ਪੰਜਾਬ ਗ੍ਰਾਮੀਣ ਬੈਂਕ ਨੇ ਲਾਂਚ ਕੀਤਾ PNB-PGB Veer Co-Branded Credit Card
Tuesday, Jun 23, 2026 - 03:28 PM (IST)
ਬਿਜ਼ਨੈੱਸ ਨਿਊਜ਼ - ਪੰਜਾਬ ਗ੍ਰਾਮੀਣ ਬੈਂਕ (ਪੀ. ਜੀ. ਬੀ.) ਨੇ ਡਿਜੀਟਲ ਬੈਂਕਿੰਗ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਅਤੇ ਗਾਹਕਾਂ ਨੂੰ ਆਧੁਨਿਕ ਵਿੱਤੀ ਸਹੂਲਤਾਂ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਸਹਿਯੋਗ ਨਾਲ ਪੀ. ਐੱਨ. ਬੀ.-ਪੀ. ਜੀ. ਬੀ. ਵੀਰ ਕੋ-ਬ੍ਰਾਂਡਿਡ ਕ੍ਰੈਡਿਟ ਕਾਰਡ ਲਾਂਚ ਕੀਤਾ ਹੈ। ਇਸ ਕਾਰਡ ਦੀ ਸ਼ੁਰੂਆਤ ਬੈਂਕ ਦੇ ਮੁੱਖ ਦਫਤਰ, ਕਪੂਰਥਲਾ ਵਿਖੇ ਆਯੋਜਿਤ ਇਕ ਸਮਾਰੋਹ ਦੌਰਾਨ ਕੀਤੀ ਗਈ।
ਇਹ ਵੀ ਪੜ੍ਹੋ : ਕੇਂਦਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਅਗਲੇ ਮਹੀਨੇ ਤੋਂ ਤਨਖਾਹਾਂ 'ਚ ਹੋਵੇਗਾ ਵਾਧਾ! ਸਰਕਾਰ ਕਰਨ
ਪ੍ਰੋਗਰਾਮ ’ਚ ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਗਜੇਂਦਰ ਕੁਮਾਰ ਨੇਗੀ, ਪੀ. ਐੱਨ. ਬੀ. ਕਾਰਡਸ ਐਂਡ ਸਰਵਿਸਿਜ਼ ਲਿਮਟਿਡ ਦੇ ਐੱਮ. ਡੀ. ਅਤੇ ਸੀ. ਈ. ਓ. ਤੌਫੀਕ ਆਲਮ, ਪੰਜਾਬ ਨੈਸ਼ਨਲ ਬੈਂਕ ਦੇ ਜਨਰਲ ਮੈਨੇਜਰ ਦੀਪਕ ਕੁਮਾਰ, ਨਾਬਾਰਡ ਦੇ ਡਿਪਟੀ ਜਨਰਲ ਮੈਨੇਜਰ ਦੇਸ਼ਰਾਜ ਮੌਰਿਆ ਸਮੇਤ ਬੈਂਕ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ : ਜਾਣੋ Dubai ਦੇ Petrol Pump 'ਤੇ ਕੰਮ ਕਰਕੇ ਕਿੰਨਾ ਕਮਾ ਲੈਂਦੇ ਹਨ ਲੋਕ, ਕਿਹੜੇ ਅਹੁਦੇ ਲਈ ਮਿਲਦੀ ਹੈ ਕਿੰਨੀ ਤਨਖ਼ਾਹ
ਇਸ ਮੌਕੇ ਗਜੇਂਦਰ ਕੁਮਾਰ ਨੇਗੀ ਨੇ ਕਿਹਾ ਕਿ ਪੀ. ਐੱਨ. ਬੀ.-ਪੀ. ਜੀ. ਬੀ. ਵੀਰ ਕੋ-ਬ੍ਰਾਂਡਿਡ ਕ੍ਰੈਡਿਟ ਕਾਰਡ ਬੈਂਕ ਦੀ ਗਾਹਕ-ਕੇਂਦ੍ਰਿਤ ਸੋਚ ਅਤੇ ਡਿਜੀਟਲ ਬੈਂਕਿੰਗ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਕਾਰਡ ਗਾਹਕਾਂ ਨੂੰ ਸੁਰੱਖਿਅਤ, ਸਰਲ ਅਤੇ ਲਾਭਦਾਇਕ ਬੈਂਕਿੰਗ ਅਨੁਭਵ ਪ੍ਰਦਾਨ ਕਰੇਗਾ ਅਤੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰੇਗਾ।
ਇਹ ਵੀ ਪੜ੍ਹੋ : ਘਰ ਦੀ ਬਜਾਏ ਬੈਂਕ ਲਾਕਰ ਵਿੱਚ ਰੱਖਦੇ ਹੋ Gold, ਤਾਂ ਜਾਣੋ RBI ਦੇ ਇਨ੍ਹਾਂ ਮਹੱਤਵਪੂਰਨ ਨਿਯਮਾਂ ਬਾਰੇ
ਇਹ ਵੀ ਪੜ੍ਹੋ : ਲਗਾਤਾਰ 3 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਛੁੱਟੀਆਂ ਦੀ ਪੂਰੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
