ਲਾਕਡਾਊਨ ''ਚ ਕਿਸ ਨੂੰ ਮਿਲੇਗੀ ਬੱਸ-ਟਰੇਨ ''ਚ ਯਾਤਰਾ ਦੀ ਇਜਾਜ਼ਤ? ਜਾਰੀ ਹੋਈ ਗਾਇਡਲਾਈਨ

05/04/2020 12:37:07 AM

ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰਾਲਾ ਨੇ ਰਾਜਾਂ 'ਚ ਲੋਕਾਂ ਦੀ ਆਵਾਜਾਈ ਨੂੰ ਲੈ ਕੇ ਖਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ 'ਚ ਕਿਹਾ ਗਿਆ ਹੈ ਕਿ ਪ੍ਰਦੇਸ਼ਾਂ 'ਚ ਫਸੇ ਲੋਕਾਂ ਦੇ ਆਉਣ-ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ 'ਚ ਪ੍ਰਵਾਸੀ ਮਜ਼ਦੂਰ, ਵਿਦਿਆਰਥੀ, ਤੀਰਥ ਯਾਤਰੀ ਅਤੇ ਸੈਲਾਨੀ ਸ਼ਾਮਲ ਹਨ। ਇਹ ਆਗਿਆ ਉਨ੍ਹਾਂ ਲੋਕਾਂ ਲਈ ਨਹੀਂ ਹੈ ਜੋ ਆਪਣੇ ਘਰਾਂ 'ਚ ਇੱਕੋ ਜਿਹੀ ਜਿੰਦਗੀ ਜੀਅ ਰਹੇ ਹਨ। ਆਪਣੇ ਕੰਮ 'ਤੇ ਆਉਣ-ਜਾਣ ਦੀ ਇਜਾਜ਼ਤ ਇਸ ਤੋਂ ਬਾਹਰ ਹੈ।

ਗ੍ਰਹਿ ਮੰਤਰਾਲਾ ਨੇ ਕਿਹਾ ਕਿ ਰਾਜਾਂ 'ਚ ਬੱਸਾਂ 'ਚ ਲੋਕਾਂ ਨੂੰ ਲੈ ਜਾਣ ਜਾਂ ਟ੍ਰੇਨ ਦੇ ਸੰਚਾਲਨ ਦੀ ਜੋ ਇਜਾਜ਼ਤ ਦਿੱਤੀ ਗਈ ਹੈ, ਉਹ ਵੀ ਫਸੇ ਲੋਕਾਂ ਲਈ ਹੈ। ਇਹ ਆਗਿਆ ਉਨ੍ਹਾਂ ਲੋਕਾਂ ਲਈ ਹੈ ਜੋ ਲਾਕਡਾਊਨ ਦੀ ਮਿਆਦ ਤੋਂ ਪਹਿਲਾਂ ਆਪਣੇ ਸਥਾਨ ਤੋਂ ਚੱਲ ਚੁੱਕੇ ਸਨ ਪਰ ਰੋਕ ਲੱਗਦੇ ਹੀ ਉਹ ਆਪਣੇ ਘਰ ਤੱਕ ਨਹੀਂ ਪਹੁੰਚ ਸਕੇ। ਅਜਿਹੇ ਲੋਕ ਹੁਣ ਰਾਜਾਂ ਦੇ ਦਿਸ਼ਾ-ਨਿਰਦੇਸ਼ 'ਚ ਆਪਣੀ ਮੰਜ਼ਿਲ ਤੱਕ ਦੀ ਯਾਤਰਾ ਕਰ ਚੁੱਕੇ ਹਨ। ਅਜਿਹੀਆਂ ਕਈ ਖਬਰਾਂ ਆਈਆਂ ਹਨ ਜਿਸ 'ਚ ਦੇਖਿਆ ਗਿਆ ਕਿ ਲੋਕ ਦੂਰ-ਦਰਾੜੇ ਦੇ ਇਲਾਕਿਆਂ 'ਚ ਫਸੇ ਹਨ। ਉਹ ਆਪਣੇ ਘਰਾਂ ਨੂੰ ਨਹੀਂ ਪਰਤ ਸਕਦੇ ਕਿਉਂਕਿ ਲਾਕਡਾਊਨ ਦੀਆਂ ਪਾਬੰਦੀਆਂ ਤਾਂ ਹਨ ਹੀ, ਸਵਾਰੀ ਦੇ ਜ਼ਰੀਏ ਵੀ ਬੰਦ ਹੈ। ਸਰਕਾਰ ਨੇ ਹੁਣ ਅਜਿਹੇ ਲੋਕਾਂ ਨੂੰ ਰਾਹਤ ਦਿੱਤੀ ਹੈ।

ਇਸ 'ਚ ਉਹ ਲੋਕ ਵੀ ਸ਼ਾਮਿਲ ਹਨ ਜੋ ਇੱਕ ਪ੍ਰਦੇਸ਼ ਤੋਂ ਦੂਜੇ ਪ੍ਰਦੇਸ਼ ਵੱਲ ਨਿਕਲ ਪਏ ਸਨ ਪਰ ਉਥੇ ਬਾਰਡਰ ਪਾਰ ਕਰਦੇ ਹੀ ਪੁਲਸ ਨੇ ਫੜ ਲਿਆ ਅਤੇ ਆਇਸੋਲੇਸ਼ਨ ਸੈਂਟਰ 'ਚ ਪਾ ਦਿੱਤਾ। ਇਨ੍ਹਾਂ ਕੇਂਦਰਾਂ 'ਚ ਲੋਕਾਂ ਦੇ ਖਾਣ-ਪੀਣ ਵਰਗੀਆਂ ਚੀਜਾਂ ਦੀ ਸਹੂਲਤ ਹੈ ਪਰ ਇਨ੍ਹਾਂ ਦੀ ਸ਼ਿਕਾਇਤ ਰਹੀ ਹੈ ਕਿ ਲਾਕਡਾਊਨ ਦੇ ਕਾਰਨ ਉਹ ਆਪਣੇ ਘਰਾਂ ਨੂੰ ਨਹੀਂ ਜਾ ਸਕਦੇ। ਕਈ ਰਾਜਾਂ 'ਚ ਅਜਿਹੇ ਲੋਕ ਫਸੇ ਹਨ ਜਿਨ੍ਹਾਂ ਨੂੰ ਇਸ ਦਿਸ਼ਾ-ਨਿਰਦੇਸ਼ ਤੋਂ ਫਾਇਦਾ ਮਿਲੇਗਾ।

ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲਾ ਨੇ ਸਾਰੇ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਅਤੇ ਪੁਲਸ ਜਨਰਲ ਡਾਇਰੈਕਟਰ (ਡੀ.ਜੀ.ਪੀ.) ਨੂੰ ਪੱਤਰ ਲਿਖ ਕੇ ਨਿਰਦੇਸ਼ ਦਿੱਤਾ ਕਿ ਸੁਰੱਖਿਆ ਦੇ ਦੂਜੇ ਪੱਧਰ ਦੀ ਤਿਆਰੀ ਕੀਤੀ ਜਾਵੇ। ਇਸ ਟੀਮ 'ਚ ਉਨ੍ਹਾਂ ਪੁਲਸ ਕਰਮਚਾਰੀਆਂ ਨੂੰ ਰੱਖਣ ਦੀ ਗੱਲ ਕਹੀ ਗਈ ਹੈ ਜੋ ਕੋਰੋਨਾ ਦੇ ਸੰਕਰਮਣ ਤੋਂ ਦੂਰ ਹਨ। ਗ੍ਰਹਿ ਮੰਤਰਾਲਾ ਨੇ ਨਿਰਦੇਸ਼ ਦਿੱਤਾ ਕਿ ਸੁਰੱਖਿਆ ਦੇ ਦੂਜੇ ਪੱਧਰ 'ਚ ਹੋਮ ਗਾਰਡਸ, ਸਿਵਲ ਡਿਫੈਂਸ, ਐਨ.ਸੀ.ਸੀ. ਕੈਡੇਟਸ, ਸਕਾਉਟ ਅਤੇ ਗਾਇਡ ਅਤੇ ਸਟੂਡੈਂਟ ਪੁਲਸ ਕੈਡੇਟ ਨੂੰ ਇਸ 'ਚ ਸ਼ਾਮਲ ਕੀਤਾ ਜਾ ਸਕਦਾ ਹੈ।


Inder Prajapati

Content Editor

Related News