ਪੁਲਸ ਮਹਿਕਮੇ ''ਚ ਨਿਕਲੀਆਂ ਬੰਪਰ ਭਰਤੀਆਂ, ਅੱਜ ਹੀ ਅਪਲਾਈ ਕਰਨ ਦਾ ਆਖ਼ਰੀ ਮੌਕਾ

Sunday, Oct 18, 2020 - 12:12 PM (IST)

ਪੁਲਸ ਮਹਿਕਮੇ ''ਚ ਨਿਕਲੀਆਂ ਬੰਪਰ ਭਰਤੀਆਂ, ਅੱਜ ਹੀ ਅਪਲਾਈ ਕਰਨ ਦਾ ਆਖ਼ਰੀ ਮੌਕਾ

ਨਵੀਂ ਦਿੱਲੀ— ਪੱਛਮੀ ਬੰਗਾਲ ਪੁਲਸ ਭਰਤੀ ਬੋਰਡ ਨੇ ਕਾਂਸਟੇਬਲ, ਸਬ-ਇੰਸਪੈਕਟਰ ਅਤੇ ਅਸਿਸਟੈਂਟ ਸਬ-ਇੰਸਪੈਕਟਰ ਦੇ ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਛੁੱਕ ਉਮੀਦਵਾਰ ਉਪਰੋਕਤ ਅਹੁਦਿਆਂ 'ਤੇ ਭਰਤੀ ਲਈ 18 ਅਕਤੂਬਰ 2020 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। 
ਕੁੱਲ ਅਹੁਦੇ- 139

ਅਹੁਦਿਆਂ ਦਾ ਵੇਰਵਾ—
ਕਾਂਸਟੇਬਲ (ਕਰੂ)- 92 ਅਹੁਦੇ
ਸਬ-ਇੰਸਪੈਕਟਰ- (ਕਰੂ ਕੰਪਿਊਟਰਿੰਗ ਮਾਸਟਰ)- 24 ਅਹੁਦੇ
ਅਸਿਸਟੈਂਟ ਸਬ-ਇੰਸਪੈਕਟਰ (ਕਰੂ ਇੰਜਣ ਡਰਾਈਵਰ) 23 ਅਹੁਦੇ

ਸਿੱਖਿਅਕ ਯੋਗਤਾ—
ਕਾਂਸਟੇਬਲ, ਸਬ-ਇੰਸਪੈਕਟਰ, ਅਸਿਸਟੈਂਟ ਸਬ-ਇੰਸਪੈਕਟਰ ਦੇ ਅਹੁਦਿਆਂ ਲਈ ਸਿੱਖਿਅਕ ਯੋਗਤਾ ਵੱਖ-ਵੱਖ ਮੰਗੀ ਗਈ ਹੈ। ਇਸ ਲਈ ਉਮੀਦਵਾਰ ਅਧਿਕਾਰਤ ਨੋਟੀਫ਼ਿਕੇਸ਼ਨ 'ਤੇ ਜਾ ਕੇ ਵੇਖ ਸਕਦੇ ਹਨ।

ਅਰਜ਼ੀ ਫ਼ੀਸ—
ਪੁਲਸ ਦੇ ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਅਰਜ਼ੀ ਫ਼ੀਸ ਵੀ ਵੱਖਰੀ ਹੈ। ਸਬ-ਇੰਸਪੈਕਟਰ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀ ਫ਼ੀਸ 300 ਰੁਪਏ ਤੈਅ ਕੀਤੀ ਗਈ ਹੈ। ਇਸ ਤਰ੍ਹਾਂ ਅਸਿਸਟੈਂਟ ਸਬ-ਇੰਸਪੈਕਟਰ ਦੇ ਅਹੁਦਿਆਂ 'ਤੇ 250 ਰੁਪਏ ਫ਼ੀਸ ਰੱਖੀ ਗਈ ਹੈ। ਕਾਂਸਟੇਬਲ ਦੇ ਅਹੁਦਿਆਂ ਲਈ 200 ਰੁਪਏ ਫ਼ੀਸ ਤੈਅ ਕੀਤੀ ਗਈ ਹੈ। ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਨੂੰ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ।

ਇੰਝ ਕਰੋ ਅਪਲਾਈ—
ਇਛੁੱਕ ਉਮੀਦਵਾਰ 18 ਅਕਤੂਬਰ 2020 ਯਾਨੀ ਕਿ ਅੱਜ ਤੱਕ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਅਧਿਕਾਰਤ ਵੈੱਬਸਾਈਟ http://wbpolice.gov.in/ 'ਤੇ ਜਾ ਸਕਦੇ ਹਨ।


author

Tanu

Content Editor

Related News