ਸਰਦੀਆਂ ''ਚ ਕਿਉਂ ਘੱਟ ਜਾਂਦੇ ਹਨ ਕੀੜੇ-ਮਕੌੜੇ? ਜਾਣੋ ਇਸ ਦੇ ਪਿੱਛੇ ਦਾ ਵਿਗਿਆਨਕ ਤਰਕ

Monday, Jan 06, 2025 - 05:36 PM (IST)

ਸਰਦੀਆਂ ''ਚ ਕਿਉਂ ਘੱਟ ਜਾਂਦੇ ਹਨ ਕੀੜੇ-ਮਕੌੜੇ? ਜਾਣੋ ਇਸ ਦੇ ਪਿੱਛੇ ਦਾ ਵਿਗਿਆਨਕ ਤਰਕ

ਨੈਸ਼ਨਲ ਡੈਸਕ- ਦੇਸ਼ ਦੇ ਕਈ ਸੂਬਿਆਂ 'ਚ ਇਸ ਸਮੇਂ ਬੇਹੱਦ ਠੰਡ ਪੈ ਰਹੀ ਹੈ। ਇਕ ਪਾਸੇ ਠੰਡ ਕਾਰਨ ਇਨਸਾਨ ਅਤੇ ਜਾਨਵਰ ਪਰੇਸ਼ਾਨ ਹੋ ਰਹੇ ਹਨ, ਉਥੇ ਇਕ ਫ਼ਾਇਦਾ ਵੀ ਹੁੰਦਾ ਹੈ ਕਿ ਇਸ ਦੇ ਨਾਲ ਹੀ ਸਰਦੀਆਂ 'ਚ ਕੀੜੇ-ਮਕੌੜੇ ਵੀ ਘੱਟ ਦਿਖਾਈ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਰਦੀਆਂ ਵਿਚ ਕੀੜੇ ਕਿੱਥੇ ਜਾਂਦੇ ਹਨ? ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਵਿਗਿਆਨਕ ਤਰਕ ਬਾਰੇ ਦੱਸਾਂਗੇ। 

ਸਰਦੀਆਂ 'ਚ ਅਲੋਪ ਹੋ ਜਾਂਦੇ ਹਨ ਕੀੜੇ-ਮਕੌੜੇ

ਤੁਹਾਨੂੰ ਦੱਸ ਦੇਈਏ ਕਿ ਭਾਰਤ 'ਚ ਮਾਨਸੂਨ ਦੇ ਮੌਸਮ 'ਚ ਕੀੜੇ-ਮਕੌੜਿਆਂ ਦੀ ਗਿਣਤੀ ਅਚਾਨਕ ਵੱਧ ਜਾਂਦੀ ਹੈ ਪਰ ਜਿਵੇਂ ਹੀ ਸਰਦੀ ਦਾ ਮੌਸਮ ਆਉਂਦਾ ਹੈ, ਇਹ ਕੀੜੇ ਲਗਭਗ ਅਲੋਪ ਹੋਣੇ ਸ਼ੁਰੂ ਹੋ ਜਾਂਦੇ ਹਨ। ਦੁਨੀਆ ਭਰ 'ਚ ਲੱਖਾਂ ਜਾਨਵਰਾਂ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਜਾਨਵਰਾਂ ਵਿਚ ਕੀੜੇ-ਮਕੌੜੇ ਵੀ ਹੁੰਦੇ ਹਨ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਸਰਦੀ ਆਉਂਦੀ ਹੈ ਤਾਂ ਕੀੜੇ-ਮਕੌੜੇ ਕਿੱਥੇ ਲੁਕ ਜਾਂਦੇ ਹਨ ਅਤੇ ਘੱਟ ਕਿਉਂ ਦਿਖਾਈ ਦਿੰਦੇ ਹਨ। 

ਧਰਤੀ ਹੇਠਾਂ ਲੁੱਕ ਜਾਂਦੇ ਹਨ ਕੀੜੇ-ਮਕੌੜੇ

ਦਰਅਸਲ ਜ਼ਿਆਦਾਤਰ ਜੀਵ ਤਾਪਮਾਨ 'ਚ ਜ਼ਿਆਦਾ ਬਦਲਾਅ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਹਨ। ਅਜਿਹੇ 'ਚ ਜਦੋਂ ਸਰਦੀ ਦੇ ਮੌਸਮ 'ਚ ਤਾਪਮਾਨ 'ਚ ਗਿਰਾਵਟ ਆਉਂਦੀ ਹੈ ਤਾਂ ਜਾਨਵਰ ਠੰਡ ਨਾਲ ਨਜਿੱਠਣ ਲਈ ਵੱਖ-ਵੱਖ ਤਰੀਕੇ ਅਪਣਾਉਂਦੇ ਹਨ। ਠੰਡੇ ਮੌਸਮ ਵਿਚ ਕੀੜੇ-ਮਕੌੜੇ ਦੂਰ ਚਲੇ ਜਾਂਦੇ ਹਨ। ਹਾਲਾਂਕਿ ਜ਼ਿਆਦਾਤਰ ਕੀੜੇ-ਮਕੌੜੇ ਹਾਈਬਰਨੇਟਿੰਗ ਅਵਸਥਾ ਵਿਚ ਚਲੇ ਜਾਂਦੇ ਹਨ। ਕੀੜਿਆਂ ਦੀ ਹਾਈਬਰਨੇਟਿੰਗ ਦੀ ਆਪਣੀ ਵਿਲੱਖਣ ਪ੍ਰਕਿਰਿਆ ਹੁੰਦੀ ਹੈ, ਜਿਸ ਨੂੰ ਵਿਗਿਆਨੀ ਡਾਇਪੌਜ਼ ਕਹਿੰਦੇ ਹਨ। ਇਸ ਦੌਰਾਨ ਉਹ ਜ਼ਮੀਨ ਦੇ ਹੇਠਾਂ ਕਿਤੇ ਲੁਕ ਜਾਂਦੇ ਹਨ, ਜਿਸ ਕਾਰਨ ਉਨ੍ਹਾਂ 'ਤੇ ਠੰਡ ਦਾ ਸਿੱਧਾ ਅਸਰ ਨਹੀਂ ਪੈਂਦਾ। ਕਈ ਵਾਰ ਕੀੜੇ-ਮਕੌੜੇ ਵੀ ਦਰੱਖਤਾਂ ਦੇ ਤਣੇ ਹੇਠਾਂ ਲੁਕ ਜਾਂਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News