ਜਦੋਂ ਮੁਸਲਿਮ ਲੜਕੀ ਨਾਲ ਸੈਲਫੀ ਲਈ ਰਾਹੁਲ ਨੇ ਰੋਕ ਦਿੱਤਾ ਭਾਸ਼ਣ (ਵੀਡੀਓ)

Saturday, Mar 24, 2018 - 02:00 PM (IST)

ਕਰਨਾਟਕ— ਇੱਥੇ ਵਿਧਾਨ ਸਭਾ ਚੋਣਾਂ ਕਾਰਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਾਰਟੀ ਦੇ ਪ੍ਰਚਾਰ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹਨ। ਇਸੇ ਪ੍ਰਚਾਰ ਕਾਰਨ ਰਾਹੁਲ ਸ਼ਨੀਵਾਰ ਨੂੰ ਮਹਾਰਾਣੀ ਆਰਟਸ ਕਾਲਜ 'ਚ ਬੱਚਿਆਂ ਦਰਮਿਆਨ ਪੁੱਜੇ ਪਰ ਉੱਥੇ ਭਾਸ਼ਣ ਦੌਰਾਨ ਰਾਹੁਲ ਗਾਂਧੀ ਨਾਲ ਕੁਝ ਅਜਿਹਾ ਹੋਇਆ, ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ 'ਤੇ ਵੀ ਖੁਸ਼ੀ ਆ ਜਾਵੇਗੀ।

ਮੁਸਲਿਮ ਲੜਕੀ ਨੇ ਕੀਤੀ ਸੈਲਫੀ ਦੀ ਡਿਮਾਂਡ
ਦਰਅਸਲ ਇਸ ਪ੍ਰੋਗਰਾਮ 'ਚ ਇਕ ਮੁਸਲਿਮ ਲੜਕੀ ਉੱਠੀ ਅਤੇ ਰਾਹੁਲ ਗਾਂਧੀ ਦੇ ਸੰਬੋਧਨ ਨੂੰ ਰੋਕਦੇ ਹੋਏ ਸੈਲਫੀ ਦੀ ਡਿਮਾਂਡ ਕਰ ਦਿੱਤੀ। ਸੈਲਫੀ ਦੀ ਡਿਮਾਂਡ ਕਰਦੇ ਹੋਏ ਲੜਕੀ ਨੇ ਕਿਹਾ,''ਸਰ ਮੇਰੀ ਇਕ ਬੇਨਤੀ ਹੈ ਤੁਹਾਨੂੰ, ਕਿ ਮੈਂ ਤੁਹਾਡੇ ਨਾਲ ਇਕ ਸੈਲਫੀ ਲੈਣਾ ਚਾਹੁੰਦੀ ਹਾਂ।'' ਰਾਹੁਲ ਇਹ ਸੁਣਦੇ ਹੀ ਤੁਰੰਤ ਮੰਚ ਤੋਂ ਹੇਠਾਂ ਆਏ, ਫਿਰ ਉਨ੍ਹਾਂ ਨੇ ਲੜਕੀ ਨਾਲ ਸੈਲਫੀ ਲਈ ਪੋਜ਼ ਦਿੱਤਾ। ਮੀਡੀਆ ਵਾਲਿਆਂ ਤੋਂ ਲੈ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਦੌਰਾਨ ਉਨ੍ਹਾਂ ਦੀ ਫੋਟੋ ਨੂੰ ਕੈਮਰੇ 'ਚ ਕੈਦ ਕਰ ਲਿਆ।


Related News