ਜਦੋਂ ਇਕ ਅਫ਼ਵਾਹ ਨੇ ਮਚਾ ਦਿੱਤੀ ਹਲਚਲ
Sunday, Sep 01, 2024 - 11:35 AM (IST)
ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਸੀਨੀਅਰ ਭਾਜਪਾ ਨੇਤਾ ਤੇ ਸੂਬੇ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਬਾਰੇ ਇਕ ਅਫਵਾਹ ਨੇ ਨਾ ਸਿਰਫ ਮੁੰਬਈ ਸਗੋਂ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਵੀ ਹਲਚਲ ਮਚਾ ਦਿੱਤੀ ਹੈ। ਇਕ ਪ੍ਰਮੁੱਖ ਸੋਸ਼ਲ ਮੀਡੀਆ ਵੈੱਬਸਾਈਟ ’ਤੇ ਇਕ 'ਲਾਈਨਰ' ਨੇ ਕਿਹਾ ਕਿ ਮੋਦੀ ਸਰਕਾਰ ਨੇ ਫੜਨਵੀਸ ਨੂੰ ਦਿੱਲੀ 'ਚ ਇਕ ਸਰਕਾਰੀ ਬੰਗਲਾ ਅਲਾਟ ਕੀਤਾ ਹੈ।
ਇਹ ਇਕ ਹੈਰਾਨੀਜਨਕ ਘਟਨਾ ਸੀ, ਕਿਉਂਕਿ ਸਰਕਾਰੀ ਬੰਗਲੇ ਕੇਂਦਰੀ ਮੰਤਰੀਆਂ ਜਾਂ ਉਨ੍ਹਾਂ ਦੇ ਹਮਰੁਤਬਾ, ਨੌਕਰਸ਼ਾਹਾਂ ਤੇ ਜੱਜਾਂ ਆਦਿ ਨੂੰ ਹੀ ਅਲਾਟ ਕੀਤੇ ਜਾਂਦੇ ਹਨ। ਮਾਨਤਾ ਪ੍ਰਾਪਤ ਰਾਸ਼ਟਰੀ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਵੀ ਸਰਕਾਰੀ ਬੰਗਲੇ ਅਲਾਟ ਕੀਤੇ ਜਾਂਦੇ ਹਨ। ਦੇਵੇਂਦਰ ਫੜਨਵੀਸ ਦਾ ਨਾਂ ਪਹਿਲਾਂ ਜੇ. ਪੀ. ਨੱਡਾ ਦੀ ਥਾਂ ਭਾਜਪਾ ਦੇ ਅੰਤ੍ਰਿਮ ਪ੍ਰਧਾਨ ਦੇ ਅਹੁਦੇ ਲਈ ਸੰਭਾਵਿਤਾਂ 'ਚੋਂ ਇਕ ਵਜੋਂ ਸਾਹਮਣੇ ਆਇਆ ਸੀ। ਬੰਗਲਾ ਉਨ੍ਹਾਂ ਨੂੰ ਦਿੱਤੇ ਜਾਣ ਦੀਆਂ ਰਿਪੋਰਟਾਂ ਦਰਮਿਆਨ ਕਈ ਲੋਕ ਹੈਰਾਨ ਹੋ ਗਏ।
ਭਾਜਪਾ ਪ੍ਰਧਾਨ ਵਜੋਂ ਨੱਡਾ ਦੇ ਜਾਨਸ਼ੀਨ ਬਾਰੇ ਕੋਈ ਵੀ ਫੈਸਲਾ ਢੁਕਵੇਂ ਸਮੇਂ ’ਤੇ ਲਿਆ ਜਾਵੇਗਾ। ਮਨੋਹਰ ਲਾਲ ਖੱਟੜ ਅਧੀਨ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਵਿਚ ਵੀ ਇਸ ਮੁੱਦੇ 'ਤੇ ਕੋਈ ਕੁਝ ਕਹਿਣ ਲਈ ਤਿਆਰ ਨਹੀਂ ਹੈ। ਦਿੱਲੀ ’ਚ ਭਾਜਪਾ ਦੇ ਸੀਨੀਅਰ ਆਗੂ ਵੀ ਚੁੱਪ ਹਨ ਕਿਉਂਕਿ ਸ਼ਾਇਦ ਇਹ ਗੱਲ ਸਿਸਟਮ ਦੇ 'ਟਾਪ ਦੇ 2' ਵਿਅਕਤੀ ਹੀ ਜਾਣਦੇ ਹਨ। ਹਾਲਾਂਕਿ ਇਹ ਅਫਵਾਹ ਹੁਣ ਉੱਡਣੀ ਬੰਦ ਹੋ ਗਈ ਹੈ ਪਰ ਇਹ ਯਕੀਨੀ ਤੌਰ ’ਤੇ ਇਸ ਗੱਲ ਦਾ ਸੰਕੇਤ ਹੈ ਕਿ ਮਹਾਰਾਸ਼ਟਰ ’ਚ ਕੁਝ ਤਾਂ ਪਕ ਹੀ ਰਿਹਾ ਹੈ, ਜੋ ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ