ਸੰਸਦ ਮੈਂਬਰਾਂ ਦਰਮਿਆਨ ਗਡਕਰੀ ਸਭ ਤੋਂ ਵੱਧ ਹਰਮਨਪਿਆਰੇ ਕਿਉਂ ਹਨ?

Sunday, Sep 22, 2024 - 12:40 AM (IST)

ਨਵੀਂ ਦਿੱਲੀ- ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਇਹ ਖੁਲਾਸਾ ਕੀਤੇ ਜਾਣ ਤੋਂ ਬਾਅਦ ਕਿ ਵਿਰੋਧੀ ਧਿਰ ਦੇ ਇਕ ਪ੍ਰਮੁੱਖ ਨੇਤਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਤੱਕ ਪਹੁੰਚ ਕੀਤੀ ਸੀ, ਦੇ ਬਾਵਜੂਦ ਉਹ ਸੰਸਦ ਮੈਂਬਰਾਂ ’ਚ ਬਹੁਤ ਹਰਮਨਪਿਆਰੇ ਹਨ।

ਨਵੇਂ ਸੰਸਦ ਭਵਨ ’ਚ ਉਨ੍ਹਾਂ ਦਾ ਕਮਰਾ ਸਭ ਤੋਂ ਵੱਧ ਰੌਣਕ ਵਾਲੀ ਥਾਂ ਬਣਿਆ ਹੋਇਆ ਹੈ। ਕਿਉਂ? ਕਿਉਂਕਿ ਉਨ੍ਹਾਂ ਦਾ ਕਮਰਾ ਖੁੱਲ੍ਹੇ ਘਰ ਵਰਗਾ ਹੈ ਤੇ ਕੋਈ ਵੀ ਸੰਸਦ ਮੈਂਬਰ ਆਸਾਨੀ ਨਾਲ ਅੰਦਰ ਆ ਸਕਦਾ ਹੈ।

ਵਧੇਰੇ ਕੈਬਨਿਟ ਮੰਤਰੀਆਂ ਨੂੰ ਨਵੀਂ ਇਮਾਰਤ ’ਚ ਕਮਰੇ ਅਲਾਟ ਕਰ ਦਿੱਤੇ ਗਏ ਹਨ, ਜਦਕਿ ਰਾਜ ਮੰਤਰੀਆਂ ਨੂੰ ਪੁਰਾਣੀ ਇਮਾਰਤ ’ਚ ਕਮਰੇ ਦਿੱਤੇ ਗਏ ਹਨ। ਗਡਕਰੀ ਦਾ ਕਮਰਾ ਖਿੱਚ ਦਾ ਕੇਂਦਰ ਹੈ।

ਉਹ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਹਨ । ਜੋ ਵੀ ਉਨ੍ਹਾਂ ਕੋਲ ਆਉਂਦਾ ਹੈ, ਉਸ ਦੀ ਮਦਦ ਕਰਨ ਦੀ ਉਹ ਪੂਰੀ ਕੋਸ਼ਿਸ਼ ਕਰਦੇ ਹਨ। ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਆਪਣੇ ਹਲਕਿਆਂ ’ਚ ਸੜਕਾਂ ਦਾ ਕੰਮ ਕਰਵਾਉਣ ਤੇ ਹੋ ਸਕੇ ਤਾਂ ਇਸ ਨੂੰ ਨੈਸ਼ਨਲ ਹਾਈਵੇਅ ਦੀ ਸੂਚੀ ’ਚ ਸ਼ਾਮਲ ਕਰਵਾਉਣ ਲਈ ਉਨ੍ਹਾਂ ਕੋਲ ਪਹੁੰਚ ਕਰਦੇ ਹਨ।

ਗਡਕਰੀ ਦੀ ਇਨ੍ਹਾਂ ਸੰਸਦ ਮੈਂਬਰਾਂ ਨੂੰ ਇਕੋ ਬੇਨਤੀ ਹੁੰਦੀ ਹੈ ਕਿ ਉਨ੍ਹਾਂ ਦੀਆਂ ਸੂਬਾਈ ਸਰਕਾਰਾਂ ਸੜਕਾਂ ਬਣਾਉਣ ਲਈ ਜਲਦੀ ਜ਼ਮੀਨ ਐਕੁਆਇਰ ਕਰਨ। ਉਨ੍ਹਾਂ ਕਿਹਾ ਕਿ ਹੁਣ ਇਹ ਨੀਤੀ ਬਣ ਗਈ ਹੈ ਕਿ ਜ਼ਮੀਨ ਹਾਸਲ ਹੋਣ ਤੱਕ ਕੇਂਦਰ ਸਰਕਾਰ ਕਈ ਸਾਲਾਂ ਤੱਕ ਆਪਣੇ ਫੰਡ ਨਹੀਂ ਰੋਕੇਗੀ।

ਗਡਕਰੀ ਨੇ ਕਿਹਾ ਕਿ 1 ਅਪ੍ਰੈਲ, 2014 ਤੋਂ ਸ਼ੁਰੂ ਹੋਏ 697 ਰਾਸ਼ਟਰੀ ਰਾਜਮਾਰਗ ਪ੍ਰਾਜੈਕਟ ਆਪਣੇ ਅਸਲ ਮੁਕੰਮਲ ਹੋਣ ਵਾਲੇ ਸਮੇਂ ਤੋਂ ਵੀ ਅੱਗੇ ਚਲੇ ਗਏ ਹਨ। ਇਸ ਨਾਲ ਵੱਖ-ਵੱਖ ਏਜੰਸੀਆਂ ’ਤੇ ਭਾਰੀ ਵਿੱਤੀ ਬੋਝ ਪਿਆ ਹੈ, ਜਿਨ੍ਹਾਂ ਕੁੱਲ 2 ਲੱਖ ਕਰੋੜ ਰੁਪਏ ਦੇ ਠੇਕੇ ਹਨ।

ਇਹ ਵੀ ਧਿਆਨ ਦੇਣ ਯੋਗ ਹੈ ਕਿ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਗਡਕਰੀ ਦੇ ਨਜ਼ਦੀਕੀ ਸਬੰਧਾਂ ਨੇ ਭਾਜਪਾ ਦੇ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।


Rakesh

Content Editor

Related News