ਬਜਟ 2026 'ਚ ਸੀਨੀਅਰ ਸਿਟੀਜ਼ਨਸ ਲਈ ਕੀ ਹੋਵੇਗਾ ਖ਼ਾਸ? ਟੈਕਸ ਅਤੇ ਸਿਹਤ ਬੀਮੇ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

Sunday, Feb 01, 2026 - 10:26 AM (IST)

ਬਜਟ 2026 'ਚ ਸੀਨੀਅਰ ਸਿਟੀਜ਼ਨਸ ਲਈ ਕੀ ਹੋਵੇਗਾ ਖ਼ਾਸ? ਟੈਕਸ ਅਤੇ ਸਿਹਤ ਬੀਮੇ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਨੈਸ਼ਨਲ ਡੈਸਕ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸੰਸਦ ਵਿਚ 2026 ਦਾ ਬਜਟ ਪੇਸ਼ ਕਰਨਗੇ। ਇਸ ਬਜਟ ਤੋਂ ਦੇਸ਼ ਦੇ ਹਰ ਵਰਗ ਨੂੰ ਬਹੁਤ ਉਮੀਦਾਂ ਹਨ, ਪਰ ਬਜ਼ੁਰਗ ਨਾਗਰਿਕ ਕੁਝ ਮੁੱਖ ਐਲਾਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਟੈਕਸ ਸੀਮਾ ਵਧਾਉਣ ਤੋਂ ਲੈ ਕੇ ਪੁਰਾਣੀਆਂ ਰੇਲ ਟਿਕਟ ਰਿਆਇਤਾਂ ਨੂੰ ਬਹਾਲ ਕਰਨ ਤੱਕ, ਆਓ ਇਸ ਸਾਲ ਦੀਆਂ ਮੁੱਖ ਮੰਗਾਂ ਦੀ ਪੜਚੋਲ ਕਰੀਏ।

14 ਲੱਖ ਤੱਕ ਦੀ ਛੂਟ ਦੀ ਮੰਗ 
ਪਿਛਲੇ ਬਜਟ ਵਿਚ 12 ਲੱਖ ਰੁਪਏ ਤੱਕ ਦੀ ਆਮਦਨ 'ਤੇ ਟੈਕਸ ਰਾਹਤ ਦਿੱਤੀ ਗਈ ਸੀ ਪਰ ਬਜ਼ੁਰਗ ਚਾਹੁੰਦੇ ਹਨ ਕਿ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਇਸ ਨੂੰ ਹੋਰ ਵਧਾਇਆ ਜਾਵੇ।

ਟੈਕਸ ਫ੍ਰੀ ਸਲੈਬ : ਟੈਕਸ ਛੋਟ ਸੀਮਾ ਵਧਾ ਕੇ 14 ਲੱਖ ਰੁਪਏ ਕਰਨ ਦੀ ਮੰਗ ਹੈ।

NPS ਕਢਵਾਉਣਾ: ਵਰਤਮਾਨ ਵਿਚ, ਸੇਵਾਮੁਕਤੀ ਦੇ ਸਮੇਂ NPS ਤੋਂ ਫੰਡ ਕਢਵਾਉਣ 'ਤੇ ਟੈਕਸ ਦੇਣਾ ਪੈਂਦਾ ਹੈ, ਜਿਸ ਨੂੰ ਹੁਣ ਪੂਰੀ ਤਰ੍ਹਾਂ ਟੈਕਸ ਮੁਕਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

 ਬੱਚਤ 'ਤੇ ਟੀਡੀਐਸ: ਬਜ਼ੁਰਗ ਨਾਗਰਿਕ ਚਾਹੁੰਦੇ ਹਨ ਕਿ ਬੈਂਕ ਵਿਆਜ 'ਤੇ ਟੀਡੀਐਸ ਕਟੌਤੀ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਕੀਤੀ ਜਾਵੇ।

ਨਵੀਂ ਟੈਕਸ ਵਿਵਸਥਾ ਵਿਚ ਸੁਧਾਰ: ਬਜ਼ੁਰਗ ਚਾਹੁੰਦੇ ਹਨ ਕਿ 'ਨਵੀਂ ਟੈਕਸ ਵਿਵਸਥਾ' ਵਿੱਚ ਘਰੇਲੂ ਕਰਜ਼ੇ ਦੇ ਵਿਆਜ ਅਤੇ ਬੀਮਾ ਪ੍ਰੀਮੀਅਮ 'ਤੇ ਛੋਟ ਨੂੰ ਵੀ ਸ਼ਾਮਲ ਕੀਤਾ ਜਾਵੇ।

ਸਿਹਤ ਬੀਮਾ: ਪ੍ਰੀਮੀਅਮ ਘਟਾਉਣ ਦੀ ਮੰਗ
ਉਮਰ ਦੇ ਨਾਲ ਸਿਹਤ ਨਾਲ ਸਬੰਧਤ ਖਰਚੇ ਵਧਦੇ ਹਨ। ਬਜ਼ੁਰਗ ਨਾਗਰਿਕਾਂ ਲਈ ਸਿਹਤ ਬੀਮਾ ਪ੍ਰੀਮੀਅਮ ਕਾਫ਼ੀ ਮਹਿੰਗੇ ਹੁੰਦੇ ਹਨ।

GST ਕਟੌਤੀ: ਬੀਮਾ ਖੇਤਰ ਮੰਗ ਕਰ ਰਿਹਾ ਹੈ ਕਿ ਪੇਂਡੂ ਖੇਤਰਾਂ ਅਤੇ ਘੱਟ ਆਮਦਨ ਵਾਲੇ ਬਜ਼ੁਰਗਾਂ ਲਈ ਬੀਮਾ ਪ੍ਰੀਮੀਅਮ 'ਤੇ ਟੈਕਸ ਘਟਾਇਆ ਜਾਵੇ।

ਟੈਕਸ ਕਟੌਤੀ: ਜੀਵਨ ਅਤੇ ਸਿਹਤ ਬੀਮੇ ਲਈ ਟੈਕਸ ਕਟੌਤੀ ਸੀਮਾ ਵਧਣ ਦੀ ਉਮੀਦ ਹੈ।

ਰੇਲਵੇ ਟਿਕਟਾਂ: ਕੀ 50% ਛੋਟ ਦੁਬਾਰਾ ਆਵੇਗੀ?

ਕੋਵਿਡ-19 ਤੋਂ ਪਹਿਲਾਂ, ਬਜ਼ੁਰਗ ਨਾਗਰਿਕਾਂ ਨੂੰ ਰੇਲ ਯਾਤਰਾ 'ਤੇ 40% ਤੋਂ 50% ਤੱਕ ਦੀ ਛੋਟ ਮਿਲਦੀ ਸੀ, ਜੋ ਕਿ ਮਹਾਂਮਾਰੀ ਦੌਰਾਨ ਬੰਦ ਕਰ ਦਿੱਤੀ ਗਈ ਸੀ। ਦੇਸ਼ ਭਰ ਦੇ ਬਜ਼ੁਰਗ ਨਾਗਰਿਕਾਂ ਦੀ ਇਕ ਵੱਡੀ ਮੰਗ ਰੇਲਵੇ ਟਿਕਟਾਂ 'ਤੇ ਰਿਆਇਤਾਂ ਨੂੰ ਬਹਾਲ ਕਰਨ ਦੀ ਹੈ। ਘੱਟ ਪੈਨਸ਼ਨਾਂ ਅਤੇ ਵਧਦੇ ਖਰਚਿਆਂ ਦੇ ਨਾਲ, ਬਜ਼ੁਰਗਾਂ ਲਈ ਯਾਤਰਾ ਕਰਨਾ ਬੋਝਲ ਹੁੰਦਾ ਜਾ ਰਿਹਾ ਹੈ।

 ਬਜਟ 2026 ਦੀ 4 ਵੱਡੀਆਂ ਮੰਗਾਂ 'ਇਕ ਨਜ਼ਰ 'ਚ :-

ਖਤੇਰ                          ਮੌਜੂਦਾ ਸਥਿਤੀ                             ਸੀਨੀਅਰ ਸਿਟੀਜ਼ਨਸ ਦੀ ਮੰਗ
 ਆਮਦਨ  (Tax)            12 ਲੱਖ ਰੁਪਏ ਤੱਕ ਦੀ ਰਾਹਤ         14 ਲੱਖ ਰੁਪਏ ਤੱਕ ਦੀ ਰਾਹਤ
TDS ਹੱਦ                     1 ਲੱਖ ਰੁਪਏ                              2ਲੱਖ ਰੁਪਏ ਤੱਕ ਵਧਾਈ ਜਾਵੇ
ਰੇਲਵੇ ਰਿਆਇਤ ਬੰਦ ਹੈ                                                  ਦੁਬਾਰਾ ਸ਼ੁਰੂ ਹੋਵੇ
NPS                           ਵਿਡ੍ਰਾਲ 'ਤੇ ਟੈਕਸ                       ਪੂਰੀ ਤਰ੍ਹਾਂ ਟੈਕਸ ਫ੍ਰੀ ਹੋਵੇ 
 


author

Sunaina

Content Editor

Related News