WhatsApp ਨੇ 23 ਲੱਖ ਤੋਂ ਵੱਧ ਭਾਰਤੀ ਖਾਤਿਆਂ ’ਤੇ ਲਗਾਈ ਰੋਕ, ਜਾਣੋ ਵਜ੍ਹਾ
Sunday, Oct 02, 2022 - 04:02 PM (IST)
ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਅਗਸਤ ’ਚ 23.28 ਲੱਖ ਤੋਂ ਵੱਧ ਭਾਰਤੀ ਖਾਤਿਆਂ ’ਤੇ ਰੋਕ ਲਗਾਈ ਹੈ, ਜਿਨ੍ਹਾਂ ’ਚੋਂ 10 ਲੱਖ ਤੋਂ ਵੱਧ ਖਾਤਿਆਂ ’ਤੇ ਯੂਜ਼ਰਸ ਤੋਂ ਕੋਈ ਰਿਪੋਰਟ ਮਿਲਣ ਤੋਂ ਪਹਿਲਾਂ ਹੀ ਰੋਕ ਲਗਾ ਦਿੱਤੀ ਗਈ। ਮੈਸੇਜ ਸੇਵਾ ਪ੍ਰੋਵਾਈਡਰ ਮੰਚ ਨੇ ਇਹ ਜਾਣਕਾਰੀ ਦਿੱਤੀ। ਜੁਲਾਈ ’ਚ ਵਟਸਐਪ ਨੇ 23.87 ਲੱਖ ਤੋਂ ਵੱਧ ਭਾਰਤੀ ਖਾਤਿਆਂ ’ਤੇ ਰੋਕ ਲਗਾਈ ਸੀ।
ਇਹ ਵੀ ਪੜ੍ਹੋ- WhatsApp ਦੀ ਫ੍ਰੀ ਕਾਲਿੰਗ ਹੋ ਜਾਵੇਗੀ ਖ਼ਤਮ! ਜਾਣੋ ਕੀ ਹੈ ਸਰਕਾਰ ਦਾ ਨਵਾਂ ਪਲਾਨ
ਵਟਸਐਪ ਨੇ ਆਪਣੀ ਮਾਸਿਕ ਪਾਲਣਾ ਰਿਪੋਰਟ ’ਚ ਕਿਹਾ ਕਿ ਇਕ ਅਗਸਤ 2022 ਤੋਂ 31 ਅਗਸਤ 2022 ਦਰਮਿਆਨ ਵਟਸਐਪ ਦੇ 23,28,000 ਖਾਤਿਆਂ ’ਤੇ ਰੋਕ ਲਗਾਈ ਗਈ, ਜਿਨ੍ਹਾਂ ’ਚੋਂ 10,08,000 ਖਾਤਿਆਂ ’ਤੇ ਯੂਜ਼ਰਸ ਤੋਂ ਕੋਈ ਸ਼ਿਕਾਇਤ ਮਿਲਣ ਤੋਂ ਪਹਿਲਾਂ ਹੀ ਰੋਕ ਲਗਾ ਦਿੱਤੀ ਗਈ। ਇਨ੍ਹਾਂ ਖਾਤਿਆਂ ਨੂੰ ਨਵੇਂ ਆਈ.ਟੀ. ਨਿਯਮ ਤਹਿਤ ਬੈਨ ਕੀਤਾ ਗਿਆ ਹੈ। ਦੱਸ ਦੇਈਏ ਕਿ ਆਈ.ਟੀ. ਐਕਟ 2021 ਤਹਿਤ ਹਰ ਮਹੀਨੇ 50 ਲੱਖ ਤੋਂ ਜ਼ਿਆਦਾ ਯੂਜ਼ਰਜ਼ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਆਈ.ਟੀ. ਮੰਤਰਾਲਾ ’ਚ ਇਕ ਯੂਜ਼ਰ ਸੇਫਟੀ ਰਿਪੋਰਟ ਪੇਸ਼ ਕਰਨੀ ਹੁੰਦੀ ਹੈ।
ਇਹ ਵੀ ਪੜ੍ਹੋ- Jio ਅਤੇ Airtel ਕਿੱਥੇ-ਕਿੱਥੇ ਸਭ ਤੋਂ ਪਹਿਲਾਂ ਲਾਂਚ ਕਰਨਗੇ 5ਜੀ, ਵੇਖੋ ਪੂਰੀ ਲਿਸਟ