... ਜਦੋਂ ਜੂਨਾਗੜ੍ਹ ਦੇ ਇਕ ਹੋਟਲ ''ਚ ਅਚਾਨਕ ਦਾਖਲ ਹੋਇਆ ਸ਼ੇਰ
Thursday, Feb 11, 2021 - 12:25 AM (IST)

ਅਹਿਮਦਾਬਾਦ (ਇੰਟ) - ਗੁਜਰਾਤ ਦੇ ਜੂਨਾਗੜ੍ਹ ਤੋਂ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇਥੇ ਇਕ ਸ਼ੇਰ ਛੋਟਾ ਜਿਹਾ ਬੋਰਡ ਪਾੜ ਕੇ ਇਕ ਹੋਟਲ ਵਿਚ ਦਾਖਲ ਹੋ ਜਾਂਦਾ ਹੈ ਅਤੇ ਉਥੇ ਘੁੰਮਦਾ ਦਿਖਾਈ ਦਿੰਦਾ ਹੈ। ਹਾਈਵੇ 'ਤੇ ਬਣੇ ਇਸ ਹੋਟਲ ਵਿਚ ਨੇੜੇ ਦੇ ਹੀ ਜੰਗਲ ਤੋਂ ਵੜਿਆ ਇਹ ਸ਼ੇਰ ਥੋੜੀ ਦੇਰ ਇਧਰ-ਉਧਰ ਘੁੰਮਣ ਤੋਂ ਬਾਅਦ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ ਵਾਪਸ ਚਲਾ ਜਾਂਦਾ ਹੈ।
ਇਹ ਪੂਰੀ ਘਟਨਾ ਹੋਟਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਇਹ ਵੀਡੀਓ 8 ਫਰਵਰੀ ਸਵੇਰੇ ਕਰੀਬ 5 ਵਜੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੇਰ ਦੀ ਇਹ ਵੀਡੀਓ ਜੂਨਾਗੜ੍ਹ ਰੇਲਵੇ ਸਟੇਸ਼ਨ ਨੇੜੇ ਬੋਟਲ ਸਰੋਵਰ ਪੋਟਕੋ ਦੀ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।