ਸਾਊਦੀ ਅਰਬ ਨੇ ਤੇਲ ਉਤਪਾਦਨ ''ਤੇ ਅਜਿਹਾ ਕੀ ਕਿਹਾ ਕਿ ਭਾਰਤ ਭੜਕ ਗਿਆ
Thursday, Apr 01, 2021 - 03:08 AM (IST)
ਰਿਆਦ - ਪਿਛਲੇ 3 ਮਹੀਨਿਆਂ ਤੋਂ ਭਾਰਤ ਅਤੇ ਸਾਊਦੀ ਅਰਬ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਆਪਸੀ ਰਿਸ਼ਤੇ ਵਿਚ ਜਿਹੜਾ ਤਣਾਅ ਪੈਦਾ ਹੋਇਆ ਹੈ, ਉਸ ਵਿਚ ਕੋਈ ਕਮੀ ਹੁੰਦੀ ਦੇਖੀ ਨਹੀਂ ਜਾ ਰਹੀ। ਪਿਛਲੇ ਦਿਨੀਂ ਭਾਰਤ ਦੇ ਤੇਲ ਅਤੇ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਾਊਦੀ ਅਰਬ ਦੇ ਤੇਲ ਮੰਤਰੀ ਅਬਦੁੱਲ ਅਜੀਜ਼ ਬਿਨ ਸਲਮਾਨ ਅਲ ਸਾਊਦੀ ਦੇ ਉਸ ਬਿਆਨ 'ਤੇ ਇਤਰਾਜ਼ ਜਤਾਇਆ ਜਿਸ ਵਿਚ ਉਨ੍ਹਾਂ ਨੇ ਭਾਰਤ ਦੇ ਕੱਚੇ ਤੇਲ ਦੀ ਕੀਮਤ ਨੂੰ ਘੱਟ ਕਰਨ ਦੀ ਅਪੀਲ 'ਤੇ ਕਿਹਾ ਸੀ ਕਿ ਭਾਰਤ ਆਪਣੇ ਉਸ ਸਟ੍ਰੈਟਜਿਕ ਤੇਲ ਰਿਜ਼ਰਵ ਦੀ ਵਰਤੋਂ ਕਰੇ, ਜਿਹੜਾ ਉਸ ਨੇ ਪਿਛਲੇ ਸਾਲ ਤੇਲ ਦੀਆਂ ਡਿੱਗਦੀਆਂ ਕੀਮਤਾਂ ਵਿਚਾਲੇ ਖਰੀਦ ਕਰ ਕੇ ਜਮ੍ਹਾ ਕੀਤਾ ਸੀ।
ਇਹ ਵੀ ਪੜੋ - ਅਮਰੀਕੀ ਰਿਪੋਰਟ 'ਚ ਭਾਰਤ ਦੀ ਤਰੀਫ ਵੀ ਤੇ ਆਲੋਚਨਾ ਵੀ, ਜੰਮੂ ਸਣੇ ਇਨ੍ਹਾਂ ਮੁੱਦਿਆਂ ਦਾ ਹੋਇਆ ਜ਼ਿਕਰ
ਪ੍ਰਧਾਨ ਨੇ ਸਾਊਦੀ ਅਰਬ ਦੇ ਤੇਲ ਮੰਤਰੀ ਦੇ ਇਸ ਬਿਆਨ 'ਤੇ ਟਿੱਪਣੀ ਕਰਦੇ ਹੋਏ ਆਖਿਆ ਕਿ ਇਹ ਬਿਆਨ ਕੂਟਨੀਤਕ ਰੂਪ ਤੋਂ ਸਹੀ ਨਹੀਂ ਹੈ। ਮੈਂ ਇਸ ਤਰ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਅਸਹਿਮਤ ਹਾਂ। ਯਕੀਨੀ ਰੂਪ ਨਾਲ ਰਿਜ਼ਰਵ ਤੇਲ ਦੀ ਵਰਤੋਂ ਲਈ ਭਾਰਤ ਦੀ ਆਪਣੀ ਰਣਨੀਤੀ ਹੈ। ਅਸੀਂ ਆਪਣੇ ਹਿੱਤਾਂ ਦੇ ਪ੍ਰਤੀ ਸੁਚੇਤ ਹਾਂ। ਪਿਛਲੇ ਮਹੀਨੇ ਹੀ ਰਾਜ ਸਭਾ ਵਿਚ ਧਰਮਿੰਦਰ ਪ੍ਰਧਾਨ ਨੇ ਇਕ ਲਿੱਖਤੀ ਬਿਆਨ ਵਿਚ ਆਖਿਆ ਸੀ ਕਿ ਭਾਰਤ ਸਰਕਾਰ ਨੇ ਪਿਛਲੇ ਸਾਲ ਅਪ੍ਰੈਲ/ਮਈ 2020 ਵਿਚ ਕੱਚੇ ਤੇਲ ਦੀਆਂ ਘੱਟ ਕੀਮਤਾਂ ਦਾ ਫਾਇਦਾ ਚੁੱਕਦੇ ਹੋਏ ਸਟ੍ਰੇਟਜਿਕ ਪੈਟਰੋਲੀਅਮ ਰਿਜ਼ਰਵ ਨੂੰ ਪੂਰੀ ਸਮਰੱਥਾ ਨਾਲ ਭਰਿਆ ਹੈ, ਜਿਸ ਨਾਲ ਕਰੀਬ 5000 ਕਰੋੜ ਰੁਪਏ ਦੀ ਬਚਤ ਹੋਈ ਹੈ।
ਇਹ ਵੀ ਪੜੋ - ਕੋਰੋਨਾ ਦਾ ਕਹਿਰ : ਫਰਾਂਸ ਨੇ ਸਕੂਲ ਬੰਦ ਕਰਨ ਦਾ ਕੀਤਾ ਐਲਾਨ ਤੇ ਲਾਈਆਂ ਇਹ ਪਾਬੰਦੀਆਂ
ਦੱਸ ਦਈਏ ਕਿ ਭਾਰਤ ਸਰਕਾਰ ਦੇ ਇਕ ਵਿਭਾਗ ਇੰਡੀਅਨ ਸਟ੍ਰੇਟਜਿਕ ਪੈਟਰੋਲੀਅਮ ਰਿਜ਼ਰਵ ਲਿਮਟਿਡ ਦੀ ਜ਼ਿੰਮੇਵਾਰੀ ਤੇਲ ਭੰਡਾਰ ਨੂੰ ਵਧਾਉਣਾ ਹੈ। ਇਸ ਵਿਭਾਗ ਨੇ ਹੁਣ ਤੱਕ 3 ਥਾਵਾਂ 'ਤੇ 5.33 ਮਿਲੀਅਨ ਮੀਟ੍ਰਿਕ ਟਨ ਕਰੀਬ ਭੰਡਾਰ ਖੜ੍ਹਾ ਕੀਤਾ ਹੈ। ਇਸ ਨੂੰ ਰਣਨੀਤਕ ਪੈਟਰੋਲੀਅਮ ਰਿਜ਼ਰਵ ਦੇ ਅਧੀਨ ਜਮ੍ਹਾ ਕੀਤਾ ਗਿਆ ਹੈ। ਅਮਰੀਕਾ ਅਤੇ ਚੀਨ ਤੋਂ ਬਾਅਦ ਤੇਲ ਦਾ ਸਭ ਤੋਂ ਵੱਡਾ ਵਧ ਆਯਾਤ ਭਾਰਤ ਕਰਦਾ ਹੈ। ਇਸ ਲਈ ਮਾਹਿਰ ਜ਼ੋਰ ਦੇ ਕੇ ਰਿਜ਼ਰਵ ਨੂੰ ਵਧਾਉਣ ਦੀ ਗੱਲ ਕਰਦੇ ਹਨ। ਤੇਲ ਦੇ ਇਕ ਵੱਡੇ ਆਯਾਤਕ ਹੋਣ ਦੇ ਨਾਤੇ ਭਾਰਤ ਦੀ ਅੰਤਰਰਾਸ਼ਟਰੀ ਪੱਧਰ 'ਤੇ ਇਕ ਅਹਿਮੀਅਤ ਹੈ ਪਰ ਜੇ ਸਾਊਦੀ ਅਰਬ ਭਾਰਤ ਦੀ ਬਿਲਕੁਲ ਨਾ ਸੁਣੇ ਤਾਂ ਮਾਹਿਰ ਕਹਿੰਦੇ ਹਨ ਕਿ ਇਸ ਨਾਲ ਦੋਹਾਂ ਦੇਸ਼ਾਂ ਦਰਮਿਆਨ ਹਾਲ ਹੀ ਵਿਚ ਸਥਾਪਿਤ ਹੋਏ ਡੂੰਘੇ ਰਿਸ਼ਤੇ ਵਿਚ ਫਰਕ ਪੈ ਸਕਦਾ ਹੈ।
ਇਹ ਵੀ ਪੜੋ - ਬ੍ਰਾਜ਼ੀਲ ਨੇ ਭਾਰਤ ਦੀ ਇਹ ਕੋਰੋਨਾ ਵੈਕਸੀਨ ਲੈਣ ਤੋਂ ਕੀਤਾ ਇਨਕਾਰ, ਮੈਨਿਊਫੈਕਚਰਿੰਗ 'ਤੇ ਚੁੱਕੇ ਸਵਾਲ