WhatsApp ਨੇ ਬੈਨ ਕੀਤੇ 14 ਲੱਖ ਤੋਂ ਜ਼ਿਆਦਾ ਭਾਰਤੀ ਖਾਤੇ! ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ

Monday, Apr 04, 2022 - 01:44 PM (IST)

WhatsApp ਨੇ ਬੈਨ ਕੀਤੇ 14 ਲੱਖ ਤੋਂ ਜ਼ਿਆਦਾ ਭਾਰਤੀ ਖਾਤੇ! ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ

ਗੈਜੇਟ ਡੈਸਕ– ‘ਮੇਟਾ’ ਦੀ ਮਲਕੀਅਤ ਵਾਲੇ ਵਟਸਐਪ ਨੇ ਇਕ ਵਾਰ ਫਿਰ ਭਾਰਤੀ ਬਾਜ਼ਾਰ ’ਚ ਵੱਡੀ ਕਾਰਵਾਈ ਕਰਦੇ ਹੋਏ ਇਕ ਮਹੀਨੇ ’ਚ 14.26 ਲੱਖ ਅਕਾਊਂਟ ਬੈਨ ਕੀਤੇ ਹਨ। ਨਵਾਂ ਡਾਟਾ ਫਰਵਰੀ 2022 ਦਾ ਹੈ। ਇਨ੍ਹਾਂ ਸਾਰੇ ਅਕਾਊਂਟਸ ’ਤੇ ਕਾਰਵਾਈ ਨਵੇਂ ਆਈ.ਟੀ. ਕਾਨੂੰਨ ਤਹਿਤ ਹੋਈ ਹੈ। ਇਸਤੋਂ ਪਹਿਲਾਂ ਵਟਸਐਪ ਨੇ ਜਨਵਰੀ 2022 ’ਚ 18.58 ਲੱਖ ਅਕਾਊਂਟ ਬੈਨ ਕੀਤੇ ਸਨ। 

ਇਹ ਵੀ ਪੜ੍ਹੋ– ਇੰਸਟਾਗ੍ਰਾਮ ’ਤੇ ਡਿਲੀਟ ਹੋਈ ਪੋਸਟ ਨੂੰ ਆਸਾਨੀ ਨਾਲ ਕਰ ਸਕਦੇ ਹੋ ਰਿਕਵਰ, ਜਾਣੋ ਕਿਵੇਂ

ਵਟਸਐਪ ਦੀ ਨਵੀਂ ਰਿਪੋਰਟ ਮੁਤਾਬਕ, 1 ਫਰਵਰੀ ਤੋਂ 28 ਫਰਵਰੀ ਵਿਚਕਾਰ 335 ਸ਼ਿਕਾਇਤਾਂ ਮਿਲੀਆਂ ਅਤੇ 21 ਖਾਤਿਆਂ ’ਤੇ ਕਾਰਵਾਈ ਕੀਤੀ ਗਈ। ਇਸ ਸਮੇਂ ’ਚ ਵਟਸਐਪ ਨੂੰ ਕੁੱਲ 194 ਅਜਿਹੀਆਂ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ’ਚ ਅਕਾਊਂਟ ’ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਗਈ ਸੀ। ਹੋਰ ਸ਼ਿਕਾਇਤਾਂ ਅਕਾਊਂਟ ਸਕਿਓਰਿਟੀ, ਪ੍ਰੋਡਕਟ ਸਪੋਰਟ ਅਤੇ ਅਕਾਊਂਟ ਸਪੋਰਟ ਨੂੰ ਲੈ ਕੇ ਸਨ। 

ਇਹ ਵੀ ਪੜ੍ਹੋ– ਬੜੇ ਕੰਮ ਦਾ ਹੈ ਫੇਸਬੁੱਕ ਦਾ ਸੀਕ੍ਰੇਟ ਫੀਚਰ, ਕੋਈ ਨਹੀਂ ਪੜ੍ਹ ਸਕੇਗਾ ਤੁਹਾਡੀ ਚੈਟ

ਨਵੀਂ ਰਿਪੋਰਟ ’ਤੇ ਵਟਸਐਪ ਨੇ ਕਿਹਾ, ‘ਅਸੀਂ ਪ੍ਰਾਪਤ ਸ਼ਿਕਾਇਤਾਂ ਦਾ ਜਵਾਬ ਦਿੰਦੇ ਹਾਂ, ਸਿਰਫ ਉਨ੍ਹਾਂ ਮਾਮਲਿਆਂ ਨੂੰ ਛੱਡਕੇ ਜਿਨ੍ਹਾਂ ’ਚ ਪਾਇਆ ਜਾਂਦਾ ਹੈ ਕਿ ਇਹ ਮਾਮਲਾ ਪਿਛਲੇ ਮਾਮਲਿਆਂ ਨਾਲ ਸੰਬੰਧਿਤ ਹੈ ਜਾਂ ਉਸਦਾ ਡੁਪਲੀਕੇਟ ਹੈ। ਅਸੀਂ ਪ੍ਰਤੀਬੰਧਿਤ ਖਾਤਿਆਂ ਨੂੰ ਫਿਰ ਤੋਂ ਬਹਾਲ ਵੀ ਕਰਦੇ ਹਾਂ। ਅਸੀਂ ਆਪਣੇ ਪਲੇਟਫਾਰਮ ਨੂੰ ਸੁਰੱਖਿਅਤ ਰੱਖਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਤਕਨੀਕ ਦਾ ਇਸਤੇਮਾਲ ਕਰਦੇ ਹਾਂ। 

ਜੇਕਰ ਤੁਹਾਡੇ ਵੀ ਕਿਸੇ ਵਟਸਐਪ ਅਕਾਊਂਟ ਨੂੰ ਲੈ ਕੇ ਸ਼ਿਕਾਇਤ ਹੈ ਤਾਂ ਤੁਸੀਂ (email protected) ’ਤੇ ਆਪਣੀ ਸ਼ਿਕਾਇਤ ਭੇਜ ਸਕਦੇ ਹੋ ਜਾਂ ਫਿਰ ਸ਼ਿਕਾਇਤ ਅਧਿਕਾਰੀ ਨੂੰ ਡਾਕ ਰਾਹੀਂ ਵੀ ਸ਼ਿਕਾਇਤ ਭੇਜ ਸਕਦੇ ਹੋ। ਯੂਜ਼ਰਸ ਤੋਂ ਮਿਲੀਆਂ ਸ਼ਿਕਾਇਤਾਂ ਤੋਂ ਇਲਾਵਾ ਵਟਸਐਪ ਖੁਦ ਵੀ ਐਕਸ਼ਨ ਲੈਂਦਾ ਹੈ। ਉਸਦੇ ਆਪਣੇ ਟੂਲ ਖਤਰਨਾਕ ਗਤੀਵਿਧੀਆਂ, ਹਿੰਸਕ ਕੰਟੈਂਟ ਆਦਿ ਨੂੰ ਲੈ ਕੇ ਆਪਣੇ ਆਪਕਾਰਵਾਈ ਕਰਦੇ ਹਨ। 

ਇਹ ਵੀ ਪੜ੍ਹੋ– ਐਪਲ ਦਾ ਵੱਡਾ ਫੈਸਲਾ, ਕੰਪਨੀ ਦੇ ਸਰਵਿਸ ਸੈਂਟਰ ’ਤੇ ਰਿਪੇਅਰ ਨਹੀਂ ਹੋਣਗੇ ਇਹ ਆਈਫੋਨ

ਤੁਹਾਡਾ ਵਟਸਐਪ ਅਕਾਊਂਟ ਵੀ ਹੋ ਸਕਦਾ ਹੈ ਬੈਨ, ਨਾ ਕਰੋ ਇਹ ਗਲਤੀਆਂ
ਕੰਪਨੀ ਦਾ ਕਹਿਣਾ ਹੈ ਕਿ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਲਈ ਸ਼ਿਕਾਇਤ ਵਿਭਾਗ ਬਣਾਇਆ ਗਿਆ ਹੈ ਤਾਂ ਜੋ ਯੂਜ਼ਰ ਤੋਂ ਮਿਲਣ ਵਾਲੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਯੂਜ਼ਰਸ ਲਈ ਪਲੇਟਫਾਰਮ ਨੂੰ ਸੁਰੱਖਿਅਤ ਬਣਾਇਆ ਜਾਵੇ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਵਟਸਐਪ ਅਕਾਊਂਟ ਬੈਨ ਨਾ ਹੋਵੇ ਤਾਂ ਪਲੇਟਫਾਰਮ ਦੁਆਰਾ ਬਣਾਏ ਗਏ ਨਿਯਮਾਂ ਦਾ ਉਲੰਘਣ ਕਰਨ ਤੋਂ ਬਚੋ।

ਇਹ ਵੀ ਪੜ੍ਹੋ– ਐਪਲ ਵਾਚ ਨੇ ਬਚਾਈ ਭਾਰਤੀ ਯੂਜ਼ਰ ਦੀ ਜਾਨ, ਬੇਹੱਦ ਕਮਾਲ ਦਾ ਹੈ ਇਹ ਫੀਚਰ


author

Rakesh

Content Editor

Related News