WhatsApp chat ਬਣ ਸਕਦੀ ਹੈ ਤਲਾਕ ਦਾ ਸਬੂਤ ! ਹਾਈ ਕੋਰਟ ਦਾ ਵੱਡਾ ਫੈਸਲਾ
Saturday, Jun 21, 2025 - 04:51 PM (IST)

ਨੈਸ਼ਨਲ ਡੈਸਕ : ਇੱਕ ਦੌਰ ਸੀ ਜਦੋਂ ਵਿਆਹ ਜ਼ਿੰਦਗੀ ਭਰ ਦਾ ਸਾਥ ਮੰਨਿਆ ਜਾਂਦਾ ਸੀ ਪਰ ਹੁਣ ਸਮਾਂ ਬਦਲ ਰਿਹਾ ਹੈ। ਆਧੁਨਿਕ ਜੀਵਨਸ਼ੈਲੀ, ਟੈਕਨੋਲੋਜੀ ਅਤੇ ਨਿੱਜੀ ਆਜ਼ਾਦੀ ਦੀ ਲੋੜ ਨੇ ਰਿਸ਼ਤਿਆਂ ਨੂੰ ਜਿੱਥੇ ਨਵੇਂ ਮਾਪਦੰਡ ਦਿੱਤੇ ਹਨ, ਉਥੇ ਹੀ ਤਣਾਅ, ਅਣਸਮਝੀ ਅਤੇ ਵਿਸ਼ਵਾਸਘਾਤ ਨੇ ਵਿਆਹਕ ਬੰਧਨਾਂ ਨੂੰ ਕੱਚਾ ਕਰ ਦਿੱਤਾ ਹੈ। ਹੁਣ ਤਲਾਕ ਸਿਰਫ਼ ਕਾਨੂੰਨੀ ਕਾਗਜ਼ੀ ਕਾਰਵਾਈ ਨਹੀਂ, ਸਗੋਂ ਇੱਕ ਆਮ ਹੋ ਰਹੀ ਹਕੀਕਤ ਹੈ। ਅਜਿਹੇ ਹੀ ਇੱਕ ਮਾਮਲੇ 'ਚ ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਇੱਕ ਫੈਸਲਾ ਆਇਆ, ਜਿਸ 'ਚ ਵ੍ਹਟਸਐਪ ਚੈਟ ਨੂੰ ਤਲਾਕ ਦੇ ਮਾਮਲੇ 'ਚ ਸਬੂਤ ਵਜੋਂ ਮਨਤਾ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲੇ 'ਚ ਪਤੀ ਨੂੰ ਆਪਣੀ ਪਤਨੀ ਦੀ ਵ੍ਹਟਸਐਪ ਚੈਟ ਨੂੰ ਪਰਿਵਾਰਕ ਅਦਾਲਤ 'ਚ ਸਬੂਤ ਵਜੋਂ ਪੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪਹਿਲਾਂ ਪਰਿਵਾਰਕ ਅਦਾਲਤ ਨੇ ਇਸਨੂੰ ਰੱਦ ਕਰ ਦਿੱਤਾ ਸੀ ਪਰ ਹਾਈ ਕੋਰਟ ਨੇ ਇਸਨੂੰ ਗਲਤ ਕਰਾਰ ਦਿੱਤਾ ਸੀ। ਅਦਾਲਤ ਨੇ ਕਿਹਾ ਕਿ ਨਿੱਜਤਾ ਦਾ ਅਧਿਕਾਰ ਸੰਪੂਰਨ ਨਹੀਂ ਹੈ ਅਤੇ ਧਾਰਾ 14 ਦੇ ਅਨੁਸਾਰ ਜੇਕਰ ਚੈਟ ਸੰਬੰਧਿਤ ਹੈ ਤਾਂ ਇਸਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ...ਟੌਹਰਾਂ ਕੱਢ ਬਾਜ਼ਾਰ 'ਚ ਭੀਖ਼ ਮੰਗ ਰਹੀਆਂ ਸੋਹਣੀਆਂ-ਸੁਨੱਖੀਆਂ ਮੁਟਿਆਰਾਂ ! ਹੈਰਾਨ ਕਰ ਦੇਵੇਗਾ ਮਾਮਲਾ
ਇਸ ਸਬੰਧੀ ਅਦਾਲਤ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਜੇਕਰ ਨਿੱਜਤਾ ਦੇ ਨਾਂ 'ਤੇ ਹਰ ਨਿੱਜੀ ਜਾਣਕਾਰੀ ਨੂੰ ਰੱਦ ਕਰ ਦਿੱਤਾ ਜਾਂਦਾ ਹੈ, ਤਾਂ ਪਰਿਵਾਰਕ ਅਦਾਲਤ ਐਕਟ ਦੀ ਧਾਰਾ 14 ਦਾ ਕੋਈ ਅਰਥ ਨਹੀਂ ਰਹੇਗਾ। ਪਰਿਵਾਰਕ ਅਦਾਲਤ ਨੂੰ ਵਿਆਹ, ਤਲਾਕ, ਬੱਚਿਆਂ ਦੀ ਹਿਰਾਸਤ ਵਰਗੇ ਸੰਵੇਦਨਸ਼ੀਲ ਮਾਮਲਿਆਂ 'ਚ ਸੰਬੰਧਿਤ ਸਬੂਤਾਂ ਨੂੰ ਮਹੱਤਵ ਦੇਣਾ ਚਾਹੀਦਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਗੈਰ-ਕਾਨੂੰਨੀ ਤਰੀਕਿਆਂ ਨਾਲ ਇਕੱਠੇ ਕੀਤੇ ਸਬੂਤਾਂ ਨੂੰ ਵੀ ਸਵੀਕਾਰ ਕੀਤਾ ਜਾ ਸਕਦਾ ਹੈ ਜੇਕਰ ਇਹ ਕੇਸ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ।
ਇਹ ਹੈ ਪੂਰਾ ਮਾਮਲਾ
ਇਹ ਮਾਮਲਾ 2016 'ਚ ਵਿਆਹ ਤੇ ਫਿਰ 2017 ਵਿੱਚ ਇੱਕ ਲੜਕੀ ਦੇ ਜਨਮ ਤੋਂ ਸ਼ੁਰੂ ਹੁੰਦਾ ਹੈ। ਪਤੀ ਨੇ ਹਿੰਦੂ ਵਿਆਹ ਐਕਟ ਦੀ ਧਾਰਾ 13 ਦੇ ਤਹਿਤ ਤਲਾਕ ਦਾ ਕੇਸ ਦਾਇਰ ਕੀਤਾ, ਜਿਸ ਵਿੱਚ ਉਸਦੀ ਪਤਨੀ 'ਤੇ ਬੇਰਹਿਮੀ ਦਾ ਦੋਸ਼ ਲਗਾਇਆ ਗਿਆ। ਇਸ ਦੇ ਸਮਰਥਨ ਵਿੱਚ ਉਸਨੇ ਪਤਨੀ ਦੀ ਵਟਸਐਪ ਚੈਟ ਨੂੰ ਸਬੂਤ ਵਜੋਂ ਪੇਸ਼ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ...ਸੋਨਮ ਰਘੂਵੰਸ਼ੀ ਮਾਮਲੇ 'ਚ ਨਵਾਂ ਦਾਅਵਾ: ਪੰਡਿਤ ਨੇ ਕਿਹਾ - 'ਸੋਨਮ ਸਮਲਿੰਗੀ ਹੈ? ਉਸਨੂੰ ਕੁੜੀਆਂ 'ਚ ਦਿਲਚਸਪੀ ਹੈ...'
ਪਤੀ ਦਾ ਦਾਅਵਾ
ਪਤੀ ਨੇ ਕਿਹਾ ਕਿ ਉਸਨੇ ਇੱਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕੀਤੀ ਸੀ, ਜਿਸ ਕਾਰਨ ਪਤਨੀ ਦੀਆਂ ਚੈਟਾਂ ਆਪਣੇ ਆਪ ਉਸਦੇ ਫੋਨ 'ਤੇ ਭੇਜ ਦਿੱਤੀਆਂ ਗਈਆਂ। ਉਸਨੇ ਦਲੀਲ ਦਿੱਤੀ ਕਿ ਇਹ ਚੈਟਾਂ ਦਰਸਾਉਂਦੀਆਂ ਹਨ ਕਿ ਪਤਨੀ ਦਾ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹੈ।
ਇਹ ਵੀ ਪੜ੍ਹੋ...ਤੜਕੇ-ਤੜਕੇ ਫੜ ਲਿਆ ਵਿਧਾਇਕ ! ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ, ਜਾਣੋ ਮਾਮਲਾ
ਪਤਨੀ ਨੇ ਕੀਤਾ ਇਤਰਾਜ਼
ਪਤਨੀ ਨੇ ਦਲੀਲ ਦਿੱਤੀ ਕਿ ਪਤੀ ਨੇ ਸਹਿਮਤੀ ਤੋਂ ਬਿਨਾਂ ਮੋਬਾਈਲ ਵਿੱਚ ਐਪ ਇੰਸਟਾਲ ਕੀਤਾ, ਜੋ ਕਿ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਇਹ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਹੈ। ਇਸ ਲਈ ਗੈਰ-ਕਾਨੂੰਨੀ ਤਰੀਕਿਆਂ ਨਾਲ ਇਕੱਠੇ ਕੀਤੇ ਅਜਿਹੇ ਸਬੂਤਾਂ ਨੂੰ ਅਦਾਲਤ ਵਿੱਚ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ। ਇਸ ਸਬੰਧੀ ਪਤਨੀ ਦੇ ਵਕੀਲ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ 43, 66 ਅਤੇ 72 ਦੀ ਉਲੰਘਣਾ ਕਰਦਾ ਹੈ, ਜੋ ਕਿ ਡਾਟਾ ਚੋਰੀ ਅਤੇ ਡਿਵਾਈਸ ਵਿੱਚ ਅਣਅਧਿਕਾਰਤ ਘੁਸਪੈਠ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ...ਬੰਦ ਹੋ ਜਾਵੇਗਾ ਤੁਹਾਡਾ ਪੈਨ ਕਾਰਡ ! ਸਰਕਾਰ ਵੱਲੋਂ ਵੱਡਾ ਅਪਡੇਟ ਜਾਰੀ
ਸਬੂਤਾਂ ਦੀ ਸਾਰਥਕਤਾ ਵਧੇਰੇ ਮਹੱਤਵਪੂਰਨ
ਪਤੀ ਦੇ ਵਕੀਲ ਨੇ ਕਿਹਾ ਕਿ ਪਰਿਵਾਰਕ ਅਦਾਲਤ ਐਕਟ ਦੀ ਧਾਰਾ 14 ਇਸ ਗੱਲ ਦੀ ਆਗਿਆ ਦਿੰਦੀ ਹੈ ਕਿ ਸੰਬੰਧਿਤ ਸਬੂਤ, ਭਾਵੇਂ ਇਹ ਭਾਰਤੀ ਸਬੂਤ ਐਕਟ ਵਿੱਚ ਸਵੀਕਾਰਯੋਗ ਹੋਵੇ ਜਾਂ ਨਾ ਹੋਵੇ, ਪਰਿਵਾਰਕ ਅਦਾਲਤ ਵਿੱਚ ਸਵੀਕਾਰਯੋਗ ਹੋ ਸਕਦੇ ਹਨ। ਇਸ ਮਾਮਲੇ ਵਿੱਚ ਵ੍ਹਟਸਐਪ ਚੈਟ ਸਿੱਧੇ ਤੌਰ 'ਤੇ ਵਿਭਚਾਰ ਨਾਲ ਸਬੰਧਤ ਹਨ। ਹਾਈ ਕੋਰਟ ਨੇ ਆਰ.ਐਮ. ਮਲਕਾਨੀ ਬਨਾਮ ਮਹਾਰਾਸ਼ਟਰ ਰਾਜ ਤੇ ਰਾਜ ਬਨਾਮ ਨਵਜੋਤ ਸੰਧੂ ਦੇ ਕੇਸ ਦਾ ਹਵਾਲਾ ਦਿੱਤਾ, ਜਿਸ ਵਿੱਚ ਸੁਪਰੀਮ ਕੋਰਟ ਨੇ ਗੈਰ-ਕਾਨੂੰਨੀ ਤਰੀਕਿਆਂ ਨਾਲ ਪ੍ਰਾਪਤ ਟੇਪ ਰਿਕਾਰਡਿੰਗਾਂ ਨੂੰ ਸਬੂਤ ਵਜੋਂ ਸਵੀਕਾਰ ਕੀਤਾ ਸੀ। ਅਦਾਲਤ ਨੇ ਕਿਹਾ ਕਿ ਸਬੂਤਾਂ ਦੀ ਸਾਰਥਕਤਾ ਵਧੇਰੇ ਮਹੱਤਵਪੂਰਨ ਹੈ, ਨਾ ਕਿ ਇਸ ਨੂੰ ਇਕੱਠਾ ਕਰਨ ਦੇ ਤਰੀਕੇ ਨਾਲ। ਅੰਤ ਵਿੱਚ ਹਾਈ ਕੋਰਟ ਨੇ ਕਿਹਾ ਕਿ ਪਰਿਵਾਰਕ ਅਦਾਲਤ ਵਿੱਚ ਕਿਸੇ ਵੀ ਸਬੂਤ ਦੀ ਸਵੀਕਾਰਯੋਗਤਾ ਦਾ ਮਾਪਦੰਡ ਇਸਦੀ ਸਾਰਥਕਤਾ ਹੈ, ਨਿੱਜਤਾ ਦਾ ਇਤਰਾਜ਼ ਨਹੀਂ। ਜੇਕਰ ਚੈਟ ਪਤਨੀ ਦੇ ਚਾਲ-ਚਲਣ ਦਾ ਪਰਦਾਫਾਸ਼ ਕਰਦੀਆਂ ਹਨ ਅਤੇ ਕੇਸ ਨਾਲ ਸਬੰਧਤ ਹਨ, ਤਾਂ ਉਹਨਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8