ਖੇਤੀ ਕਾਨੂੰਨਾਂ ’ਚ ਸਿਆਹੀ ਨੂੰ ਛੱਡ ਕੇ ਇਸ ’ਚ ਹੋ ਕੀ ਕਾਲਾ ਹੈ : ਵੀ.ਕੇ. ਸਿੰਘ
Saturday, Nov 20, 2021 - 06:13 PM (IST)
ਉੱਤਰ ਪ੍ਰਦੇਸ਼ (ਭਾਸ਼ਾ)- ਕੇਂਦਰੀ ਮੰਤਰੀ ਜਨਰਲ (ਸੇਵਾਮੁਕਤ) ਵੀ.ਕੇ. ਸਿੰਘ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ‘ਕਾਲਾ ਕਾਨੂੰਨ’ ਦੱਸਣ ਦੇ ਕਿਸਾਨਾਂ ਦੇ ਦੋਸ਼ ’ਤੇ ਸ਼ਨੀਵਾਰ ਨੂੰ ਕਿਹਾ ਕਿ ਇਸ ’ਚ ਇਸਤੇਮਾਲ ਹੋਣ ਵਾਲੀ ਸਿਆਹੀ ਨੂੰ ਛੱਡ ਕੇ ਕੀ ਕਾਲਾ ਹੈ? ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ,‘‘ਮੈਂ ਇਕ ਕਿਸਾਨ ਆਗੂ ਤੋਂ ਪੁੱਛਿਆ ਕਿ ਖੇਤੀ ਕਾਨੂੰਨਾਂ ’ਚ ਕਾਲਾ ਕੀ ਹੈ? ਤੁਸੀਂ ਲੋਕ ਕਹਿੰਦੇ ਹੋ ਕਿ ਇਹ ਇਕ ਕਾਲਾ ਕਾਨੂੰਨ ਹੈ। ਮੈਂ ਉਨ੍ਹਾਂ ਤੋਂ ਪੁੱਛਿਆ ਕਿ ਸਿਆਹੀ ਤੋਂ ਇਲਾਵਾ ਹੋਰ ਕੀ ਕਾਲਾ ਹੈ? ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਵਿਚਾਰ ਦਾ ਸਮਰਥਨ ਕਰਦੇ ਹਾਂ ਪਰ ਫਿਰ ਵੀ ਇਹ (ਕਾਨੂੰਨ) ਕਾਲੇ ਹਨ।’’
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਬੋਲੇ ਟਿਕੈਤ- ਤੁਰੰਤ ਵਾਪਸ ਨਹੀਂ ਹੋਵੇਗਾ ਅੰਦੋਲਨ, ਦੱਸਿਆ ਕਦੋਂ ਜਾਣਗੇ ਘਰ
ਕੇਂਦਰੀ ਸੜਕ ਟਰਾਂਸਪੋਰਟ, ਰਾਜਮਾਰਗ ਰਾਜ ਮੰਤਰੀ ਸਿੰਘ ਨੇ ਕਿਹਾ,‘‘ਇਸ ਦਾ ਇਲਾਜ ਕੀ ਹੈ? ਇਸ ਦਾ ਕੋਈ ਇਲਾਜ ਨਹੀਂ ਹੈ। ਕਿਸਾਨ ਜਥੇਬੰਦੀਆਂ ’ਚ ਆਪਸ ’ਚ ਹਕੂਮਤ ਦੀ ਲੜਾਈ ਹੈ। ਇਹ ਲੋਕ ਛੋਟੇ ਕਿਸਾਨਾਂ ਦੇ ਫ਼ਾਇਦੇ ਬਾਰੇ ਨਹੀਂ ਸੋਚ ਸਕਦੇ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਹੈ।’’ ਇਕ ਸਵਾਲ ਦੇ ਜਵਾਬ ’ਚ ਕੇਂਦਰੀ ਮੰਤਰੀ ਨੇ ਕਿਹਾ,‘‘ਆਉਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ’ਚ ਭਾਜਪਾ ਜਿਸ ਤਰ੍ਹਾਂ ਜਿੱਤ ਹਾਸਲ ਕਰੇਗੀ, ਤੁਸੀਂ ਖ਼ੁਦ ਦੇਖੋਗੇ।’’ ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਨੇ ਹੀ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕੀਤਾ।
ਇਹ ਵੀ ਪੜ੍ਹੋ : ਗੁਰਪੁਰਬ ਮੌਕੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, 'ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਕੀਤਾ ਐਲਾਨ'
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ