BJP ਸਮਰਥਕ ਨੂੰ ਟੀ.ਐੱਮ.ਸੀ. ਦੇ ਮੰਤਰੀ ਨੇ ਮਾਰਿਆ ਥੱਪੜ, ਵੀਡੀਓ ਵਾਇਰਲ
Monday, May 14, 2018 - 11:29 AM (IST)

ਨਵੀਂ ਦਿੱਲੀ— ਪੱਛਮੀ ਬੰਗਾਲ 'ਚ ਅੱਜ ਸਵੇਰ ਤੋਂ ਪੰਚਾਇਤ ਚੋਣਾਂ ਸ਼ੁਰੂ ਹੋ ਗਈਆਂ ਹਨ। ਇਹ ਚੋਣਾਂ ਸਵੇਰੇ 7 ਵਜੇ ਤੋਂ ਚੱਲ ਰਹੀਆਂ ਹਨ, ਜੋ ਕਿ ਸ਼ਾਮ 5 ਵਜੋ ਤੱਕ ਚੱਲਣਗੀਆਂ। ਇਸ ਵਿਚਕਾਰ ਕੂਚ ਬਿਹਾਰ ਦੇ ਬੂਥ ਗਿਣਤੀ 8/12 'ਤੇ ਪੱਛਮੀ ਬੰਗਾਲ ਸਰਕਾਰ ਦੇ ਮੰਤਰੀ ਰਬਿੰਦਰ ਨਾਥ ਘੋਸ਼ ਨੇ ਬੀ. ਜੇ. ਪੀ. ਦੇ ਇਕ ਸਮਰਥਕ ਨੂੰ ਥੱਪੜ ਮਾਰ ਦਿੱਤਾ ਹੈ। ਇਹ ਪੂਰੀ ਘਟਨਾ ਕੈਮਰੇ 'ਤੇ ਕੈਦ ਹੋ ਗਈ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਸ ਸਮੇਂ ਮੰਤਰੀ ਨੇ ਥੱਪੜ ਮਾਰਿਆ ਪੁਲਸ ਉੱਥੇ ਮੌਜੂਦ ਸੀ।
#WATCH: On being identified, BJP supporter Sujit Kumar Das, was slapped by #WestBengal Minister Rabindra Nath Ghosh (in purple kurta) at Cooch Behar's booth no. 8/12 in presence of Police. #PanchayatElection pic.twitter.com/9S2gyAoNQt
— ANI (@ANI) May 14, 2018
ਇਸ ਚੋਣਾਂ ਦੀ ਗਿਣਤੀ 17 ਮਈ ਨੂੰ ਹੋਵੇਗੀ। 2019 'ਚ ਹੋਣ ਵਾਲੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਇਹ ਸਭ ਤੋਂ ਵੱਡੀਆਂ ਅਤੇ ਆਖਰੀ ਚੋਣਾਂ ਹਨ। ਇਸ ਚੋਣਾਂ ਲਈ ਲੰਬੀ ਕਾਨੂੰਨੀ ਲੜਾਈ ਲੜੀ ਗਈ ਸੀ। ਇਸ ਚੋਣਾਂ ਲਈ 1500 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪੰਚਾਇਤ ਚੋਣਾਂ ਨੂੰ ਲੈ ਕੇ ਭਾਰੀ ਪ੍ਰਚਾਰ ਕੀਤਾ ਗਿਆ ਸੀ। ਨਾਮਜ਼ਦਗੀ ਦੇ ਸਮੇਂ ਕਾਫੀ ਹਿੰਸਾ ਹੋਈ ਸੀ ਅਤੇ ਵਿਰੋਧੀ ਧਿਰ ਨੇ ਇਸ ਦਾ ਦੋਸ਼ ਤ੍ਰਿਣਮੂਲ ਕਾਂਗਰਸ 'ਤੇ ਲਗਾਇਆ ਸੀ। ਇੰਨ੍ਹਾਂ ਦੋਸ਼ਾਂ ਦੇ ਵਿਚਕਾਰ ਪਾਰਟੀ ਦਾ ਇਹ ਕਹਿਣਾ ਸੀ ਕਿ ਚੋਣਾਂ ਤੋਂ ਬਚਣ ਲਈ ਇਸ ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ।