ਅਾਫ ਦਿ ਰਿਕਾਰਡ: ਅਗਲਾ ਰਾਸ਼ਟਰਪਤੀ ਕੌਣ!
Sunday, Aug 29, 2021 - 10:36 AM (IST)
ਨਵੀਂ ਦਿੱਲੀ- ਸੰਸਦ ’ਚ ਰਿਕਾਰਡ ਗਿਣਤੀ ਵਿਚ ਬਿੱਲ ਪਾਸ ਹੋਣ ਦੇ ਬਾਵਜੂਦ ਹਾਲ ਹੀ ਵਿਚ ਮਾਨਸੂਨ ਸੈਸ਼ਨ ਸਾਰਥਕ ਬਹਿਸ ਦੇ ਸੰਦਰਭ ਵਿਚ ਅਸਫਲ ਰਿਹਾ ਪਰ ਸੱਤਾ ਦੇ ਗਲਿਅਾਰਿਅਾਂ ਵਿਚ ਅਜਿਹੀਅਾਂ ਖਬਰਾਂ ਅਾ ਰਹੀਅਾਂ ਸਨ ਕਿ ਭਾਜਪਾ ਲੀਡਰਸ਼ਿਪ ਨੇ ਜੁਲਾਈ-ਅਗਸਤ 2022 ਵਿਚ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ’ਤੇ ਅਾਮ ਸਹਿਮਤੀ ਬਣਾਉਣ ਦੀ ਪ੍ਰਕਿਰਿਅਾ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2017 ਵਿਚ ਉਸ ਸਮੇਂ ਸਾਰਿਅਾਂ ਨੂੰ ਹੈਰਾਨ ਦਿੱਤਾ ਸੀ ਜਦੋਂ ਰਾਮਨਾਥ ਕੋਵਿੰਦ ਨੂੰ ਐੱਨ. ਡੀ. ਏ. ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੂਪ ਵਿਚ ਨਾਮਜ਼ਦ ਕੀਤਾ ਸੀ।
ਇਸ ਤੋਂ ਪਹਿਲਾਂ ਇਹ ਵਿਅਾਪਕ ਰੂਪ ਨਾਲ ਮੰਨਿਅਾ ਜਾਂਦਾ ਸੀ ਕਿ ਅਾਰ. ਐੱਸ. ਐੱਸ. 70 ਸਾਲ ਬਾਅਦ ਰਾਸ਼ਟਰਪਤੀ ਅਹੁਦੇ ਲਈ ਰਾਸ਼ਟਰਪਤੀ ਭਵਨ ਵਿਚ ਅਾਪਣੇ ਕੇਡਰ ਨਾਲ ਸੰਬੰਧਤ ਕਿਸੇ ਵਿਅਕਤੀ ਨੂੰ ਪਸੰਦ ਕਰੇਗਾ ਪਰ ਪੀ. ਐੱਮ. ਦੀ ਯੋਜਨਾ ਵੱਖਰੀ ਸੀ ਅਤੇ ਉਨ੍ਹਾਂ ਨੇ ਵੱਕਾਰੀ ਅਹੁਦੇ ਲਈ ਉਸ ਸਮੇਂ ਦੇ ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਨੂੰ ਚੁਣਿਅਾ।
ਉਥੇ ਹੀ ਐੱਮ. ਵੈਂਕਈਅਾ ਨਾਇਡੂ ਸਿਅਾਸਤ ਵਿਚ ਸਰਗਰਮ ਭੂਮਿਕਾ ਨਿਭਾਉਣ ਦੇ ਇੱਛੁਕ ਸਨ ਅਤੇ ਉਨ੍ਹਾਂ ਦੀ ਉਮਰ ਵੀ ਸੀ ਪਰ ਮੋਦੀ ਚਾਹੁੰਦੇ ਸਨ ਕਿ ਪਾਰਟੀ ਦਾ ਇਕ ਸਮਰਪਿਤ ਵਿਅਕਤੀ ਹੋਵੇ, ਜੋ ਰਾਜ ਸਭਾ ਨੂੰ ਮਜ਼ਬੂਤੀ ਨਾਲ ਚਲਾ ਸਕੇ। ਉਹ ਹੁਣ ਰਾਸ਼ਟਰਪਤੀ ਅਹੁਦੇ ਲਈ ਸੰਭਾਵਿਤ ਉਮੀਦਵਾਰਾਂ ਦੀ ਲਾਈਨ ਵਿਚ ਸਭ ਤੋਂ ਉਪਰ ਹਨ ਪਰ ਇਸ ਵਿਚ ਅਜੇ ਕਈ ਅੜਚਣਾਂ ਹਨ। ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਦਾ ਨਾਂ ਅਚਾਨਕ ਸਾਹਮਣੇ ਅਾਇਅਾ ਹੈ। ਉਹ ਰਾਜ ਸਭਾ ਦੇ ਨੇਤਾ ਸਨ ਅਤੇ ਸੇਵਾਮੁਕਤੀ ਦੀ ਅਾਖਰੀ ਉਮਰ 75 ਸਾਲ ਹੋਣ ਤੋਂ ਪਹਿਲਾਂ ਉਨ੍ਹਾਂ ਕੋਲ ਸਰਕਾਰ ਵਿਚ ਸੇਵਾ ਕਰਨ ਲਈ 2 ਹੋਰ ਸਾਲ ਸਨ ਪਰ ਅਚਾਨਕ ਕਰਨਾਟਕ ਦਾ ਰਾਜਪਾਲ ਬਣਾਉਣ ਤੋਂ ਬਾਅਦ ਉਨ੍ਹਾਂ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਇਕ ਦਲਿਤ ਅਤੇ ਪਾਰਟੀ ਦੇ ਪੁਰਾਣੇ ਨੇਤਾ ਹਨ।
ਉਥੇ ਹੀ ਭਾਜਪਾ ਇਸ ਸਮੇਂ ਸੋਸ਼ਲ ਇੰਜੀਨੀਅਰਿੰਗ ਦੀ ਰਾਹ ’ਤੇ ਹੈ ਅਤੇ ਇਸੇ ਸਿਲਸਿਲੇ ਵਿਚ ਗਹਿਲੋਤ ਦਾ ਨਾਂ ਲਿਅਾ ਜਾ ਰਿਹਾ ਹੈ ਕਿਉਂਕਿ ਗੁਜਰਾਤ ਪਹਿਲੀ ਪਸੰਦ ਹੈ ਅਤੇ ਹਰ ਪ੍ਰਮੁੱਖ ਅਹੁਦੇ ’ਤੇ ਇਕ ਮੂਲ ਵਾਸੀ ਦਾ ਕਬਜ਼ਾ ਹੈ, ਇਸ ਲਈ ਯੂ. ਪੀ. ਦੀ ਰਾਜਪਾਲ ਅਾਨੰਦੀਬੇਨ ਪਟੇਲ ਦਾ ਵੀ ਨਾਂ ਲਿਅਾ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਮੌਕਾ ਮਿਲਣਾ ਬੜੀ ਦੂਰ ਦੀ ਗੱਲ ਹੈ।