ਅਯੁੱਧਿਆ ''ਚ 22 ਜਨਵਰੀ ਨੂੰ ਅਸੀਂ ਜੋ ਦੇਖਿਆ ਉਹ ਸਾਡੀਆਂ ਯਾਦਾਂ ''ਚ ਛਪਿਆ ਰਹੇਗਾ : PM ਮੋਦੀ
Tuesday, Jan 23, 2024 - 11:58 AM (IST)
ਨਵੀਂ ਦਿੱਲੀ (ਭਾਸ਼ਾ)- ਰਾਮ ਮੰਦਰ 'ਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੇ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਅਯੁੱਧਿਆ 'ਚ ਅਸੀਂ ਜੋ ਦੇਖਿਆ, ਉਹ ਆਉਣ ਵਾਲੇ ਕਈ ਸਾਲਾਂ ਤੱਕ ਸਾਡੀਆਂ ਯਾਦਾਂ 'ਚ ਛਪਿਆ ਰਹੇਗਾ। ਪੀ.ਐੱਮ. ਮੋਦੀ ਨੇ 'ਐਕਸ' 'ਤੇ ਇਕ ਪੋਸਟ 'ਚ ਸਮਾਰੋਹ ਦਾ ਇਕ ਵੀਡੀਓ ਸਾਂਝਾ ਕੀਤਾ ਅਤੇ ਕਿਹਾ,''ਕੱਲ੍ਹ 22 ਜਨਵਰੀ ਨੂੰ ਅਸੀਂ ਅਯੁੱਧਿਆ 'ਚ ਜੋ ਦੇਖਿਆ, ਉਹ ਆਉਣ ਵਾਲੇ ਸਾਲਾਂ ਤੱਕ ਸਾਡੀਆਂ ਯਾਦਾਂ 'ਚ ਛਪਿਆ ਰਹੇਗਾ।''
ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ ਪੀ.ਐੱਮ. ਮੋਦੀ ਨੇ ਸੋਮਵਾਰ ਨੂੰ ਸ਼ਾਨਦਾਰ ਮੰਦਰ ਦੇ ਨਿਰਮਾਣ ਤੋਂ ਅੱਗੇ ਵੱਧ ਕੇ ਅਗਲੇ 1,000 ਸਾਲਾਂ ਦੇ ਮਜ਼ਬੂਤ ਭਾਰਤ ਦੀ ਨੀਂਹ ਬਣਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਇਸ ਮੌਕੇ ਨੂੰ ਇਕ ਨਵੇਂ ਯੁੱਗ ਦੀ ਸ਼ੁਰੂਆਤ ਵੀ ਦੱਸਿਆ। ਲੱਖਾਂ ਲੋਕਾਂ ਨੇ ਟੈਲੀਵਿਜ਼ਨ 'ਤੇ ਆਪਣੇ ਘਰਾਂ ਅਤੇ ਗੁਆਂਢ ਦੇ ਮੰਦਰਾਂ 'ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇਖਿਆ ਅਤੇ ਇਸ ਇਤਿਹਾਸਕ ਪਲ ਦਾ ਆਨੰਦ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8