ਨੌਕਰੀ ਗੁਆਉਣ ਵਾਲੇ ਸੈਂਕੜੇ ਲੋਕ ਮਮਤਾ ਬੈਨਰਜੀ ਨੂੰ ਮਿਲਣ ਪਹੁੰਚੇ
Monday, Apr 07, 2025 - 01:04 PM (IST)

ਕੋਲਕਾਤਾ- ਪੱਛਮੀ ਬੰਗਾਲ ਵਲੋਂ ਸੰਚਾਲਿਤ ਅਤੇ ਮਦਦ ਪ੍ਰਾਪਤ ਸਕੂਲਾਂ 'ਚ ਸਿੱਖਿਅਕ ਅਤੇ ਗੈਰ-ਸਿੱਖਿਅਕ ਕਰਮਚਾਰੀਆਂ ਵਜੋਂ ਆਪਣੀ ਨੌਕਰੀ ਗੁਆਉਣ ਵਾਲੇ ਸੈਂਕੜੇ ਲੋਕ ਸੋਮਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਲਈ ਇੱਥੇ ਨੇਤਾਜੀ ਇਨਡੋਰ ਸਟੇਡੀਅਮ 'ਚ ਲਾਈਨ 'ਚ ਲੱਗੇ ਸਨ। ਸਟੇਡੀਅਮ ਦੇ ਬਾਹਰ ਅਵਿਵਸਥਾ ਦੀ ਸਥਿਤੀ ਦੇਖਣ ਨੂੰ ਮਿਲੀ, ਕਿਉਂਕਿ ਜਿਹੜੇ ਲੋਕਾਂ ਨੂੰ ਪ੍ਰਵੇਸ਼ ਪਾਸ ਜਾਰੀ ਕੀਤੇ ਗਏ ਸਨ, ਉਹ ਵੀ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਪਹੁੰਚ ਗਏ। ਵੱਡੀ ਗਿਣਤੀ 'ਚ ਮੌਜੂਦ ਪੁਲਸ ਅਧਿਕਾਰੀਆਂ ਨੂੰ ਇਨਡੋਰ ਸਟੇਡੀਅਮ 'ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਸ਼ਾਂਤ ਕਰਨ 'ਚ ਕਾਫ਼ੀ ਮਿਹਨਤ ਕਰਨੀ ਪਈ।
ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਕੋਲਕਾਤਾ ਹਾਈ ਕੋਰਟ ਦੇ ਉਸ ਆਦੇਸ਼ ਨੂੰ ਬਰਕਰਾਰ ਰੱਖਿਆ ਸੀ, ਜਿਸ 'ਚ ਪੱਛਮੀ ਬੰਗਾਲ ਸਰਕਾਰ ਵਲੋਂ ਸੰਚਾਲਿਤ ਅਤੇ ਮਦਦ ਪ੍ਰਾਪਤ ਸਕੂਲਾਂ 'ਚ 25 ਹਜ਼ਾਰ ਰੁਪਏ ਤੋਂ ਵੱਧ ਸਿੱਖਿਅਕ ਅਤੇ ਗੈਰ-ਸਿੱਖਿਅਕ ਕਰਮੀਆਂ ਦੀ ਨਿਯੁਕਤੀ ਰੱਦ ਕਰ ਦਿੱਤਾ ਗਿਆ ਸੀ ਅਤੇ ਪੂਰੀ ਭਰਤੀ ਪ੍ਰਕਿਰਿਆ 'ਤੇ ਸਵਾਲ ਖੜ੍ਹਾ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8