ਜੰਮੂ ਕਸ਼ਮੀਰ ਦੀ ਮਾਲੀ ਖੁਦਮੁਖਤਿਆਰੀ ਨੂੰ ਬਣਾਏ ਰੱਖਦੇ ਹੋਏ ਜੀ. ਐੱਸ. ਟੀ. ਲਾਗੂ ਕੀਤੀ ਜਾਵੇ : ਨੈਸ਼ਨਲ ਕਾਨਫਰੰਸ
Wednesday, Jun 14, 2017 - 08:57 PM (IST)
ਸ਼੍ਰੀਨਗਰ — ਰਾਜ ਦੀ ਮੁੱਖ ਵਿਰੋਧੀ ਪਾਰਟੀ ਨੈਸ਼ਨਲ ਕਾਨਫਰੰਸ ਨੇ ਜੰਮੂ ਕਸ਼ਮੀਰ ਸਰਕਾਰ ਨੂੰ ਕਿਹਾ ਹੈ ਕਿ ਉਹ ਰਾਜ 'ਚ ਮਾਲ ਅਤੇ ਸੇਵਾਕਰ (ਜੀ. ਐੱਸ. ਟੀ.) ਨੂੰ ਆਪਣੀਆਂ ਸ਼ਰਤਾਂ 'ਤੇ ਲਾਗੂ ਕਰੇ, ਜਿਸ ਨਾਲ ਰਾਜ ਦੀ ਮਾਲੀ ਖੁਦਮੁਖਤਿਆਰੀ ਅਤੇ ਵਿਸ਼ੇਸ਼ ਦਰਜੇ 'ਤੇ ਕੋਈ ਸੰਕਟ ਨਾ ਆਵੇ। ਪਾਰਟੀ ਨੇ ਕਿਹਾ ਕਿ ਜੇਕਰ ਇਸ ਨੂੰ ਮੌਜੂਦਾ ਸਵਰੂਪ 'ਚ ਲਾਗੂ ਕੀਤਾ ਜਾਂਦਾ ਹੈ ਤਾਂ ਉਹ ਇਸ ਦੇ ਖਿਲਾਫ ਪੂਰੇ ਦਮਖਮ ਨਾਲ ਲੜੇਗੀ। ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਦੇ ਸਾਬਕਾ ਵਿੱਤ ਮੰਤਰੀ ਅਬਦੁਲ ਰਹੀਮ ਰਾਠੇਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਰਾਜ ਦੀ ਆਪ ਕੀਤੀ ਟੈਕਸ ਵਿਵਸਥਾ ਬਣਾਉਣ 'ਚ ਪੂਰੀ ਤਰ੍ਹਾਂ ਸਮਰਥ ਹੈ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਦੇ ਬਿੱਲ-101 ਨੂੰ ਜੇਕਰ ਮੌਜੂਦਾ ਸਵਰੂਪ ਨਾਲ ਰਾਜ 'ਚ ਲਾਗੂ ਕੀਤਾ ਜਾਂਦਾ ਹੈ ਤਾਂ ਅਸੀਂ ਆਖਰੀ ਸਮੇਂ ਤੱਕ ਲੜਾਈ ਲੜਾਂਗੇ। ਅਸੀਂ ਇਸ ਨੂੰ ਲਾਗੂ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਅਤੇ ਨਾ ਹੀ ਇਸ ਨੂੰ ਸਵੀਕਾਰ ਕਰਾਂਗੇ, ਜੇਕਰ ਜੀ. ਐੱਸ. ਟੀ. ਨੂੰ ਸਾਡੀ ਵਿਸ਼ੇਸ਼ ਸਥਿਤੀ ਅਤੇ ਮਾਲੀ ਖੁਦਮੁਖਤਿਆਰੀ ਦੀ ਥਾਂ 'ਤੇ ਲਿਆਇਆ ਜਾਂਦਾ ਹੈ ਤਾਂ ਨੈਸ਼ਨਲ ਕਾਨਫਰੰਸ ਇਸ ਨੂੰ ਸਵੀਕਾਰ ਨਹੀਂ ਕਰੇਗੀ।
