ਪੁਲਸ ਮੁਲਾਜ਼ਮਾਂ ਨੂੰ ਰੋਗ ਵਿਰੋਧੀ ਸਮਰੱਥਾ ਵਧਾਉਣ ਲਈ ਗਰਮ ਪਾਣੀ ਅਤੇ ਹਰਬਲ ਚਾਹ ਪੀਣ ਦੀ ਸਲਾਹ

Sunday, Jun 14, 2020 - 05:59 PM (IST)

ਪੁਲਸ ਮੁਲਾਜ਼ਮਾਂ ਨੂੰ ਰੋਗ ਵਿਰੋਧੀ ਸਮਰੱਥਾ ਵਧਾਉਣ ਲਈ ਗਰਮ ਪਾਣੀ ਅਤੇ ਹਰਬਲ ਚਾਹ ਪੀਣ ਦੀ ਸਲਾਹ

ਕੋਲਕਾਤਾ- ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ (ਐੱਸ.ਪੀ.) ਨੇ ਆਪਣੇ ਅਧੀਨ ਆਉਣ ਵਾਲੇ ਪੁਲਸ ਮੁਲਾਜ਼ਮਾਂ ਲਈ ਨਿਰਦੇਸ਼ ਜਾਰੀ ਕਰ ਕੇ ਕਿਹਾ ਕਿ ਉਹ ਕੋਰੋਨਾ ਵਾਇਰਸ ਵਿਰੁੱਧ ਆਪਣੀ ਰੋਗ ਵਿਰੋਧੀ ਸਮਰੱਥਾ ਵਧਾਉਣ ਲਈ ਗਰਮ ਪਾਣੀ ਅਤੇ ਦੁੱਧ ਪੀਣ ਅਤੇ ਹੋਮਿਓਪੈਥਿਕ ਦਵਾਈਆਂ ਦਾ ਸੇਵਨ ਕਰਨ। ਇਹ ਆਦੇਸ਼ ਪੁਲਸ ਸੁਪਰਡੈਂਟ ਆਲੋਕ ਰਜੋਰੀਆ ਨੇ ਮਾਲਦਾ 'ਚ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਆਉਣ ਵਾਲੀਆਂ ਸਾਰੀਆਂ ਪੁਲਸ ਇਕਾਈਆਂ ਅਤੇ ਥਾਣਿਆਂ ਦੇ ਇੰਚਾਰਜ ਇੰਸਪੈਕਟਰਾਂ ਲਈ ਜਾਰੀ ਕੀਤਾ ਹੈ।

ਪੁਲਸ ਮੁਲਾਜ਼ਮਾਂ ਨੂੰ ਗਰਮੀ ਪਾਣੀ ਜਾਂ ਵਿਸ਼ੇਸ਼ ਹਰਬਲ ਚਾਹ ਜਾਂ ਨਿੰਬੂ ਦਾ ਰਸ ਪੀਣ ਦੀ ਸਲਾਹ ਦਿੱਤੀ ਗਈ ਹੈ। ਐੱਸ.ਪੀ. ਦੇ ਆਦੇਸ਼ ਅਨੁਸਾਰ ਹਰਬਲ ਚਾਹ, ਤੁਲਸੀ ਦੀਆਂ ਪੱਤੀਆਂ, ਦਾਲ ਚੀਨੀ, ਕਾਲੀ ਮਿਰਚ, ਅਦਰਕ ਅਤੇ ਕਿਸ਼ਮਿਸ਼ ਪਾ ਕੇ ਬਣਾਈ ਜਾਵੇ ਅਤੇ ਗੁੜ ਜਾਂ ਨਿੰਬੂ ਦਾ ਰਸ ਮਿਲਾ ਕੇ ਦਿਨ 'ਚ ਇਕ ਜਾਂ 2 ਵਾਰ ਪੀਤੇ ਜਾਣ। ਰਾਜੋਰੀਆ ਵਲੋਂ ਜਾਰੀ ਆਦੇਸ਼ 'ਚ ਪੁਲਸ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਉਹ ਦੁੱਧ 'ਚ ਹਲਦੀ ਮਿਲਾ ਕੇ ਦਿਨ 'ਚ ਇਕ ਜਾਂ 2 ਵਾਰ ਪੀਣ। ਜ਼ਿਲ੍ਹਾ ਪੁਲਸ ਦੇ ਇਕ ਸੂਤਰ ਅਨੁਸਾਰ, ਰਾਖਵੇਂ ਇੰਸਪੈਕਟਰ ਤੋਂ ਜ਼ਿਲ੍ਹਾ ਪੁਲਸ ਲਾਈਨ 'ਚ ਹਲਦੀ ਵਾਲੇ ਦੁੱਧ ਦਾ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ। ਨਾਲ ਇਸ ਤਰ੍ਹਾਂ ਦੇ ਇੰਤਜ਼ਾਮ ਥਾਣਿਆਂ 'ਚ ਵੀ ਕਰਨ ਲਈ ਕਿਹਾ ਗਿਆ ਹੈ। ਰਾਜੋਰੀਆ ਤੋਂ ਐਤਵਾਰ ਨੂੰ ਉਨ੍ਹਾਂ ਦੀ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ।


author

DIsha

Content Editor

Related News