ਜਦੋਂ ਮੌਸਮ ਵਿਭਾਗ ਦੀ ਗਲਤੀ ਨੇ ਮਚਾਈ ਖਲਬਲੀ
Sunday, Jul 14, 2024 - 05:11 PM (IST)
ਨਵੀਂ ਦਿੱਲੀ- ਦੇਸ਼ ’ਚ ਭਾਰੀ ਮੀਂਹ ਪੈ ਸਕਦਾ ਹੈ, ਪਰ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਜਦੋਂ ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਅਨੁਮਾਨ ਲਾਉਣ ’ਚ ਗਲਤੀ ਕੀਤੀ ਤੇ ਕਿਹਾ ਕਿ ਦਿੱਲੀ ’ਚ ਤਾਪਮਾਨ 52.9 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਏਗਾ। ਇਸ ਕਾਰਨ ਕੇਂਦਰ ਸਰਕਾਰ ’ਚ ਖਲਬਲੀ ਮੱਚ ਗਈ ਸੀ।
ਕੇਂਦਰੀ ਧਰਤੀ ਵਿਗਿਆਨ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਉਸੇ ਰਾਤ ਮਾਈਕ੍ਰੋ-ਬਲਾਗਿੰਗ ਸਾਈਟ ‘ਐਕਸ’ ’ਤੇ ਕਿਹਾ ਕਿ ਦਿੱਲੀ ਦਾ ਤਾਪਮਾਨ 52.9 ਡਿਗਰੀ ਸੈਲਸੀਅਸ ਹੋਣਾ ਬੇਹੱਦ ਅਸੰਭਵ ਹੈ। ਆਈ. ਐੱਮ. ਡੀ. ਦੇ ਸੀਨੀਅਰ ਅਧਿਕਾਰੀਆਂ ਨੂੰ ਖਬਰ ਦੀ ਪੁਸ਼ਟੀ ਕਰਨ ਲਈ ਕਿਹਾ ਗਿਆ ਹੈ। ਅਧਿਕਾਰਤ ਸਥਿਤੀ ਬਾਰੇ ਜਲਦੀ ਹੀ ਸੂਚਿਤ ਕੀਤਾ ਜਾਵੇਗਾ।
ਆਈ. ਐੱਮ. ਡੀ. ਦੇ ਇਤਿਹਾਸ ’ਚ ਇਹ ਸ਼ਾਇਦ ਪਹਿਲੀ ਵਾਰ ਸੀ ਜਦੋਂ ਕਿਸੇ ਕੇਂਦਰੀ ਮੰਤਰੀ ਨੇ ਆਪਣੇ ਹੀ ਵਿਭਾਗ ਵੱਲੋਂ ਮੌਸਮ ਦੀ ਕੀਤੀ ਭਵਿੱਖਬਾਣੀ ਤੋਂ ਇਨਕਾਰ ਕੀਤਾ। ਜਦੋਂ ਇਹ ਪਤਾ ਲੱਗਾ ਕਿ ਆਈ. ਐੱਮ. ਡੀ. ਦੀ ਇਸ ਗਲਤੀ ਨੇ ਦੁਨੀਆ ਭਰ ’ਚ ਖਲਬਲੀ ਮਚਾ ਦਿੱਤੀ ਹੈ ਤਾਂ ਸਰਕਾਰ ਗੁੱਸੇ ’ਚ ਆ ਗਈ , ਕਿਉਂਕਿ ਮੌਸਮ ਕੰਪਿਊਟਿੰਗ ਅਤੇ ਡਾਟਾ ਵਿਸ਼ਲੇਸ਼ਣ ਲਈ ਸੁਪਰ ਕੰਪਿਊਟਰ ਅਮਰੀਕਾ ਨੇ ਭਾਰਤ ਨੂੰ ਗਿਫਟ ਕੀਤੇ ਸਨ।
ਇਕ ਉੱਚ ਪੱਧਰੀ ਕਮੇਟੀ ਨੂੰ ਫਰਕ ਦੀ ਸਮੀਖਿਆ ਕਰਨ ਦਾ ਕੰਮ ਸੌਂਪਿਆ ਗਿਆ ਸੀ। ਆਈ. ਐੱਮ. ਡੀ ਨੇ ਦਿੱਲੀ ਦੇ ਬਾਹਰਵਾਰ ਮੁੰਗੇਸ਼ਪੁਰ ’ਚ ਸਥਾਪਿਤ ਆਟੋਮੈਟਿਕ ਮੌਸਮ ਸਟੇਸ਼ਨਾਂ (ਏ. ਡਬਲਿਊ. ਐੱਸ.) ’ਤੇ ਜ਼ਿੰਮੇਵਾਰੀ ਪਾ ਕੇ ਜਵਾਬ ਦਿੱਤਾ। ਆਈ. ਐੱਮ. ਡੀ. ਦੇ ਸਰਕਾਰ ਵਲੋਂ ਚੁਣੇ ਗਏ ਡਾਇਰੈਕਟਰ ਜਨਰਲ ਐੱਮ. ਮਹਾਪਾਤਰਾ ਨੇ ਵੀ ਸਥਾਨਕ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਇਆ।
ਪਤਾ ਲੱਗਾ ਹੈ ਕਿ ਏ. ਡਬਲਿਊ. ਐੱਸ. ਮੁੰਗੇਸ਼ਪੁਰ ’ਚ ਤਾਪਮਾਨ ਦੀਆਂ ਰੀਡਿੰਗਾਂ ਨੇ ਪੀਕ ਪੀਰੀਅਡਾਂ ਦੌਰਾਨ ਤਾਪਮਾਨ ਦੇ ਮਿਆਰੀ ਯੰਤਰਾਂ ਨਾਲੋਂ ਲਗਭਗ 3 ਡਿਗਰੀ ਸੈਲਸੀਅਸ ਵੱਧ ਕਾਪਮਾਨ ਵਿਖਾਇਆ। ਆਈ. ਐੱਮ. ਡੀ. ਵਲੋਂ ‘ਐਕਸ’ ’ਤੇ ਪੋਸਟ ਕੀਤਾ ਗਿਆ ਕਿ ਇਲੈਕਟ੍ਰਾਨਿਕ ਸੈਂਸਰ ਫੇਲ੍ਹ ਹੋਣ ਕਾਰਨ ਅਨੁਮਾਨ ਗਲਤ ਸਨ। ਦੋਸ਼ ਏ. ਡਬਲਿਊ. ਐੱਸ. ਵਲੋਂ ਦਿੱਤੀਆਂ ਗਈਆਂ ਰੀਡਿੰਗਾਂ ਨੂੰ ਦਿੱਤਾ ਗਿਅਾ ਨਾ ਕਿ ਡਾਟਾ ਦੀ ਨਿਗਰਾਨੀ ਕਰਨ ਵਾਲੇ ਸਟਾਫ ਨੂੰ।
ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਇਕਾਈ ਤੋਂ ਚੰਗੀ ਤਰ੍ਹਾਂ ਜਾਣੂ ਕੁਝ ਵਿਗਿਆਨੀਆਂ ਨੂੰ ਕੁਝ ਅਜੀਬ ਕਾਰਨਾਂ ਕਰ ਕੇ ਤਬਦੀਲ ਕੀਤਾ ਗਿਆ ਸੀ। ਮੰਤਰਾਲਾ ਨੇ ਸਿਫ਼ਾਰਸ਼ ਕੀਤੀ ਹੈ ਕਿ ਜਨਤਕ ਘਬਰਾਹਟ ਤੋਂ ਬਚਣ ਲਈ ਜਨਤਕ ਪ੍ਰਸਾਰ ਤੋਂ ਪਹਿਲਾਂ ਏ. ਡਬਲਿਊ. ਐੱਸ. ਨੂੰ ਅੱਪਡੇਟ ਕੀਤਾ ਜਾਏ। ਡਾਟਾ ’ਤੇ ਸਖਤ ਅਾਟੋਮੈਟਿਕ ਗੁਣਵੱਤਾ ਕੰਟਰੋਲ ਲਾਗੂ ਕੀਤਾ ਜਾਣਾ ਚਾਹੀਦਾ ਹੈ।