ਪੈਟਰੋਲ-ਡੀਜ਼ਲ ਦੀਆਂ ਕੀਮਤਾਂ ''ਤੇ ਬੀਜੇਪੀ ਹੋਈ ਟ੍ਰੋਲ, ਕਿਹਾ- ਪਹਿਲਾਂ ਸੈਂਕੜਾ ਕੌਣ ਮਾਰੇਗਾ ਪੈਟਰੋਲ,ਡੀਜ਼ਲ ਜਾਂ ਰੁਪਿਆ?

09/12/2018 3:27:54 PM

ਨਵੀਂ ਦਿੱਲੀ — ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਿਹਾ ਵਾਧਾ ਅੱਜ 27ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਇਸ ਵਾਧੇ ਨੂੰ ਨਾ ਤਾਂ ਸਰਕਾਰ ਰੋਕ ਰਹੀ ਹੈ ਅਤੇ ਨਾ ਹੀ ਭਾਰਤੀ ਲੋਕਤੰਤਰ ਦੇ ਲੋਕ 'ਚ ਇੰਨੀ ਤਾਕਤ ਹੈ ਕਿ ਆਪਣੇ ਹੀ ਦੁਆਰਾ ਚੁਣੀ ਗਈ ਸਰਕਾਰ 'ਤੇ ਦਬਾਅ ਬਣਾ ਸਕਣ। ਸਰਕਾਰ ਪੈਟਰੋਲ-ਡੀਜ਼ਲ 'ਤੇ ਟੈਕਸ ਲਗਾ ਕੇ ਮਾਲਾਮਾਲ ਹੋ ਰਹੀ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਇਸ ਪੈਸੇ ਦਾ ਇਸਤੇਮਾਲ ਦੇਸ਼ ਦੀ ਜਨਤਾ ਲਈ ਹੋਵੇਗਾ ਜਾਂ ਕਿਸੇ ਹੋਰ ਲਈ। ਹਾਂ ਦੇਸ਼ ਦੇ ਲੋਕ ਆਪਣੀ ਭੜਾਸ ਸੋਸ਼ਲ ਮੀਡੀਆ 'ਤੇ ਜ਼ਰੂਰ ਕੱਢ ਰਹੇ ਹਨ। ਅਜਿਹੇ 'ਚ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਚੁਟਕਲੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ।

PunjabKesari

 

ਮੰਗਲਵਾਰ ਨੂੰ ਦਿੱਲੀ ਵਿਚ ਪੈਟਰੋਲ ਦੀ ਕੀਮਤ 80.87 ਰੁਪਏ ਅਤੇ ਡੀਜ਼ਲ ਦੀ 72.97 ਰੁਪਏ ਲਿਟਰ ਹੋ ਗਈ। ਦੋਵਾਂ ਦੀਆਂ ਕੀਮਤਾਂ 14 ਪੈਸੇ ਵਧੀਆ। ਅਪ੍ਰੈਲ ਤੋਂ ਲੈ ਕੇ ਹੁਣ ਤੱਕ ਪੈਟਰੋਲ 9.95% ਅਤੇ ਡੀਜ਼ਲ 13.3% ਮਹਿੰਗਾ ਹੋਇਆ ਹੈ।


ਰੁਪਿਆ 72.74 ਤੱਕ ਡਿੱਗਾ, 8 ਮਹੀਨੇ 'ਚ 13% ਕਮਜ਼ੋਰ

 


ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 72.74 ਦੇ ਰਿਕਾਰਡ ਪੱਧਰ ਤੱਕ ਡਿੱਗ ਗਿਆ। ਹਾਲਾਂਕਿ ਦਿਨ ਦੇ ਅੰਤ ਤੱਕ ਇਹ 24 ਪੈਸੇ ਕਮਜ਼ੋਰ ਹੋ ਕੇ 72.69 'ਤੇ ਬੰਦ ਹੋਇਆ। ਭਾਰਤੀ ਕਰੰਸੀ ਅਪ੍ਰੈਲ ਤੋਂ ਹੁਣ ਤੱਕ 11.5% ਅਤੇ ਜਨਵਰੀ ਤੋਂ ਹੁਣ ਤੱਕ 13% ਤੱਕ ਡਿੱਗ ਚੁੱਕੀ ਹੈ।

 

 

ਪੈਟਰੋਲ-ਡੀਜ਼ਲ ਦੀ ਵਧ ਰਹੀਆਂ ਕੀਮਤਾਂ 'ਤੇ ਕਾਂਗਰਸ ਵਲੋਂ ਭਾਰਤ ਬੰਦ ਵੀ ਬੇਅਸਰ ਰਿਹਾ। ਵਿਰੋਧੀ ਪਾਰਟੀ ਕਾਂਗਰਸ ਲਗਾਤਾਰ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੂੰ ਘੇਰਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਅਜੇ ਨਾ ਤਾਂ ਰੁਪਿਆ ਸੰਭਲਣ ਦੀ ਉਮੀਦ ਹੈ ਅਤੇ ਨਾ ਹੀ ਤੇਲ ਦੀਆਂ ਕੀਮਤਾਂ ਘੱਟ ਹੋਣ ਦੀ ਉਮੀਦ ਹੈ। ਹੁਣ ਦੇਖਣਾ ਇਹ ਬਾਕੀ ਹੈ ਕਿ ਰੁਪਏ, ਡੀਜ਼ਲ ਅਤੇ ਪੈਟਰੋਲ 'ਚੋਂ ਕੋਣ ਪਹਿਲੇ ਸੈਂਕੜੇ ਤੱਕ ਪਹੁੰਚ ਬਣਾਉਂਦਾ ਹੈ।

 

 
PunjabKesari
PunjabKesari

Related News