਦੀ ਵਾਰੰਟੀ ਟਾਟਾ ਕੋਲ ਹੀ ਹੈ, ਇਹ ਲਾਈਨ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ।

PunjabKesari

ਸ਼ਬਦ ਕਿਵੇਂ ਬਣੇ ਬ੍ਰਾਂਡਿੰਗ ਹਥਿਆਰ ?

ਓਕੇ ਟਾਟਾ… ਭਾਵੇਂ ਕੰਪਨੀ ਨੇ ਆਪਣੀ ਪਾਲਿਸੀ ਲਈ ਇਹ ਦੋ ਸ਼ਬਦ ਬਣਾਏ ਅਤੇ ਉਨ੍ਹਾਂ ਨੂੰ ਟਰੱਕਾਂ ਉੱਤੇ ਲਿਖਿਆ, ਪਰ ਹੌਲੀ-ਹੌਲੀ ਇਹ ਇੱਕ ਬ੍ਰਾਂਡਿੰਗ ਹਥਿਆਰ ਬਣ ਗਏ। ਇਹ ਟਰੱਕਾਂ ਰਾਹੀਂ ਇਹ ਸ਼ਬਦ ਪੂਰੇ ਦੇਸ਼ ਵਿੱਚ ਪ੍ਰਸਿੱਧ ਹੋ ਗਏ। ਅੱਜ ਵੀ ਜੇਕਰ ਤੁਸੀਂ ਕਿਸੇ ਨੂੰ ਓਕੇ ਟਾਟਾ ਕਹਿੰਦੇ ਹੋ ਤਾਂ ਉਹ ਸਮਝ ਜਾਵੇਗਾ ਕਿ ਇਹ ਸ਼ਬਦ ਸਭ ਤੋਂ ਵੱਧ ਕਿੱਥੇ ਲਿਖਿਆ ਦੇਖਿਆ ਗਿਆ ਹੈ।

ਟਰੱਕਾਂ ਦਾ ਨਿਰਮਾਣ ਕਰਨ ਵਾਲੀ ਟਾਟਾ ਮੋਟਰਜ਼ ਅੱਜ ਦੇਸ਼ ਦੀ ਚੋਟੀ ਦੀ ਆਟੋਮੋਬਾਈਲ ਕੰਪਨੀ ਹੈ। ਇਹ ਆਜ਼ਾਦੀ ਤੋਂ ਪਹਿਲਾਂ 1954 ਵਿੱਚ ਟਾਟਾ ਇੰਜਨੀਅਰਿੰਗ ਅਤੇ ਲੋਕੋਮੋਟਿਵ ਕੰਪਨੀ (TELCO) ਵਜੋਂ ਸ਼ੁਰੂ ਕੀਤੀ ਗਈ ਸੀ। ਬਾਅਦ ਵਿੱਚ ਇਸਦਾ ਨਾਮ ਬਦਲ ਕੇ ਇਸਨੂੰ ਟਾਟਾ ਮੋਟਰਸ ਕਰ ਦਿੱਤਾ ਗਿਆ। ਉਸ ਸਮੇਂ ਇਹ ਕੰਪਨੀ ਰੇਲ ਇੰਜਣ ਬਣਾਉਂਦੀ ਸੀ। ਉਦੋਂ ਦੂਸਰਾ ਵਿਸ਼ਵ ਯੁੱਧ ਚੱਲ ਰਿਹਾ ਸੀ ਅਤੇ ਟਾਟਾ ਨੇ ਭਾਰਤੀ ਫੌਜ ਨੂੰ ਇੱਕ ਟੈਂਕ ਦਿੱਤਾ, ਜਿਸ ਨੂੰ ਟਾਟਾਨਗਰ ਟੈਂਕ ਕਿਹਾ ਜਾਂਦਾ ਸੀ। ਇਸ ਟੈਂਕ ਨੇ ਦੁਸ਼ਮਣਾਂ ਦੇ ਛੱਕੇ ਛੁਡਵਾ ਦਿੱਤੇ। 

PunjabKesari

ਕੁਝ ਸਮੇਂ ਬਾਅਦ, ਟਾਟਾ ਨੇ ਆਟੋਮੋਬਾਈਲ ਉਦਯੋਗ ਵਿੱਚ ਪ੍ਰਵੇਸ਼ ਕੀਤਾ। ਮਰਸਡੀਜ਼-ਬੈਂਜ਼ ਨਾਲ ਸਾਂਝੇਦਾਰੀ ਕੀਤੀ ਅਤੇ 1954 ਵਿੱਚ ਵਪਾਰਕ ਵਾਹਨ ਲਾਂਚ ਕੀਤੇ। 1991 ਵਿੱਚ, ਕੰਪਨੀ ਨੇ ਯਾਤਰੀ ਵਾਹਨਾਂ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਅਤੇ ਪਹਿਲਾ ਸਵਦੇਸ਼ੀ ਵਾਹਨ ਟਾਟਾ ਸੀਏਰਾ ਲਾਂਚ ਕੀਤਾ। ਇਸ ਤਰ੍ਹਾਂ, ਇਕ ਤੋਂ ਬਾਅਦ ਇਕ ਵਾਹਨ ਲਾਂਚ ਕਰਕੇ, ਟਾਟਾ ਨੇ ਇਤਿਹਾਸ ਰਚਿਆ ਅਤੇ ਦੇਸ਼ ਦੀ ਚੋਟੀ ਦੀ ਆਟੋਮੋਬਾਈਲ ਕੰਪਨੀ ਬਣ ਗਈ।

ਇਸ ਤੋਂ ਬਾਅਦ ਕੰਪਨੀ ਨੇ ਟਾਟਾ ਅਸਟੇਟ ਅਤੇ ਟਾਟਾ ਸੂਮੋ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ। ਟਾਟਾ ਸੂਮੋ ਨੇ ਭਾਰਤੀਆਂ 'ਚ ਖਾਸ ਜਗ੍ਹਾ ਬਣਾਈ ਹੈ। ਇਸ ਤੋਂ ਬਾਅਦ ਭਾਰਤੀ ਬਾਜ਼ਾਰ 'ਚ ਆਈ ਟਾਟਾ ਇੰਡੀਕਾ ਮਸ਼ਹੂਰ ਹੋ ਗਈ। ਟਾਟਾ ਦੀ ਇਹ ਪਹਿਲੀ ਫੈਮਿਲੀ ਕਾਰ 1998 'ਚ ਲਾਂਚ ਹੋਈ ਸੀ, ਜਿਸ ਨੇ ਵਿਕਰੀ 'ਚ ਵੀ ਰਿਕਾਰਡ ਬਣਾਇਆ ਸੀ। ਟਾਟਾ ਗਰੁੱਪ ਨੂੰ ਉਚਾਈਆਂ 'ਤੇ ਪਹੁੰਚਾਉਣ ਵਾਲੇ ਰਤਨ ਟਾਟਾ ਹੁਣ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸੰਘਰਸ਼ ਭਾਰਤੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ।


author

DILSHER

Content Editor

Related News