ਕਿਹੜਾ ਬੈਂਕ ਦੇ ਰਿਹੈ ਸਭ ਤੋਂ ਸਸਤਾ Home Loan? ਨਵਾਂ ਘਰ ਖਰੀਦਣ ਦਾ ਸੁਪਨਾ ਹੋਵੇਗਾ ਪੂਰਾ
Thursday, May 21, 2026 - 04:04 PM (IST)
ਵੈੱਬ ਡੈਸਕ : ਆਪਣਾ ਖੁਦ ਦਾ ਘਰ ਹੋਣਾ ਹਰ ਇਨਸਾਨ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ। ਅਜੋਕੇ ਦੌਰ 'ਚ ਜਿੱਥੇ ਮਹਿੰਗਾਈ ਵਧ ਰਹੀ ਹੈ, ਉੱਥੇ ਹੀ ਘਰ ਖਰੀਦਣ ਲਈ ਹੋਮ ਲੋਨ ਦੀਆਂ ਵਿਆਜ ਦਰਾਂ ਬਹੁਤ ਮਾਇਨੇ ਰੱਖਦੀਆਂ ਹਨ। ਜੇਕਰ ਤੁਸੀਂ ਵੀ ਇਸ ਸਾਲ ਆਪਣਾ ਆਸ਼ਿਆਨਾ ਬਣਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਦੇਸ਼ ਦੇ ਪ੍ਰਮੁੱਖ ਸਰਕਾਰੀ ਬੈਂਕਾਂ ਨੇ ਹੋਮ ਲੋਨ ਦੀਆਂ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ।
ਸਰਕਾਰੀ ਬੈਂਕਾਂ ਦੀਆਂ ਹੋਮ ਲੋਨ ਵਿਆਜ ਦਰਾਂ ਦੀ ਸੂਚੀ
ਬੈਂਕ ਆਫ ਇੰਡੀਆ (BoI): 7.10%
ਯੂਨੀਅਨ ਬੈਂਕ ਆਫ ਇੰਡੀਆ: 7.15%
ਕੈਨਰਾ ਬੈਂਕ: 7.15%
ਬੈਂਕ ਆਫ ਬੜੌਦਾ (BoB): 7.20%
ਸਟੇਟ ਬੈਂਕ ਆਫ ਇੰਡੀਆ (SBI): 7.25%
ਪੰਜਾਬ ਨੈਸ਼ਨਲ ਬੈਂਕ (PNB): 7.75%
ਲੋਨ ਲੈਣ ਤੋਂ ਪਹਿਲਾਂ ਇਨ੍ਹਾਂ 3 ਗੱਲਾਂ ਦਾ ਰੱਖੋ ਖਾਸ ਧਿਆਨ
ਸਰੋਤਾਂ ਅਨੁਸਾਰ, ਲੋਨ ਲੈਣ ਵੇਲੇ ਸਿਰਫ ਵਿਆਜ ਦਰ ਦੇਖਣਾ ਹੀ ਕਾਫੀ ਨਹੀਂ ਹੈ, ਸਗੋਂ ਕੁਝ ਹੋਰ ਅਹਿਮ ਗੱਲਾਂ 'ਤੇ ਵੀ ਗੌਰ ਕਰਨਾ ਚਾਹੀਦਾ ਹੈ, ਜਿਵੇਂ ਕਿ...
1. ਸਿਬਿਲ ਸਕੋਰ (CIBIL Score): ਬੈਂਕਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਭ ਤੋਂ ਘੱਟ ਵਿਆਜ ਦਰਾਂ ਦਾ ਫਾਇਦਾ ਆਮ ਤੌਰ 'ਤੇ ਉਨ੍ਹਾਂ ਗਾਹਕਾਂ ਨੂੰ ਮਿਲਦਾ ਹੈ ਜਿਨ੍ਹਾਂ ਦਾ ਸਿਬਿਲ ਸਕੋਰ 750 ਜਾਂ ਉਸ ਤੋਂ ਵੱਧ ਹੁੰਦਾ ਹੈ। ਸਕੋਰ ਖਰਾਬ ਹੋਣ 'ਤੇ ਬੈਂਕ ਜ਼ਿਆਦਾ ਵਿਆਜ ਵਸੂਲ ਸਕਦੇ ਹਨ।
2. ਪ੍ਰੋਸੈਸਿੰਗ ਫੀਸ: ਲੋਨ ਲੈਣ ਵੇਲੇ ਇਹ ਜ਼ਰੂਰ ਚੈੱਕ ਕਰੋ ਕਿ ਬੈਂਕ ਪ੍ਰੋਸੈਸਿੰਗ ਫੀਸ ਅਤੇ ਐਡਮਿਨਿਸਟ੍ਰੇਟਿਵ ਚਾਰਜ ਦੇ ਨਾਮ 'ਤੇ ਕਿੰਨੀ ਰਕਮ ਲੈ ਰਿਹਾ ਹੈ।
3. ਫਲੋਟਿੰਗ ਬਨਾਮ ਫਿਕਸਡ ਰੇਟ: ਮਾਹਰਾਂ ਅਨੁਸਾਰ ਫਲੋਟਿੰਗ ਵਿਆਜ ਦਰ ਚੁਣਨਾ ਵਧੇਰੇ ਸਮਝਦਾਰੀ ਵਾਲਾ ਸੌਦਾ ਹੋ ਸਕਦਾ ਹੈ, ਕਿਉਂਕਿ ਭਵਿੱਖ 'ਚ ਜਦੋਂ ਆਰ.ਬੀ.ਆਈ. (RBI) ਰੇਪੋ ਰੇਟ ਘਟਾਏਗਾ ਤਾਂ ਤੁਹਾਡੀ ਈ.ਐੱਮ.ਆਈ. (EMI) ਵੀ ਆਪਣੇ ਆਪ ਘੱਟ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
