PM ਮੋਦੀ ਦੇ ਬਾਡੀਗਾਰਡ ਆਖ਼ਰ ਕਿਉਂ ਪਹਿਨਦੇ ਹਨ ਕਾਲਾ ਚਸ਼ਮਾ, ਵਜ੍ਹਾ ਕਰੇਗੀ ਤੁਹਾਨੂੰ ਵੀ ਹੈਰਾਨ

Monday, Dec 13, 2021 - 02:01 PM (IST)

PM ਮੋਦੀ ਦੇ ਬਾਡੀਗਾਰਡ ਆਖ਼ਰ ਕਿਉਂ ਪਹਿਨਦੇ ਹਨ ਕਾਲਾ ਚਸ਼ਮਾ, ਵਜ੍ਹਾ ਕਰੇਗੀ ਤੁਹਾਨੂੰ ਵੀ ਹੈਰਾਨ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਸੋਮਵਾਰ ਨੂੰ ਆਪਣੇ ਸੰਸਦੀ ਖੇਤਰ ਕਾਸ਼ੀ ਦਾ ਦੌਰਾ ਕਰਨ ਪਹੁੰਚੇ ਹਨ। ਇਸ ਦੌਰਾਨ ਉਹ ਕਰੂਜ਼ ਤੋਂ ਉਤਰ ਕੇ ਜਦੋਂ ਕਾਸ਼ੀ ਯੂਨੀਵਰਸਿਟੀ ਲਈ ਰਵਾਨਾ ਹੋਏ ਤਾਂ ਰਸਤੇ ’ਚ ਉਨ੍ਹਾਂ ਦਾ ਫੁੱਲਾਂ ਨਾਲ ਸੁਆਗਤ ਹੋਇਆ। ਇਸ ਦੌਰਾਨ ਕਾਲਾ ਚਸ਼ਮਾ ਪਹਿਨੇ ਬਾਡੀਗਾਰਡ ਉਨ੍ਹਾਂ ਦੀ ਸੁਰੱਖਿਆ ’ਚ ਖੜ੍ਹੇ ਰਹੇ। ਇਨ੍ਹਾਂ ਬਾਡੀਗਾਰਡਾਂ ਨੂੰ ਦੇਖ ਕੇ ਹਮੇਸ਼ਾ ਸਾਡੇ ਦਿਮਾਗ਼ ’ਚ ਇਕ ਗੱਲ ਆਉਂਦੀ ਹੈ ਆਖ਼ਰ ਇਹ ਕਾਲਾ ਚਸ਼ਮਾ ਕਿਉਂ ਲਗਾਉਂਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਖ਼ਾਸ ਕਾਰਨਾਂ ਕਰ ਕੇ ਬਾਡੀਗਾਰਡ ਕਾਲਾ ਚਸ਼ਮਾ ਪਹਿਨਦੇ ਹਨ।

ਤਾਂਕਿ ਅੱਖਾਂ ਦੀ ਹਰਕਤ ਕੋਈ ਦੇਖ ਨਾ ਸਕੇ
ਬਾਡੀਗਾਰਡ ਕਾਲਾ ਚਸ਼ਮਾ ਇਸ ਲਈ ਪਹਿਨਦੇ ਹਨ ਤਾਂ ਕਿ ਕੋਈ ਉਨ੍ਹਾਂ ਦੀਆਂ ਅੱਖਾਂ ਨੂੰ ਕੋਈ ਦੇਖ ਨਾ ਸਕੇ ਕਿ ਉਹ ਕਿਹੜੇ ਪਾਸੇ ਦੇਖ ਰਹੀਆਂ ਹਨ। ਦਰਅਸਲ ਬਾਡੀਗਾਰਡ ਮੁਸਤੈਦੀ ਦੌਰਾਨ ਅਸਲ ’ਚ ਕਿੱਥੇ ਦੇਖ ਰਹੇ ਹਨ, ਇਸ ਗੱਲ ਨੂੰ ਲੁਕਾਉਣ ਲਈ ਹੀ ਕਾਲੇ ਚਸ਼ਮੇ ਦੀ ਵਰਤੋਂ ਕਰਦੇ ਹਨ। 

PunjabKesari

ਬਾਡੀਗਾਰਡਾਂ ਨੂੰ ਦਿੱਤੀ ਜਾਂਦੀ ਹੈ ਇਕ ਵਿਸ਼ੇਸ਼ ਸਿਖਲਾਈ
ਕਈ ਵੀ.ਵੀ.ਆਈ.ਪੀ. ਦੀ ਬੇਹੱਦ ਮਜ਼ਬੂਤ ਸੁਰੱਖਿਆ ਘੇਰੇ ’ਚ ਤਾਇਨਾਤ ਬਾਡੀਗਾਰਡਾਂ ਨੂੰ ਇਕ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ’ਚ ਇਨ੍ਹਾਂ ਨੂੰ ਅੱਖਾਂ ਨਾਲ ਦਿਮਾਗ਼ ਦੀ ਹਰ ਇਕ ਗੱਲ ਪੜ੍ਹਨ ਦੀ ਤਰਕੀਬ ਸਿਖਾਈ ਜਾਂਦੀ ਹੈ। ਇਹ ਲੋਕ ਇਸ ਤਰ੍ਹਾਂ ਨਾਲ ਸਿੱਖਿਅਤ ਹੁੰਦੇ ਹਨ ਕਿ ਅੱਖ ਅਤੇ ਸਰੀਰ ਦੀ ਭਾਸ਼ਾ ਪੜ੍ਹ ਕੇ ਤੁਹਾਡੇ ਅਗਲੇ ਕਦਮ ਨੂੰ ਪਹਿਲਾਂ ਹੀ ਪੜ੍ਹ ਸਕਦੇ ਹਨ।

ਖ਼ਤਰੇ ਤੋਂ ਬਚਣ ਲਈ ਪਹਿਨਦੇ ਹਨ ਕਾਲਾ ਚਸ਼ਮਾ
ਬਾਡੀਗਾਰਡ ਕਾਲਾ ਚਸ਼ਮਾ ਇਸ ਲਈ ਵੀ ਪਹਿਨਦੇ ਹਨ ਤਾਂ ਕਿ ਧੂੜ, ਬੰਬ, ਗੋਲੀਬਾਰੀ ਜਾਂ ਫਿਰ ਕਿਸੇ ਕਾਰਨ ਜੇਕਰ ਉਨ੍ਹਾਂ ਨੂੰ ਕਠੋਰ ਸਥਿਤੀ ਦਾ ਸਾਹਮਣਾ ਕਰਨਾ ਪਵੇ ਤਾਂ ਉਨ੍ਹਾਂ ਦੀਆਂ ਅੱਖਾਂ ਪੂਰੀ ਤਰ੍ਹਾਂ ਸੁਰੱਖਿਅਤ ਰਹਿ ਸਕਣ। 

PunjabKesari

ਰੋਸ਼ਨੀ ਕਾਰਨ ਵੀ ਅੱਖਾਂ ’ਤੇ ਪੈਂਦਾ ਹੈ ਪ੍ਰਭਾਵ
ਧੁੱਪ ਤੋਂ ਬਚਣ ਲਈ ਵੀ ਬਾਡੀਗਾਰਡ ਕਾਲੇ ਚਸ਼ਮੇ ਦੀ ਵਰਤੋਂ ਕਰਦੇ ਹਨ। ਜਦੋਂ ਧੁੱਪ ਜ਼ਿਆਦਾ ਹੁੰਦੀ ਹੈ ਤਾਂ ਉਸ ਦੌਰਾਨ ਅੱਖਾਂ ਜ਼ਿਆਦਾ ਦੇਰ ਤੱਕ ਧੁੱਪ ਨੂੰ ਸਹਿਨ ਨਹੀਂ ਕਰ ਪਾਉਂਦੀਆਂ ਹਨ ਅਤੇ ਜਦੋਂ ਤੁਸੀਂ ਬਾਹਰੋਂ ਅੰਦਰ ਆਉਂਦੇ ਹੋ ਤਾਂ ਤੁਹਾਨੂੰ ਜ਼ਿਆਦਾ ਸਾਫ਼ ਨਹੀਂ ਦਿੱਸਦਾ ਹੈ। ਇਸੇ ਕਾਰਨ ਵੀ ਬਾਡੀਗਾਰਡ ਕਾਲਾ ਚਸ਼ਮਾ ਪਹਿਨਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News