ਡਿਪੂ ਤੋਂ ਲਈ ਕਣਕ ਨੇ ਲੋਕ ਕਰ ਦਿੱਤੇ ਗੰਜੇ!

Tuesday, Feb 25, 2025 - 01:28 PM (IST)

ਡਿਪੂ ਤੋਂ ਲਈ ਕਣਕ ਨੇ ਲੋਕ ਕਰ ਦਿੱਤੇ ਗੰਜੇ!

ਨੈਸ਼ਨਲ ਡੈਸਕ- ਪਿਛਲੇ ਦਿਨੀਂ 18 ਪਿੰਡਾਂ 'ਚ ਅਚਾਨਕ ਗੰਜੇਪਣ ਦੀ ਇਕ ਰਹੱਸਮਈ ਬੀਮਾਰੀ ਸਾਹਮਣੇ ਆਈ ਸੀ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਸੀ। ਪਿੰਡਾਂ ਦੇ ਕਈ ਲੋਕ ਤਿੰਨ-ਚਾਰ ਦਿਨਾਂ ਅੰਦਰ ਹੀ ਗੰਜੇ ਹੋ ਗਏ। ਇਹ ਖ਼ਬਰ ਫੈਲਦਿਆਂ ਹੀ ਪਿੰਡਾਂ 'ਚ ਡਰ ਦਾ ਮਾਹੌਲ ਬਣ ਗਿਆ। ਇਸ ਰਹੱਸਮਈ ਬੀਮਾਰੀ ਦੀ ਜਾਂਚ ਕੀਤੀ ਗਈ ਤਾਂ ਡਾਕਟਰਾਂ ਨੇ ਦੱਸਿਆ ਕਿ ਇਸ ਦਾ ਕਾਰਨ ਡਿਪੂ ਤੋਂ ਮਿਲ ਰਹੀ ਕਣਕ ਹੈ। ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ਤੋਂ ਲੋਕਾਂ ਨੂੰ ਮਿਲਣ ਵਾਲੀ ਕਣਕ 'ਚ ਸੇਲੇਨੀਅਮ ਨਾਮੀ ਤੱਤ ਵੱਡੀ ਮਾਤਰਾ 'ਚ ਪਾਇਆ ਜਾਂਦਾ ਸੀ। ਸੇਲੇਨੀਅਮ ਇਕ ਅਜਿਹਾ ਤੱਤ ਹੈ ਜੋ ਸਰੀਰ ਲਈ ਫਾਇਦੇਮੰਦ ਹੁੰਦਾ ਹੈ ਪਰ ਜ਼ਿਆਦਾ ਮਾਤਰਾ 'ਚ ਇਹ ਜ਼ਹਿਰ ਵਾਂਗ ਕੰਮ ਕਰਦਾ ਹੈ। 

ਇਹ ਵੀ ਪੜ੍ਹੋ : ਲਾੜੀ ਨੂੰ ਨਹੀਂ ਪਸੰਦ ਆਇਆ ਲਹਿੰਗਾ, ਬਿਨਾਂ ਵਿਆਹ ਕੀਤੇ ਅੰਮ੍ਰਿਤਸਰ ਮੋੜੀ ਬਾਰਾਤ

ਕਈ ਲੋਕ ਤਿੰਨ-ਚਾਰ ਦਿਨਾਂ 'ਚ ਹੋਏ ਗੰਜੇ

ਦਸੰਬਰ 2024 ਤੋਂ ਜਨਵਰੀ 2025 ਦਰਮਿਆਨ ਮਹਾਰਾਸ਼ਟਰ 'ਚ ਬੁਲਢਾਣਾ ਦੇ 18 ਪਿੰਡਾਂ ਦੇ ਕੁੱਲ 279 ਲੋਕਾਂ ਦੇ ਅਚਾਨਕ ਵਾਲ ਝੜਨੇ ਸ਼ੁਰੂ ਹੋ ਗਏ। ਇਹ ਬੀਮਾਰੀ ਜ਼ਿਆਦਾਤਰ ਕਾਲਜ ਜਾਣ ਵਾਲੀਆਂ ਕੁੜੀਆਂ ਅਤੇ ਮੁੰਡਿਆਂ 'ਚ ਦੇਖਣ ਨੂੰ ਮਿਲੀ। ਇਸ ਬੀਮਾਰੀ ਕਾਰਨ ਕਈ ਕੁੜੀਆਂ ਦੇ ਵਿਆਹ ਟੁੱਟ ਗਏ ਅਤੇ ਕਈਆਂ ਨੇ ਪੜ੍ਹਾਈ ਛੱਡ ਦਿੱਤੀ। ਇਕ ਡਾਕਟਰ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਲੋਕ ਸਿਰ ਦਰਦ, ਬੁਖ਼ਾਰ, ਖਾਰਸ਼, ਉਲਟੀਆਂ ਅਤੇ ਦਸਤ ਵਰਗੀਆਂ ਸਮੱਸਿਆਵਾਂ ਤੋਂ ਵੀ ਪੀੜਤ ਸਨ। ਜਦੋਂ ਪ੍ਰਭਾਵਿਤ ਖੇਤਰਾਂ 'ਚ ਪਈ ਕਣਕ ਦੀ ਜਾਂਚ ਕੀਤੀ ਗਈ ਤਾਂ ਇਸ 'ਚ 600 ਗੁਣਾ ਜ਼ਿਆਦਾ ਸੇਲੇਨੀਅਮ ਪਾਇਆ ਗਿਆ। ਇੰਨੀ ਵੱਡੀ ਮਾਤਰਾ 'ਚ ਸੇਲੇਨੀਅਮ ਮਨੁੱਖੀ ਸਰੀਰ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਇਸ ਬੀਮਾਰੀ ਦੀ ਰਫ਼ਤਾਰ ਬਹੁਤ ਤੇਜ਼ ਸੀ। ਲੋਕ ਸਿਰਫ਼ ਤਿੰਨ-ਚਾਰ ਦਿਨਾਂ 'ਚ ਹੀ ਗੰਜੇ ਹੋ ਗਏ। ਜਦੋਂ ਖੂਨ, ਪਿਸ਼ਾਬ ਅਤੇ ਵਾਲਾਂ ਦੀ ਜਾਂਚ ਕੀਤੀ ਗਈ ਤਾਂ ਸੇਲੇਨੀਅਮ ਦੀ ਮਾਤਰਾ 35 ਤੋਂ 150 ਗੁਣਾ ਵਧ ਪਾਈ ਗਈ। 

ਇਹ ਵੀ ਪੜ੍ਹੋ : ਪ੍ਰੇਮੀ ਨੂੰ ਮਿਲਣ ਲਈ ਹੋਟਲ 'ਚ ਬੁਲਾਇਆ, ਕਮਰੇ 'ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਕੁੜੀ...

ਰੋਕ ਗਈ ਕਣਕ ਦੀ ਵੰਡ

ਬੁਲਢਾਣਾ ਸੋਕਾ ਪ੍ਰਭਾਵਿਤ ਇਲਾਕਾ ਹੈ, ਜਿੱਥੇ ਲੋਕ ਸਰਕਾਰੀ ਰਾਸ਼ਨ 'ਤੇ ਨਿਰਭਰ ਹਨ ਪਰ ਸਰਕਾਰੀ ਰਾਸ਼ਨ ਦੀ ਗੁਣਵੱਤਾ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ। ਦਾਅਵਾ ਹੈ ਕਿ ਘਟੀਆ ਕਿਸਮ ਦੀ ਕਣਕ ਦੀ ਸਪਲਾਈ ਨੇ ਬੀਮਾਰੀ ਨੂੰ ਹੋਰ ਵਧਾ ਦਿੱਤਾ ਹੈ। ਸਰਕਾਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਭਾਵਿਤ ਖੇਤਰਾਂ 'ਚ ਇਸ ਕਣਕ ਦੀ ਵੰਡ ਨੂੰ ਰੋਕ ਦਿੱਤਾ ਹੈ। ਨਾਲ ਹੀ ਲੋਕਾਂ ਨੂੰ ਇਸ ਕਣਕ ਨੂੰ ਖਾਣ ਤੋਂ ਰੋਕਣ ਦੀ ਸਲਾਹ ਦਿੱਤੀ ਗਈ। ਰਾਹਤ ਦੀ ਗੱਲ ਇਹ ਹੈ ਕਿ ਕੁਝ ਲੋਕਾਂ ਦੇ ਵਾਲ 5-6 ਹਫ਼ਤਿਆਂ 'ਚ ਮੁੜ ਉੱਗਣੇ ਸ਼ੁਰੂ ਹੋ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News