ਕੌਣ ਹਨ ਰਾਜੇਂਦਰ ਨਗਰ ਤੋਂ ਜਿੱਤਣ ਵਾਲੇ ਰਾਘਵ ਚੱਡਾ, ਵਿਆਹ ਲਈ ਆਏ ਹਜ਼ਾਰਾਂ ਪ੍ਰਪੋਜ਼ਲ

02/11/2020 7:14:51 PM

ਨਵੀਂ ਦਿੱਲੀ — ਵਿਧਾਨ ਸਭਾ ਚੋਣ 2020 'ਚ ਦਿੱਲੀ ਦੀ ਆਮ ਆਦਮੀ ਪਾਰਟੀ ਦੋ ਤਿਹਾਈ ਬਹੁਮਤ ਵੱਲ ਵਧ ਰਹੀ ਹੈ। ਇਸ ਵਿਧਾਨ ਸਭਾ ਚੋਣ 'ਚ ਰਾਜੇਂਦਰ ਨਗਰ ਸੀਟ ਤੋਂ ਆਪ ਦੇ ਉਮੀਦਵਾਰ ਰਾਘਵ ਚੱਡਾ ਨੇ 20 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਹਾਸਲ ਕੀਤੀ। ਸਿਰਫ 31 ਸਾਲ ਦੇ ਰਾਘਵ ਚੱਡਾ ਆਪ ਦੇ ਰਾਸ਼ਟਰੀ ਬੁਲਾਰਾ ਹਨ। ਰਾਘਵ ਵਿਆਹ ਦੇ ਹਜ਼ਾਰਾ ਰਿਸ਼ਤਿਆਂ ਨੂੰ ਨਾ ਕਰ ਚੁੱਕੇ ਹਨ।
ਰਾਘਵ ਚੱਡਾ ਦੇ ਰਾਜਨੀਤਕ ਕਰੀਅਰ ਦੀ ਸ਼ੁਰੂਆਤ ਸਾਲ 2012 'ਚ ਹੋਈ ਸੀ। ਇਸੇ ਸਾਲ ਉਨ੍ਹਾਂ ਦੀ ਮੁਲਾਕਾਤ ਅਰਵਿੰਦ ਕੇਜਰੀਵਾਲ ਨਾਲ ਹੋਈ ਸੀ। ਰਾਘਵ ਚੱਡਾ ਆਮ ਆਦਮੀ ਪਾਰਟੀ ਦੀ ਡ੍ਰਾਫਟਿੰਗ ਕਮੇਟੀ 'ਚ ਵੀ ਸ਼ਾਮਲ ਹੋਏ ਸੀ। ਇਸ ਤੋਂ ਬਾਅਦ ਉਹ ਪਾਰਟੀ ਦੇ ਸਭ ਤੋਂ ਨੌਜਵਾਨ ਬੁਲਾਰਾ ਬਣੇ ਸੀ। ਰਾਘਵ ਚੱਡਾ ਆਪਣੇ ਲੁਕਸ ਕਾਰਨ ਕਾਫੀ ਪਾਪੁਲਰ ਰਹੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਵਿਆਹ ਦੇ ਹਜ਼ਾਰਾ ਪ੍ਰਪੋਜ਼ਲ ਆ ਚੁੱਕੇ ਹਨ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਰਾਘਵ ਚੱਡਾ ਨੇ ਕਿਹਾ ਸੀ ਕਿ ਮੇਰਾ ਧਿਆਨ ਫਿਲਹਾਲ ਚੋਣ ਲੜਨ 'ਤੇ ਨਹੀਂ ਹੈ।
ਰਾਘਵ ਚੱਡਾ ਨੇ ਸਾਲ 2019 ਦਾ ਲੋਕਸਭਾ ਚੋਣ ਲੜਿਆ ਸੀ। ਸਾਲ 2019 'ਚ ਦੱਖਣੀ ਦਿੱਲੀ ਲੋਕ ਸਭਾ ਖੇਤਰ ਤੋਂ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਰਮੇਸ਼ ਬਿਧੁੜੀ ਅਤੇ ਕਾਂਗਰਸ ਦੇ ਵਿਜੇਂਦਰ ਸਿੰਘ ਨਾਲ ਸੀ। ਇਸ ਮੁਕਾਬਲੇ 'ਚ ਉਹ ਦੂਜੇ ਨੰਬਰ 'ਤੇ ਸੀ। ਰਾਘਵ ਨੇ ਦਿੱਲੀ ਦੇ ਮਾਰਡਨ ਸਕੂਲ ਤੋਂ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਤੋਂ ਬੀ. ਕਾਮ ਕੀਤਾ ਸੀ। ਬੀ. ਕਾਮ ਕਰਨ ਤੋਂ ਬਾਅਦ ਰਾਘਵ ਚੱਡਾ ਨੇ ਲੰਡਨ ਸਕੂਲ ਆਫ ਇਕੋਨਾਮਿਕਸ ਤੋਂ ਚਾਰਟੇਡ ਅਕਾਉਂਟੇਟ ਦੀ ਪੜ੍ਹਾਈ ਕੀਤੀ ਸੀ।


Inder Prajapati

Content Editor

Related News