ਕੋਰੋਨਾ ਖ਼ਿਲਾਫ਼ ਜਾਰੀ ਲੜਾਈ ’ਚ ਮਦਦ ਲਈ WHO ਮੁਖੀ ਨੇ ਮੁੜ ਪੜ੍ਹੇ ਮੋਦੀ ਦੀ ਤਾਰੀਫ਼ ’ਚ ਕਸੀਦੇ
Thursday, Apr 08, 2021 - 10:38 AM (IST)
ਜਿਨੇਵਾ (ਭਾਸ਼ਾ) : ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਦਾਨੋਮ ਗੇਬ੍ਰੇਯਸਸ ਨੇ ਵਿਸ਼ਵ ਸਿਹਤ ਦਿਵਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਦੀ ਸ਼ਲਾਘਾ ਕੀਤੀ, ਜਿਸ ਵਿਚ ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਸਾਵਧਾਨੀ ਵਰਤਣ ਦਾ ਜ਼ਿਕਰ ਕੀਤਾ ਹੈ।
ਇਹ ਵੀ ਪੜ੍ਹੋ : ਕਾਂਗੋ ’ਚ 2.7 ਕਰੋੜ ਤੋਂ ਜ਼ਿਆਦਾ ਨਾਗਰਿਕ ਭਿਆਨਕ ਭੁੱਖਮਰੀ ਦਾ ਕਰ ਰਹੇ ਹਨ ਸਾਹਮਣਾ : ਸੰਯੁਕਤ ਰਾਸ਼ਟਰ
ਵਿਸ਼ਵ ਸਿਹਤ ਸੰਗਠਨ ਦਿਵਸ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਸਿਹਤ ਖੇਤਰ ਵਿਚ ਖੋਜ ਅਤੇ ਨਵੀਨਤਾ ਦਾ ਸਮਰਥਨ ਕਰਨ ਦੀ ਦੇਸ਼ ਦੀ ਵਚਨਬੱਧਤਾ ਦੋਹਰਾਈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਮਿਊਨਿਟੀ ਸਿਸਟਮ ਮਜਬੂਤ ਕਰਨ ਅਤੇ ਖ਼ੁਦ ਨੂੰ ਫਿੱਟ ਰੱਖਣ ਦੀ ਵੀ ਅਪੀਲੀ ਕੀਤੀ।
ਇਹ ਵੀ ਪੜ੍ਹੋ : ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਦੀ ਮੌਤ
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਸ ਨੇ ਵਿਸ਼ਵ ਸਿਹਤ ਦਿਵਸ ਦੇ ਮੌਕੇ ’ਤੇ ਮੋਦੀ ਦੇ ਸੰਦੇਸ਼ ’ਤੇ ਟਵੀਟ ਕੀਤਾ। ਟੇਡਰੋਸ ਨੇ ਟਵੀਟ ਕੀਤਾ, ‘ਨਮਸਤੇ ਭਾਰਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ...ਜਿਵੇਂ ਕੀ ਤੁਸੀਂ ਜ਼ਿਕਰ ਕੀਤਾ ਕਿ ਕੋਵਿਡ-19 ’ਤੇ ਕਾਬੂ ਪਾਉਣ ਵਿਚ ਸਾਡੇ ਵਿਚੋਂ ਹਰ ਕਿਸੇ ਦੀ ਭੂਮਿਕਾ ਹੈ ਅਤੇ ਆਪਣੀ ਸਿਹਤ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਵਿਸ਼ਵ ਸਿਹਤ ਦਿਵਸ ਦੀ ਵਧਾਈ।’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।