ਕੌਣ ਬਣੇਗਾ ਲੱਖਪਤੀ: ਕਿਸ ਨੂੰ ਮਿਲੇਗਾ ਵਿਕਾਸ ਦੁਬੇ ''ਤੇ ਰੱਖਿਆ 5 ਲੱਖ ਦਾ ਇਨਾਮ

07/09/2020 8:12:55 PM

ਨਵੀਂ ਦਿੱਲੀ - ਯੂ.ਪੀ. ਦਾ ਮੋਸਟ ਵਾਂਟੇਡ ਅਪਰਾਧੀ ਵਿਕਾਸ ਦੁਬੇ ਭਾਵੇ ਯੂ.ਪੀ. ਪੁਲਸ ਦੇ ਹੱਥ ਨਾ ਆਇਆ ਹੋਵੇ, ਪਰ ਉਸ ਨੇ ਮੱਧ ਪ੍ਰਦੇਸ਼ ਜਾ ਕੇ ਉੱਜੈਨ ਪੁਲਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਬਾਅਦ ਐੱਮ.ਪੀ. ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਯੂ.ਪੀ. ਪੁਲਸ ਨੇ ਵਿਕਾਸ ਦੁਬੇ 'ਤੇ ਪੰਜ ਲੱਖ ਦਾ ਇਨਾਮ ਐਲਾਨਿਆ ਸੀ। ਅਜਿਹੇ 'ਚ ਸਵਾਲ ਉੱਠ ਰਿਹਾ ਹੈ ਕਿ ਹੁਣ ਉਹ ਪੰਜ ਲੱਖ ਦਾ ਇਨਾਮ ਕਿਸ ਨੂੰ ਮਿਲੇਗਾ। ਕੌਣ ਬਣੇਗਾ ਲੱਖਪਤੀ।

ਜੇਕਰ ਗੈਂਗਸਟਰ ਵਿਕਾਸ ਦੁਬੇ ਯੂ.ਪੀ. ਪੁਲਸ ਦੇ ਹੱਥ ਆ ਜਾਂਦਾ ਤਾਂ ਉਸ ਦਾ ਐਨਕਾਊਂਟਰ ਤੈਅ ਸੀ ਪਰ ਉਸ ਬਦਮਾਸ਼ ਨੇ ਇੱਕ ਵਾਰ ਯੂ.ਪੀ. ਪੁਲਸ ਨੂੰ ਚਕਮਾ ਦੇ ਦਿੱਤਾ ਅਤੇ ਉੱਜੈਨ ਜਾ ਕੇ ਆਤਮ ਸਮਰਪਣ ਕਰ ਦਿੱਤਾ। ਅਜਿਹੇ 'ਚ ਉਸ 'ਤੇ ਐਲਾਨ ਕੀਤਾ ਗਿਆ ਇਨਾਮ ਕਿਸ ਨੂੰ ਮਿਲੇਗਾ, ਇਸ ਗੱਲ 'ਤੇ ਚਰਚਾ ਤੇਜ਼ ਹੋ ਗਈ ਹੈ।

ਪੁਲਸ ਦੀ ਦਾਵੇਦਾਰੀ
ਦਰਅਸਲ, ਵਿਕਾਸ ਦੁਬੇ ਦੇ ਸਰੈਂਡਰ ਕਰਣ ਤੋਂ ਬਾਅਦ ਇਸ ਇਨਾਮ ਦੇ ਵੱਖ-ਵੱਖ ਦਾਅਵੇਦਾਰ ਮੰਨੇ ਜਾ ਰਹੇ ਹਨ। ਇਨ੍ਹਾਂ 'ਚ ਸਭ ਤੋਂ ਉੱਪਰ ਨਾਮ ਹੈ ਮਹਾਕਾਲ ਥਾਣਾ ਪੁਲਸ ਦਾ। ਜਿਨ੍ਹਾਂ ਨੇ ਵਿਕਾਸ ਨੂੰ ਮਹਾਕਾਲ ਮੰਦਰ ਤੋਂ ਗ੍ਰਿਫਤਾਰ ਕੀਤਾ। ਮੱਧ ਪ੍ਰਦੇਸ਼ ਦੇ ਘਰੇਲੂ ਮੰਤਰੀ ਨਰੋੱਤਮ ਮਿਸ਼ਰਾ ਨੇ ਵੀ ਆਪਣੇ ਬਿਆਨ 'ਚ ਇਹੀ ਦੱਸਿਆ ਕਿ ਉੱਜੈਨ ਪੁਲਸ ਪਹਿਲਾਂ ਤੋਂ ਅਲਰਟ ਸੀ, ਉਨ੍ਹਾਂ ਨੂੰ ਜਿਵੇਂ ਹੀ ਜਾਣਕਾਰੀ ਮਿਲੀ ਤੁਰੰਤ ਵਿਕਾਸ ਦੁਬੇ ਨੂੰ ਫੜ੍ਹ ਲਿਆ। ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪੁਲਸ ਨੇ ਬਦਮਾਸ਼ ਵਿਕਾਸ ਦੁਬੇ ਨੂੰ ਗ੍ਰਿਫਤਾਰ ਕੀਤਾ ਹੈ।

ਮੰਦਰ ਦੇ ਸੁਰੱਖਿਆ ਕਰਮਚਾਰੀ
ਫਿਰ ਦਾਅਵੇਦਾਰ ਹੋ ਸਕਦੇ ਹਨ ਮਹਾਕਾਲ ਮੰਦਰ ਦੇ ਸੁਰੱਖਿਆ ਕਰਮਚਾਰੀ। ਕਿਉਂਕਿ ਇੱਕ ਗਾਰਡ ਨੇ ਦੱਸਿਆ ਕਿ ਉਸ ਨੇ ਸ਼ੱਕੀ ਹਾਲਾਤ 'ਚ ਵਿਕਾਸ ਨੂੰ ਉੱਥੇ ਘੁੰਮਦੇ ਦੇਖਿਆ ਤਾਂ ਉਸ ਨੂੰ ਟੋਕਿਆ। ਉਸਦਾ ਪਛਾਣ ਪੱਤਰ ਮੰਗਿਆ। ਜਦੋਂ ਉਸ ਨੇ ਪਛਾਣ ਦਿਖਾਉਣ ਤੋਂ ਇਨਕਾਰ ਕੀਤਾ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਥੇ ਹੀ ਪਰਿਸਰ 'ਚ ਮੌਜੂਦ ਪੁਲਸ ਚੌਕੀ ਤੋਂ ਪੁਲਸ ਮੁਲਾਜ਼ਮਾਂ ਨੂੰ ਸੱਦ ਲਿਆ। ਇਸ ਤੋਂ ਬਾਅਦ ਪੁਲਸ ਮੁਲਾਜ਼ਮ ਉੱਥੇ ਪੁੱਜੇ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਮੰਦਰ ਦੇ ਪੁਜਾਰੀ
ਮਹਾਕਾਲ ਮੰਦਰ ਦੇ ਪੁਜਾਰੀ ਮਹੇਸ਼ ਨੇ ਦੱਸਿਆ ਕਿ ਉਹ ਮੰਦਰ ਆਇਆ। ਨਿਯਮਾਂ ਮੁਤਾਬਕ ਪੂਜਾ ਕੀਤੀ। ਸਾਰੇ ਪੁਜਾਰੀ ਕੋਰੋਨਾ ਦੇ ਖਾਤਮੇ ਲਈ ਸਾਮੂਹਕ ਪੂਜਨ ਕਰ ਰਹੇ ਸਨ। ਉਦੋਂ ਇਸ ਨੂੰ ਦੇਖ ਕੇ ਸਾਰਿਆਂ ਨੂੰ ਕੁੱਝ ਸ਼ੱਕ ਹੋਇਆ। ਸਾਰੇ ਪੁਜਾਰੀਆਂ ਨੇ ਸੁਰੱਖਿਆ ਕਰਮਚਾਰੀਆਂ ਨਾਲ ਇਸ ਸੰਬੰਧ 'ਚ ਚਰਚਾ ਕੀਤੀ। ਮੰਦਰ ਪਰਿਸਰ 'ਚ ਉਸ ਦੀ ਸ਼ੱਕੀ ਹਾਲਤ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਉਸ ਨੂੰ ਫੜ੍ਹ ਲਿਆ ਗਿਆ।

ਮੰਦਰ ਪਰਿਸਰ ਦੇ ਦੁਕਾਨਦਾਰ
ਉੱਜੈਨ ਦੇ ਕੁਲੈਕਟਰ ਨੇ ਦੁਕਾਨਦਾਰਾਂ ਦਾ ਜ਼ਿਕਰ ਕੀਤਾ ਹੈ, ਜੋ ਵਿਕਾਸ ਨੂੰ ਦੇਖ ਰਹੇ ਸਨ। ਉਨ੍ਹਾਂ ਨੂੰ ਉਸ ਦਾ ਚਾਲ ਚਲਣ ਕੁੱਝ ਸ਼ੱਕੀ ਲੱਗਾ ਤਾਂ ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਇਸ ਬਾਰੇ ਦੱਸਿਆ ਸੀ। ਡੀ.ਐੱਮ. ਮੁਤਾਬਕ ਸਵੇਰੇ ਕਰੀਬ ਸਾਢੇ ਸੱਤ ਵਜੇ ਵਿਕਾਸ ਉੱਜੈਨ ਦੇ ਮਹਾਕਾਲ ਮੰਦਰ ਪਹੁੰਚਿਆ। ਕੁਲੈਕਟਰ ਮੁਤਾਬਕ, ਉੱਥੇ ਉਸ ਨੇ ਮੰਦਰ 'ਚ ਪ੍ਰਵੇਸ਼ ਦੀ ਪਰਚੀ ਲਈ, ਜਿਸ ਤੋਂ ਬਾਅਦ ਕੁੱਝ ਲੋਕਾਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਇਸ ਬਾਰੇ ਦੱਸਿਆ।

ਇਨਾਮ 'ਤੇ ਇਹ ਬੋਲੇ ਯੂ.ਪੀ. ਦੇ ADG
ਮੱਧ ਪ੍ਰਦੇਸ਼ ਦੇ ਉੱਜੈਨ 'ਚ ਗੈਂਗਸਟਰ ਵਿਕਾਸ ਦੁਬੇ ਦੀ ਗ੍ਰਿਫਤਾਰੀ ਤੋਂ ਬਾਅਦ ਇਨਾਮ ਨੂੰ ਲੈ ਕੇ ਸਵਾਲ ਉੱਠਣਾ ਲਾਜ਼ਮੀ ਸੀ। ਲਿਹਾਜਾ ਯੂ.ਪੀ. ਦੀ ਰਾਜਧਾਨੀ ਲਖਨਊ 'ਚ ਜਦੋਂ ਏ.ਜੀ.ਡੀ. (ਕਾਨੂੰਨ ਵਿਵਸਥਾ) ਪ੍ਰਸ਼ਾਂਤ ਕੁਮਾਰ  ਤੋਂ ਪੁੱਛਿਆ ਗਿਆ ਕਿ ਜੋ ਪੰਜ ਲੱਖ ਦੀ ਇਨਾਮੀ ਰਾਸ਼ੀ ਹੈ, ਕੀ ਮੱਧ ਪ੍ਰਦੇਸ਼ ਪੁਲਸ ਨੂੰ ਜਾਵੇਗੀ? ADG ਨੇ ਇਸ 'ਤੇ ਜਵਾਬ ਦਿੰਦੇ ਹੋਏ ਕਿਹਾ ਇਹ ਚੀਜਾਂ ਅੱਗੇ ਹੋਣਗੀਆਂ, ਇਸ ਬਾਰੇ ਅਜੇ ਪ੍ਰੀਖਣ ਹੋਵੇਗਾ। ਦੇਖਦੇ ਹਾਂ, ਜੋ ਕਾਰਵਾਈ ਹੋਵੇਗੀ ਉਹ ਦੱਸਾਂਗੇ।


Inder Prajapati

Content Editor

Related News