ਕੋਰੋਨਾ ਦੀ ਨਵੀਂ ਲਹਿਰ ਤੋਂ ਬਚਣ ਲਈ ਖਾਓ ਇਹ ਚੀਜ਼ਾਂ, WHO ਨੇ ਦੱਸੀਆਂ ਖ਼ਾਸ ਗੱਲਾਂ

Saturday, Apr 17, 2021 - 04:10 PM (IST)

ਕੋਰੋਨਾ ਦੀ ਨਵੀਂ ਲਹਿਰ ਤੋਂ ਬਚਣ ਲਈ ਖਾਓ ਇਹ ਚੀਜ਼ਾਂ, WHO ਨੇ ਦੱਸੀਆਂ ਖ਼ਾਸ ਗੱਲਾਂ

ਨਵੀਂ ਦਿੱਲੀ— ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕੋਰੋਨਾ ਦਾ ਨਵਾਂ ਰੂਪ ਸਟ੍ਰੇਨ ਬਹੁਤ ਹੀ ਭਿਆਨਕ ਹੈ। ਵਾਰ-ਵਾਰ ਹੱਥ ਧੋਣ, ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦੇ ਨਾਲ-ਨਾਲ ਤੁਹਾਨੂੰ ਖਾਣ-ਪੀਣ ’ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਮੌਸਮ ਵਿਚ ਚੰਗਾ ਪੋਸ਼ਣ ਨਾਲ ਭਰਪੂਰ ਭੋਜਨ ਤੁਹਾਡੇ ਇਮਿਊਨਿਟੀ ਸਿਸਟਮ (ਪ੍ਰਤੀਰੋਧਕ ਸਮਰੱਥਾ) ਨੂੰ ਬਣਾਉਂਦਾ ਹੈ। ਇਸ ਨਾਲ ਗੰਭੀਰ ਬੀਮਾਰੀਆਂ ਅਤੇ ਵਾਇਰਸ ਦਾ ਖ਼ਤਰਾ ਘੱਟ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਦੱਸਿਆ ਕਿ ਕੋਰੋਨਾ ਤੋਂ ਬਚਣ ਲਈ ਕਿਸ ਤਰ੍ਹਾਂ ਦੀ ਖ਼ੁਰਾਕ ਲੈਣੀ ਚਾਹੀਦੀ ਹੈ।

PunjabKesari

ਕੋਰੋਨਾ ਤੋਂ ਬਚਣ ਲਈ ਕਿਹੋ ਜਿਹੀ ਹੋਵੇ ਖ਼ੁਰਾਕ- 
ਤੁਹਾਨੂੰ ਆਪਣੀ ਖ਼ੁਰਾਕ ਵਿਚ ਕਈ ਤਰ੍ਹਾਂ ਦੇ ਤਾਜ਼ੇ ਫ਼ਲ ਸ਼ਾਮਲ ਕਰਨੇ ਚਾਹੀਦੇ ਹਨ। ਜਿਸ ਨਾਲ ਤੁਹਾਨੂੰ ਜ਼ਰੂਰੀ ਵਿਟਾਮਿਨ, ਫਾਈਬਰ, ਪ੍ਰੋਟੀਨ, ਐਂਟੀਆਕਸੀਡੈਂਟਸ ਮਿਲ ਸਕੇ। ਬਹੁਤ ਸਾਰੇ ਫ਼ਲ, ਸਬਜ਼ੀਆਂ, ਦਾਲਾਂ, ਮੱਕਾ, ਬਾਜਰਾ, ਓਟਸ, ਕਣਕ, ਬਰਾਊਨ ਚੌਲ, ਜੜ੍ਹ ਵਾਲੀਆਂ ਸਬਜ਼ੀਆਂ ਜਿਵੇਂ- ਆਲੂ, ਸ਼ਕਰਕੰਦੀ ਅਤੇ ਅਰਬੀ ਖਾਓ। ਇਸ ਤੋਂ ਇਲਾਵਾ ਮੀਟ, ਮੱਛੀ, ਅੰਡੇ ਅਤੇ ਦੁੱਧ ਨੂੰ ਆਪਣੀ ਖ਼ੁਰਾਕ ਵਿਚ ਸ਼ਾਮਲ ਕਰੋ।

PunjabKesari

ਖ਼ੁਰਾਕ ’ਚ ਫ਼ਲ-ਸਬਜ਼ੀਆਂ ਕਰੋ ਸ਼ਾਮਲ-
ਸਬਜ਼ੀਆਂ ਨੂੰ ਜ਼ਿਆਦਾ ਪਕਾ ਕੇ ਨਾ ਖਾਓ ਨਹੀਂ ਤਾਂ ਇਸ ਦੇ ਜ਼ਰੂਰੀ ਪੋਸ਼ਕ ਤੱਤ ਖਤਮ ਹੋ ਜਾਣਗੇ। ਹਰ ਦਿਨ ਘੱਟੋ-ਘੱਟ 2 ਕੱਪ ਫ਼ਲ, 2.5 ਕੱਪ ਸਬਜ਼ੀਆਂ, 180 ਗ੍ਰਾਮ ਅਨਾਜ ਅਤੇ 160 ਗ੍ਰਾਮ ਮੀਟ ਖਾਓ। ਸ਼ਾਮ ਦੇ ਸਮੇਂ ਹਲਕੀ ਭੁੱਖ ਲੱਗਣ ’ਤੇ ਪੱਕੀ-ਕੱਚੀ ਸਬਜ਼ੀਆਂ ਅਤੇ ਤਾਜ਼ੇ ਫ਼ਲ ਖਾਓ। ਜੇਕਰ ਤੁਸੀਂ ਡੱਬਾ ਬੰਦ ਫ਼ਲ ਜਾਂ ਸਬਜ਼ੀਆਂ ਖਰੀਦਦੇ ਹੋਏ ਤਾਂ ਧਿਆਨ ਰੱਖੋ ਕਿ ਉਸ ’ਚ ਲੂਣ ਅਤੇ ਸ਼ੱਕਰ ਜ਼ਿਆਦਾ ਨਾ ਹੋਵੇ। ਜਿੰਨਾ ਹੋ ਸਕੇ ਹਰੀਆਂ ਸਬਜ਼ੀਆਂ ਜ਼ਰੂਰ ਖਾਓ। 

PunjabKesari

ਵੱਧ ਤੋਂ ਵੱਧ ਪਾਣੀ ਪੀਓ- 
ਸਰੀਰ ਲਈ ਪਾਣੀ ਬਹੁਤ ਜ਼ਰੂਰੀ ਹੈ। ਪਾਣੀ ਸਰੀਰ ਦੇ ਤਾਪਮਾਨ ਨੂੰ ਕੰਟੋਰਲ ਕਰਦਾ ਹੈ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਹਰ ਦਿਨ ਘੱਟੋ-ਘੱਟ 8 -10 ਗਿਲਾਸ ਪਾਣੀ ਜ਼ਰੂਰ ਪੀਓ। ਪਾਣੀ ਤੋਂ ਇਲਾਵਾ ਤੁਸੀਂ ਫ਼ਲਾਂ-ਸਬਜ਼ੀਆਂ ਦਾ ਜੂਸ ਅਤੇ ਨਿੰਬੂ ਪਾਣੀ ਵੀ ਪੀ ਸਕਦੇ ਹੋ। 

PunjabKesari

ਬਾਹਰ ਖਾਣਾ ਖਾਣ ਤੋਂ ਗੁਰੇਜ਼ ਕਰੋ-
ਕੋਰੋਨਾ ਇਕ ਤੋਂ ਦੂਜੇ ਦੇ ਸੰਪਰਕ ਵਿਚ ਆਉਣ ਨਾਲ ਤੇਜ਼ੀ ਨਾਲ ਫੈਲਦਾ ਹੈ। ਇਸ ਤੋਂ ਬਚਣ ਲਈ ਬਾਹਰ ਜਾ ਕੇ ਖਾਣ ਦੀ ਬਜਾਏ ਘਰ ਵਿਚ ਹੀ ਖਾਣਾ ਖਾਓ। 

PunjabKesari

ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ-
ਮੋਟਾਪਾ, ਦਿਲ ਦੀ ਬੀਮਾਰੀ, ਸਟ੍ਰੋਕ, ਸ਼ੂਗਰ ਅਤੇ ਕੁਝ ਤਰ੍ਹਾਂ ਦੇ ਕੈਂਸਰ ਤੋਂ ਦੂਰ ਰਹਿਣ ਲਈ ਖੰਡ, ਫੈਟ ਅਤੇ ਜ਼ਿਆਦਾ ਲੂਣ ਦਾ ਸੇਵਨ ਕਰਨ ਤੋਂ ਗੁਰੇਜ਼ ਕਰੋ। ਜਿੰਨਾ ਹੋ ਸਕੇ ਫਾਸਟ ਫੂਡ ਤੋਂ ਦੂਰ ਰਹੋ। ਸਨੈਕਸ ਫੂਡ, ਪਿੱਜ਼ਾ, ਕੁਕੀਜ਼ ਅਤੇ ਕ੍ਰੀਮ ਵਿਚ ਟਰਾਂਸ ਫੈਟਸ ਪਾਇਆ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦੀ ਦੂਜੀ ਬੀਮਾਰੀ ਤੋਂ ਕੋਰੋਨਾ ਵਾਇਰਸ ਹੋਣ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ। ਇਸ ਲਈ ਖ਼ੁਦ ਨੂੰ ਪੂਰੀ ਤਰ੍ਹਾਂ ਸਿਹਤਮੰਦ ਰੱਖੋ।


author

Tanu

Content Editor

Related News