ਨੈਸ਼ਨਲ ਕਰੀਅਰ ਸਰਵਿਸ ਪੋਰਟਲ ਕੀ ਹੈ, ਕਿਵੇਂ ਕਰੀਏ ਰਜਿਸਟਰੇਸ਼ਨ

Tuesday, Jun 08, 2021 - 11:42 AM (IST)

ਨੈਸ਼ਨਲ ਕਰੀਅਰ ਸਰਵਿਸ ਪੋਰਟਲ ਕੀ ਹੈ, ਕਿਵੇਂ ਕਰੀਏ ਰਜਿਸਟਰੇਸ਼ਨ

ਨਵੀਂ ਦਿੱਲੀ– ਭਾਰਤ ’ਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ। ਇਸੇ ਗੱਲ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੈਸ਼ਨਲ ਕਰੀਅਰ ਸਰਵਿਸ ਪੋਰਟਲ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਬੇਰੁਜ਼ਗਾਰ ਨੌਜਵਾਨ ਇਸ ਪੋਰਟਲ ’ਤੇ ਰਜਿਸਟਰੇਸ਼ਨ ਕਰਕੇ ਆਪਣੀ ਯੋਗਤਾ ਮੁਤਾਬਕ ਨੌਕਰੀ ਪਾ ਸਕਣ । ਕੇਂਦਰ ਸਰਕਾਰ ਦਾ ਇਹੀ ਉਦੇਸ਼ ਹੈ ਕਿ ਇਸ ਦੀ ਜਾਣਕਾਰੀ ਭਾਰਤ ਦੇ ਸਾਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਮਿਲੇ ਕਿਉਂਕਿ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਅਜੇ ਤਕ ਪਤਾ ਨਹੀਂ ਹੈ ਕਿ ਨੈਸ਼ਨਲ ਕਰੀਅਰ ਸਰਵਿਸ ਪੋਰਟਲ ਕੀ ਹੈ। ਜੋ ਬੇਰੁਜ਼ਗਾਰ ਨੌਜਵਾਨ ਨੌਕਰੀ ਦੀ ਭਾਲ ਕਰ ਰਹੇ ਹਨ ਉਨ੍ਹਾਂ ਨੂੰ ਇਸ ਪੋਰਟਲ ’ਤੇ ਰਜਿਸਟਰੇਸ਼ਨ ਕਰਨਾ ਚਾਹੀਦਾ ਹੈ ਤਾਂ ਜੋ ਜੇਕਰ ਉਨ੍ਹਾਂ ਦੀ ਯੋਗਤਾ ਦੇ ਹਿਸਾਬ ਨਾਲ ਕੋਈ ਨੌਕਰੀ ਹੋਵੇ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲ ਸਕੇ।

ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ

ਨੈਸ਼ਨਲ ਕਰੀਅਰ ਸਰਵਿਸ ਪੋਰਟਲ ਕੀ ਹੈ?
ਨੈਸ਼ਨਲ ਕਰੀਅਰ ਸਰਵਿਸ ਪੋਰਟਲ ਦੀ ਸ਼ੁਰੂਆਤ 20 ਜੁਲਾਈ 2015 ਨੂੰ ਹੋਈ ਸੀ। ਇਸ ਪੋਰਟਲ ਦਾ ਉਦੇਸ਼ ਬੇਰੁਜ਼ਗਾਰਾਂ ਲਈ ਨੌਕਰੀ ਲੱਭਣ ’ਚ ਮਦਦ ਕਰਨਾ ਹੈ। ਨੈਸ਼ਨਲ ਕਰੀਅਰ ਸਰਵਿਸ ਪੋਰਟਲ ਅਧੀਨ ਕੇਂਦਰ ’ਚ ਕੋਈ ਵੀ ਰਜਿਸਟਰੇਸ਼ਨ ਕਰਵਾ ਕੇ ਨੌਕਰੀ ਪ੍ਰਾਪਤ ਕਰ ਸਕਦਾ ਹੈ। ਕਰੀਅਰ ਕਾਊਂਸਲਰ ਬੇਰੁਜ਼ਗਾਰ ਨੌਜਵਾਨਾਂ ਨੂੰ ਮਾਰਗਦਰਸ਼ਨ ਕਰਦਾ ਹੈ ਅਤੇ ਉਨ੍ਹਾਂ ਨੂੰ ਕਰੀਅਰ ਬਣਾਉਣ ਦੇ ਕੋਰਸਾਂ ਵਿਚ ਮੁਹਾਰਤ ਦਿੰਦਾ ਹੈ। ਹਰ ਕੈਟਾਗਰੀ ਦੀਆਂ ਨੌਕਰੀਆਂ ਨੂੰ ਇਕ ਹੀ ਪੋਰਟਲ ’ਤੇ ਉਪਲੱਬਧ ਕਰਾਉਂਦਾ ਹੈ। ਚਾਹੇ ਤੁਸੀਂ ਨੌਕਰੀ ਦੀ ਭਾਲ ’ਚ ਹੋਵੋ ਜਾਂ ਕੋਈ ਕੰਪਨੀ ਆਪਣੇ ਕੰਮ ਲਈ ਵਰਕਰ ਦੀ ਭਾਲ ’ਚ ਹੋਵੋ, ਇਹ ਪੋਰਟਲ ਹਰ ਤਰੀਕੇ ਨਾਲ ਮਦਦ ਕਰਦਾ ਹੈ। ਰਾਸ਼ਟਰੀ ਸੇਵਾ ਪੋਰਟਲ ਦੁਆਰਾ ਤੁਸੀਂ ਆਪਣੇ ਕਿੱਤੇ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦੀ ਸਿਖਲਾਈ ਲੈ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਇਸ ਵਿਚ ਉੱਚ ਪੱਧਰ ਦੀ ਪੜ੍ਹਾਈ ਕਰਨ ਵਾਲੇ ਲੋਕ ਹੀ ਰਜਿਸਟਰੇਸ਼ਨ ਕਰਨ। ਇਸ ਵਿਚ ਪਲੰਬਰ, ਬਿਜਲੀ ਦਾ ਕੰਮ ਕਰਨ ਵਾਲੇ, ਰਾਜ ਮਿਸਤਰੀ ਆਦਿ ਘੱਟ ਪੜ੍ਹੇ ਲਿਖੇ ਅਤੇ ਹਰ ਤਰ੍ਹਾਂ ਦੇ ਪ੍ਰੋਫੈਸ਼ਨ ਦੇ ਲੋਕ ਆਪਣਾ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਸ ਪੋਰਟਲ ’ਚ ਲਗਭਗ 20 ਕਰੋੜ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਰੁਜ਼ਗਾਰ ਦੇਣ ਵਾਲੀਆਂ ਲਗਭਗ 8 ਲੱਖ ਕੰਪਨੀਆਂ ਅਤੇ ਸਰਕਾਰੀ ਸੰਸਥਾਵਾਂ ਸ਼ਾਮਲ ਹਨ। ਇਸ ਲਈ ਨੈਸ਼ਨਲ ਕਰੀਅਰ ਸਰਵਿਸ ਪੋਰਟਲ ’ਤੇ ਰਜਿਸਟਰੇਸ਼ਨ ਕਰਵਾਉਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।

ਇਹ ਵੀ ਪੜ੍ਹੋ– ਤੀਜੀ ਲਹਿਰ ’ਚ ਤੁਹਾਡੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ’ਚ ਮਦਦ ਕਰੇਗੀ ਇਹ ‘ਸਮਾਰਟ ਘੜੀ’

ਅਪਲਾਈ ਕਰਨ ਦੇ ਲਾਭ
ਇਸ ਪੋਰਟਲ 'ਤੇ ਅਪਲਾਈ ਕਰਨ ਦਾ  ਕੋਈ ਪੈਸਾ ਨਹੀਂ ਲਗਦਾ।ਤੁਸੀਂ ਮੁਫ਼ਤ ਵਿੱਚ ਹੀ ਨੌਕਰੀ ਲਈ ਅਪਲਾਈ ਕਰ ਸਕਦੇ ਹੋ।
ਤੁਹਾਡੀ ਰਜਿਸਟਰੇਸ਼ਨ ਦਾ ਕੋਈ ਗ਼ਲਤ ਫ਼ਾਇਦਾ ਨਾ ਉਠਾਏ ਇਸ ਲਈ ਰਜਿਸਟਰੇਸ਼ਨ ਨੂੰ ਆਧਾਰ ਨਾਲ ਲਿੰਕ ਕੀਤਾ ਗਿਆ ਹੈ।
ਇੱਥੇ ਸਬੰਧਿਤ ਨੌਕਰੀਆਂ ਲਈ ਸਿਖਲਾਈ ਦੀ ਵੀ ਵਿਵਸਥਾ ਹੈ।
ਇਸ ਪੋਰਟਲ 'ਤੇ ਪ੍ਰਾਈਵੇਟ ਅਤੇ ਸਰਕਾਰੀ ਦੋਨਾਂ ਤਰ੍ਹਾਂ ਦੀਆਂ ਨੌਕਰੀਆਂ ਦੇ ਮੌਕੇ ਹਨ।

ਇਹ ਵੀ ਪੜ੍ਹੋ– ਹੁਣ ਭੂਚਾਲ ਨੂੰ ਵੀ ਟ੍ਰੈਕ ਕਰਨਗੇ Xiaomi ਸਮਾਰਟਫੋਨ, ਜਲਦ ਆ ਰਿਹੈ ਨਵਾਂ ਫੀਚਰ

ਨੈਸ਼ਨਲ ਕਰੀਅਰ ਸਰਵਿਸ ਪੋਰਟਲ 'ਤੇ ਜਾਰੀ ਸੁਵਿਧਾਵਾਂ -
ਨੌਕਰੀ ਲਈ ਬਿਨੈਕਾਰ
ਸਥਾਨਕ ਸੇਵਾ ਪ੍ਰਦਾਤਾ
ਕਰੀਅਰ ਸੈਂਟਰ
ਸਲਾਹਕਾਰ
ਸਿਖਲਾਈ ਸੰਸਥਾ
ਪਲੇਸਮੈਂਟ ਸੰਗਠਨ
ਸਰਕਾਰੀ ਵਿਭਾਗ
ਰਿਪੋਰਟ ਅਤੇ ਦਸਤਾਵੇਜ਼

ਇਹ ਵੀ ਪੜ੍ਹੋ– ਟਾਟਾ ਮੋਟਰ ਦੀ ਜ਼ਬਰਦਸਤ ਪੇਸ਼ਕਸ਼, ਇਨ੍ਹਾਂ ਕਾਰਾਂ ’ਤੇ ਮਿਲ ਰਹੇ 65,000 ਰੁਪਏ ਤਕ ਦੇ ਫਾਇਦੇ

ਇੰਝ ਕਰੋ ਰਜਿਸਟ੍ਰੇਸ਼ਨ
- ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਐੱਨ.ਸੀ.ਐੱਸ. ਦੀ ਅਧਿਕਾਰਤ ਵੈੱਬਸਾਈਟ ’ਤੇ ਕਲਿੱਕ ਕਰਨਾ ਹੋਵੇਗਾ।ਇਸਦੀ ਅਧਿਕਾਰਤ ਵੈੱਬਸਾਈਟ  www.ncs.gov.in ਹੈ।
- ਕਲਿੱਕ ਕਰਨ ਤੋਂ ਬਾਅਦ ਇਸ ਵੈੱਬਸਾਈਟ ਦਾ ਹੋਮ ਪੇਜ ਖੁੱਲ੍ਹ ਜਾਵੇਗਾ।
- ਇਸ ਤੋਂ ਬਾਅਦ ਤੁਹਾਨੂੰ ਈ-ਮੇਲ ਆਈ.ਡੀ. ਦਾ ਆਪਸ਼ਨ ਵਿਖਾਈ ਦੇਵੇਗਾ, ਜਿਸ ਵਿਚ ਈ-ਮੇਲ ਭਰੋ ਅਤੇ ਆਪਣਾ ਪਾਸਵਰਡ ਵੀ ਬਣਾਓ। ਇਸ ਤੋਂ ਬਾਅਦ ਲਾਗ-ਇਨ ਕਰ ਦਿਓ।
- ਲਾਗ-ਇਨ ਕਰਨ ਤੋਂ ਬਾਅਦ ਨਿਊ ਰਜਿਸਟਰੇਸ਼ਨ ’ਤੇ ਕਲਿੱਕ ਕਰੋ।  
- ਨਿਊ ਰਜਿਸਟਰੇਸ਼ਨ ’ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣੇ ਰਜਿਸਟਰੇਸ਼ਨ ਟਾਈਪ ’ਤੇ ਕਲਿੱਕ ਕਰਕੇ ਸਿਲੈਕਟ ਕਰੋ।
- ਆਪਣੇ ਪ੍ਰੋਫੈਸ਼ਨ ਦੇ ਹਿਸਾਬ ਨਾਲ ਸਾਰੀਆਂ ਜਾਣਕਾਰੀਆਂ ਨੂੰ ਧਿਆਨ ਨਾਲ ਪੜ੍ਹਨ ਤੋਂ ਬਾਅਦ ਫਾਰਮ ਭਰੋ।
- ਸਾਰੀਆਂ ਜਾਣਕਾਰੀਆਂ ਭਰਨ ਤੋਂ ਬਾਅਦ ਸਬਮਿਟ ਬਟਨ ’ਤੇ ਕਲਿੱਕ ਕਰੋ।
- ਇਸ ਤਰ੍ਹਾਂ ਤੁਸੀਂ ਰਾਸ਼ਟਰੀ ਕਰੀਅਰ ਸੇਵਾ ਪੋਰਟਲ ’ਤੇ ਰਜਿਸਟਰੇਸ਼ਨ ਕਰ ਸਕਦੇ ਹੋ ਅਤੇ ਜਦੋਂ ਤੁਹਾਡੇ ਕਿੱਤੇ ਦੇ ਹਿਸਾਬ ਨਾਲ ਇਸ ਵਿਚ ਕੋਈ ਨੌਕਰੀ ਆਏਗੀ ਤਾਂ ਤੁਹਾਨੂੰ ਈ-ਮੇਲ ਦੁਆਰਾ ਸੂਚਿਤ ਕਰ ਦਿੱਤਾ ਜਾਵੇਗਾ।


author

Rakesh

Content Editor

Related News