ਪੱਛਮੀ ਬੰਗਾਲ: ਤੰਬੂ ''ਚ ਅੱਗ ਲੱਗਣ ਨਾਲ 7 ਲੋਕ ਜਿਉਂਦੇ ਸੜੇ
Friday, Feb 22, 2019 - 01:58 PM (IST)
 
            
            ਪੁਰੂਲੀਆ— ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲੇ 'ਚ ਸ਼ੁੱਕਰਵਾਰ ਤੜਕੇ ਇਕ ਤੰਬੂ 'ਚ ਅੱਗ ਲੱਗਣ ਕਾਰਨ ਉਸ 'ਚ ਸੌਂ ਰਹੇ 4 ਬੱਚਿਆਂ ਸਮੇਤ 7 ਲੋਕ ਜਿਉਂਦੇ ਸੜ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੋਸੀਪੁਰ ਬਲਾਕ ਦੇ ਮਹਾਦੇਵਪੁਰ ਪਿੰਡ 'ਚ ਸ਼ੁੱਕਰਵਾਰ ਤੜਕੇ ਪਲਾਸਟਿਕ ਅਤੇ ਪੱਤਿਆਂ ਨਾਲ ਬਣੇ ਤੰਬੂ 'ਚ ਅੱਗ ਲੱਗਣ ਕਾਰਨ ਉਸ 'ਚ ਸੌਂ ਰਹੇ 7 ਲੋਕ ਜਿਉਂਦੇ ਸੜ ਗਏ, ਜਿਨ੍ਹਾਂ 'ਚ 4 ਬੱਚੇ ਸ਼ਾਮਲ ਸਨ।
ਇਹ ਪਰਿਵਾਰ ਪੱਤੀਆਂ ਕੱਟ ਕੇ ਖਜ਼ੂਰ ਅਤੇ ਤਾੜ ਚੁਣ ਕੇ ਆਪਣਾ ਜੀਵਨ ਬਤੀਤ ਕਰਦਾ ਸੀ। ਸ਼ੁਰੂਆਤੀ ਰਿਪੋਰਟ ਅਨੁਸਾਰ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਦਸੇ ਵਾਲੀ ਜਗ੍ਹਾ ਪਹੁੰਚ ਗਏ ਹਨ। ਫੋਰੈਂਸਿਕ ਅਧਿਕਾਰੀਆਂ ਨੂੰ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਬੁਲਾਇਆ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            