ਸੰਜੇ ਰਾਊਤ ਨੇ ਕੇਂਦਰ ਤੋਂ ਪੁੱਛਿਆ, ਤੁਸੀਂ ਨਹਿਰੂ ਤੋਂ ਇੰਨੀ ਨਫ਼ਰਤ ਕਿਉਂ ਕਰਦੇ ਹੋ?

09/05/2021 12:38:40 PM

ਮੁੰਬਈ- ਸ਼ਿਵ ਸੈਨਾ ਸੰਸਦ ਸੰਜੇ ਰਾਊਤ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਕੇਂਦਰੀ ਸਿੱਖਿਆ ਮੰਤਰਾਲਾ ਦੀ ਇਕ ਸੰਸਥਾ ਵਲੋਂ ਜਾਰੀ ਪੋਸਟਰ ’ਚ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਤਸਵੀਰ ਸ਼ਾਮਲ ਨਾ ਕਰਨਾ ਕੇਂਦਰ ਦੀ ‘ਛੋਟੀ ਮਾਨਸਿਕਤਾ’ ਨੂੰ ਦਿਖਾਉਂਦਾ ਹੈ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਉਹ ਨਹਿਰੂ ਤੋਂ ਇੰਨੀ ‘ਨਫ਼ਰਤ’ ਕਿਉਂ ਕਰਦੀ ਹੈ। ਰਾਊਤ ਨੇ ਸ਼ਿਵ ਸੈਨਾ ਦੇ ਅਖ਼ਬਾਰ ‘ਸਾਮਨਾ’ ’ਚ ਕਿਹਾ ਕਿ ਸਿੱਖਿਆ ਮੰਤਰਾਲਾ ਦੇ ਖ਼ੁਦਮੁਖਤਿਆਰ ਸੰਸਥਾ ਭਾਰਤੀ ਇਤਿਹਾਸਕ ਖੋਜ ਪ੍ਰੀਸ਼ਦ (ਆਈ.ਸੀ.ਐੱਚ.ਆਰ.) ਨੇ ਆਪਣੇ ਪੋਸਟਰ ’ਚ ਨਹਿਰੂ ਅਤੇ ਮੌਲਾਨਾ ਅਬਦੁਲ ਕਲਾਮ ਆਜ਼ਾਦ ਦੀਆਂ ਤਸਵੀਰਾਂ ਨਹੀਂ ਲਗਾਈਆਂ ਅਤੇ ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ‘ਸਿਆਸੀ ਬਦਲੇ’ ਦਾ ਕੰਮ ਹੈ। ਰਾਊਤ ਨੇ ਦਾਅਵਾ ਕੀਤਾ,‘‘ਜਿਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ’ਚ ਅਤੇ ਇਤਿਹਾਸ ਰਚਣ ’ਚ ਕੋਈ ਯੋਗਦਾਨ ਨਹੀਂ ਦਿੱਤਾ, ਉਹ ਸੁਤੰਤਰਤਾ ਸੰਘਰਸ਼ ਦੇ ਨਾਇਕਾਂ ’ਚ ਸ਼ਾਮਲ ਹੋ ਰਹੇ ਹਨ।

ਇਹ ਵੀ ਪੜ੍ਹੋ : ਕੇਰਲ ’ਚ ਕੋਰੋਨਾ ਦਰਮਿਆਨ ਇਕ ਹੋਰ ਖ਼ਤਰਾ, ਨਿਪਾਹ ਵਾਇਰਸ ਨਾਲ 12 ਸਾਲ ਦੇ ਬੱਚੇ ਦੀ ਮੌਤ

ਸਿਆਸੀ ਬਦਲੇ ਕਾਰਨ ਕੀਤਾ ਗਿਆ ਇਹ ਕੰਮ ਚੰਗਾ ਨਹੀਂ ਹੈ ਅਤੇ ਇਹ ਉਨ੍ਹਾਂ ਦੀ ਛੋਟੀ ਮਾਨਸਿਕਤਾ ਨੂੰ ਦਿਖਾਉਂਦਾ ਹੈ। ਇਹ ਹਰੇਕ ਸੁਤੰਤਰਤਾ ਸੈਨਾਨੀ ਦਾ ਅਪਮਾਨ ਹੈ।’’ ਰਾਜ ਸਭਾ ਮੈਂਬਰ ਨੇ ਕੇਂਦਰ ਵਲੋਂ ਹਾਲ ’ਚ ਐਲਾਨ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ,‘‘ਨਹਿਰੂ ਨੇ ਅਜਿਹਾ ਕੀ ਕੀਤਾ ਜੋ ਉਨ੍ਹਾਂ ਤੋਂ ਇੰਨੀ ਜ਼ਿਆਦਾ ਨਫ਼ਰਤ ਹੈ? ਸਗੋਂ ਉਨ੍ਹਾਂ ਨੇ ਜੋ ਸੰਸਥਾਵਾਂ ਬਣਾਈਆਂ, ਉਨ੍ਹਾਂ ਨੂੰ ਹੁਣ ਭਾਰਤੀ ਅਰਥਵਿਵਸਥਾ ਦੀ ਗਤੀ ਲਈ ਵੇਚਿਆ ਜਾ ਰਿਹਾ ਹੈ।’’ ਉਨ੍ਹਾਂ ਕਿਹਾ,‘‘ਤੁਸੀਂ ਰਾਸ਼ਟਰ ਨਿਰਮਾਣ ’ਚ ਨਹਿਰੂ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅਮਰ ਯੋਗਦਾਨ ਨੂੰ ਨਸ਼ਟ ਨਹੀਂ ਕਰ ਸਕਦੇ। ਜਿਨ੍ਹਾਂ ਨੇ ਨਹਿਰੂ ਦੇ ਯੋਗਦਾਨ ਨੂੰ ਖਾਰਜ ਕੀਤਾ, ਉਨ੍ਹਾਂ ਨੂੰ ਇਤਿਹਾਸ ਦੇ ਖਲਨਾਇਕ ਦੱਸਿਆ ਜਾਵੇਗਾ।’’

ਇਹ ਵੀ ਪੜ੍ਹੋ : ਦੁਰਗਾ ਪੂਜਾ ਪੰਡਾਲ ’ਚ ਮਮਤਾ ਬੈਨਰਜੀ ਦੀ ‘ਮੂਰਤੀ’ ਲਾਉਣ ’ਤੇ ਵਿਵਾਦ, BJP ਨੇ ਬੋਲਿਆ ਹਮਲਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News