ਪੁਲਸ ਰਾਜ ਦੇ ਤੌਰ ''ਤੇ ਉਭਰ ਰਿਹਾ ਹੈ ਪੱਛਮੀ ਬੰਗਾਲ : ਰਾਜਪਾਲ ਧਨਖੜ
Monday, May 04, 2020 - 04:48 PM (IST)
ਕੋਲਕਾਤਾ- ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਸੋਮਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪੁਲਸ ਰਾਜ ਚਲਾਉਣ ਲਈ ਆਲੋਚਨਾ ਕੀਤੀ ਅਤੇ ਕਿਹਾ ਕਿ ਸੰਵਿਧਾਨਕ ਨਿਯਮਾਂ ਬਾਰੇ ਉਨਾਂ ਦੇ ਗਲਤ ਰੁਖ ਕਾਰਨ 'ਤਾਨਾਸ਼ਾਹੀ' ਝਲਕ ਰਿਹਾ ਹੈ, ਜਿਸ ਦਾ ਲੋਕਤੰਤਰ 'ਚ ਕੋਈ ਸਥਾਨ ਨਹੀਂ ਹੈ।
ਰਾਜਪਾਲ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ 'ਚ ਕਿਹਾ,''ਬਦਕਿਸਮਤੀ ਨਾਲ ਪੱਛਮੀ ਬੰਗਾਲ ਪੁਲਸ ਰਾਜ ਦੇ ਤੌਰ 'ਤੇ ਉਭਰ ਰਿਹਾ ਹੈ ਅਤੇ ਜੇਕਰ ਕਿਸੇ ਨੇ ਸੋਸ਼ਲ ਮੀਡੀਆ 'ਤੇ ਅਜਿਹਾ ਪੋਸਟ ਪਾ ਦਿੱਤਾ, ਜੋ ਸੱਤਾਧਾਰੀ ਦਲ ਨੂੰ ਪਸੰਦ ਨਹੀਂ ਹੈ ਤਾਂ ਉਸ ਦੇ ਦਰਵਾਜ਼ੇ 'ਤੇ ਪੁਲਸ ਪਹੁੰਚ ਰਹੀ ਹੈ।'' ਉਨਾਂ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਮੁੱਖ ਮੰਤਰੀ ਹਕੀਕਤ ਨਾਲ ਰੂ-ਬ-ਰੂ ਹੋਵੇ ਅਤੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਪੀੜਤ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਏ। ਧਨਖੜ ਨੇ ਬੈਨਰਜੀ ਨੂੰ ਪੱਤਰ ਲਿਖਿਆ,''ਕੌੜਾ ਸੱਚ ਇਹ ਹੈ ਕਿ ਲੋਕ ਜਾਣਦੇ ਹਨ ਕਿ ਰਾਜ 'ਚ ਕੌਣ ਸੱਤਾ ਨੂੰ ਸੰਵਿਧਾਨ ਤੋਂ ਵੱਖ ਚਲਾ ਰਿਹਾ ਹੈ, ਕੌਣ ਸਰਕਾਰ ਚਲਾਉਂਦਾ ਹੈ ਅਤੇ ਕੌਣ ਸਿੰਡੀਕੇਟ। ਇਹ ਸਭ ਖੁੱਲਾ ਰਹੱਸ ਹੈ। ਯਕੀਨੀ ਤੌਰ 'ਤੇ ਮੈਂ ਉਨਾਂ 'ਚੋਂ ਇਕ ਨਹੀਂ ਹੈ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਸੂਬੇ ਦੀ ਹਾਲਤ ਬਾਰੇ ਜਾਣਕਾਰੀ ਹੈ।