WhatsApp ਦਾ ਵੱਡਾ ਐਕਸ਼ਨ, ਬੈਨ ਕੀਤੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ
Wednesday, Feb 02, 2022 - 06:38 PM (IST)
ਗੈਜੇਟ ਡੈਸਕ– ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਦਸੰਬਰ 2021 ’ਚ 20 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਬੈਨ ਕਰ ਦਿੱਤੇ ਹਨ। ਇਸਨੂੰ ਲੈ ਕੇ ਕੰਪਨੀ ਨੇ ਮੰਗਲਵਾਰ ਨੂੰ ਰਿਪੋਰਟ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ। ਫੇਸਬੁੱਕ ਦੀ ਮਲਕੀਅਤ ਵਾਲੇ ਵਟਸਐਪ ਨੇ ਦੱਸਿਆ ਕਿ ਉਸਨੇ ਦਸੰਬਰ ਮਹੀਨੇ ’ਚ 2,079,000 ਭਾਰਤੀ ਯੂਜ਼ਰਸ ਦੇ ਅਕਾਊਂਟ ਬੈਨ ਕੀਤੇ ਹਨ। ਨਵੇਂ ਆਈ.ਟੀ. ਨਿਯਮਾਂ 2021 ਮੁਤਾਬਕ, ਕੰਪਨੀ ਨੇ ਦੱਸਿਆ ਕਿ ਉਸ ਨੂੰ ਫੇਕ ਅਕਾਊਂਟ ਲਈ 528 ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ’ਚੋਂ 24 ’ਤੇ ਉਸੇ ਮਹੀਨੇ ਐਕਸ਼ਨ ਲਿਆ ਗਿਆ ਸੀ।
ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼
ਵਟਸਐਪ ਦੇ ਇਕ ਬੁਲਾਰੇ ਨੇ ਦੱਸਿਆ ਕਿ IT ਨਿਯਮਾਂ 2021 ਤਹਿਤ ਵਟਸਐਪ ਨੇ ਆਪਣੀ ਸੱਤਵੀਂ ਅਨੁਪਾਲਨ ਰਿਪੋਰਟ ਪੇਸ਼ ਕੀਤੀ ਹੈ। ਹਾਲ ਹੀ ’ਚ ਆਈ.ਟੀ. ਰਿਪੋਰਟ ਮੁਤਾਬਕ, ਵਟਸਐਪ ਨੇ ਦਸੰਬਰ ਮਹੀਨੇ ’ਚ 20 ਲੱਖ ਤੋਂ ਜ਼ਿਆਦਾ ਵਟਸਐਪ ਅਕਾਊਂਟ ਬੈਨ ਕੀਤੇ ਹਨ।
ਫਰਜ਼ੀ ਮੈਸੇਜ ਅਤੇ ਗਾਲ੍ਹਾਂ ਕਾਰਨ ਬਲਾਕ ਹੋਏ ਅਕਾਊਂਟ
ਮੈਸੇਜਿੰਗ ਐਪ ਦਾ ਕਹਿਣਾ ਹੈਕਿ ਡਾਟਾ ’ਚ ਦਿੱਤੇ ਹੋਏ ਹਾਈਲਾਈਟਸ ਮੁਤਾਬਕ, ਭਾਰਤੀ ਯੂਜ਼ਰਸ ਦੇ ਅਕਾਊਂਟਸ ਨੂੰ 1 ਦਸੰਬਰ ਤੋਂ ਲੈ ਕੇ 31 ਦਸੰਬਰ ਤਕ ਬੈਨ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਅਕਾਊਂਟਸ ’ਚ ਵੇਖਿਆ ਗਿਆ ਹੈ ਕਿ ਉਹ ਫਰਜ਼ੀ ਡਾਟਾ ਲੋਕਾਂ ਤਕ ਫੈਲਾ ਰਹੇ ਹਨ, ਜਿਸ ਨਾਲ ਕਾਫੀ ਲੋਕਾਂ ਨੂੰ ਠੱਗੀ ਤੋਂ ਲੈ ਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ– ਫੇਸਬੁੱਕ ਨੂੰ ਵੱਡਾ ਝਟਕਾ, ਵਿਕ ਗਿਆ ਕੰਪਨੀ ਦਾ ਕ੍ਰਿਪਟੋ ਪ੍ਰਾਜੈਕਟ, ਜਾਣੋ ਕਿਸਨੇ ਖ਼ਰੀਦਿਆ
ਬੁਲਾਰੇ ਨੇ ਅੱਗੇ ਦੱਸਿਆ ਕਿ ਵਟਸਐਪ ਖੁਦ ਇਸ ਤਰ੍ਹਾਂ ਦੇ ਅਕਾਊਂਟ ਨੂੰ ਮਿਟਾਉਣ ’ਚ ਸਮਰੱਥ ਹੈ ਕਿਉਂਕਿ ਉਸ ਕੋਲ ਐਂਡ-ਟੂ-ਐਂਡ ਐਨਕ੍ਰਿਪਸ਼ਨ ਮੈਸੇਜਿੰਗ ਸੇਵਾ ਹੈ। ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ, ਹਰ ਸੂਬੇ ਦੀ ਟੈਕਨਾਲੋਜੀ, ਡਾਟਾ ਵਿਗਿਆਨੀਆਂ ਅਤੇ ਮਾਹਿਰਾਂ ਦੀ ਮਦਦ ਨਾਲ ਇਸ 'ਤੇ ਲਗਾਤਾਰ ਕੰਮ ਕਰ ਰਹੇ ਹਾਂ ਤਾਂ ਜੋ ਉਪਭੋਗਤਾ ਪਲੇਟਫਾਰਮ ’ਤੇ ਸੁਰੱਖਿਅਤ ਮਹਿਸੂਸ ਕਰ ਸਕਣ।
ਇਸਤੋਂ ਇਲਾਵਾ ‘ਮੇਟਾ’ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਫੇਸਬੁੱਕ ’ਤੇ 13 ਕੈਟਾਗਰੀ ’ਚ 19.3 ਮਿਲੀਅਨ ਤੋਂ ਜ਼ਿਆਦਾ ਖ਼ਰਾਬ ਕੰਟੈਂਟ ਵੇਖਣ ਨੂੰ ਮਿਲੇ। ਉਥੇ ਹੀ 12 ਕੈਟਾਗਰੀ ’ਚ 2.4 ਮਿਲੀਅਨ ਦੇ ਕਰੀਬ ਇੰਸਟਾਗ੍ਰਾਮ ਨੇ ਦਸੰਬਰ ਮਹੀਨੇ ਦੀ ਖ਼ਰਾਬ ਕੰਟੈਂਟ ਦੀ ਅਨੁਪਾਲਨ ਰਿਪੋਰਟ ਪੇਸ਼ ਕੀਤੀ ਹੈ।
ਇਹ ਵੀ ਪੜ੍ਹੋ– ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ