ਬਰਿੱਜ ਦੇ ਹੇਠਾਂ ਫਸਿਆ ਭਾਰਤੀ ਪੋਸਟ ਦੇ ਜਹਾਜ਼ ਨੂੰ ਲਿਜਾ ਰਿਹਾ ਟਰੱਕ

12/24/2019 10:09:01 AM

ਦੁਰਗਾਪੁਰ— ਪੱਛਮੀ ਬੰਗਾਲ ਦੇ ਜ਼ਿਲੇ ਦੁਰਗਾਪੁਰ 'ਚ ਮੰਗਲਵਾਰ ਨੂੰ ਭਾਰਤੀ ਡਾਕ ਵਿਭਾਗ ਦਾ ਇਕ ਪੁਰਾਣਾ ਜਹਾਜ਼ ਇਕ ਬਰਿੱਜ ਹੇਠਾਂ ਫਸ ਗਿਆ। ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦੇ ਇਸ ਪੁਰਾਣੇ ਜਹਾਜ਼ ਨੂੰ ਇਕ ਟਰੱਕ 'ਤੇ ਰੱਖ ਕੇ ਕੋਲਕਾਤਾ ਤੋਂ ਦੁਰਗਾਪੁਰ ਭੇਜਿਆ ਗਿਆ ਸੀ। ਇਸ ਦੌਰਾਨ ਇਹ ਟਰੱਕ ਜਹਾਜ਼ ਦੀ ਉੱਚਾਈ ਕਾਰਨ ਦੁਰਗਾਪੁਰ ਦੇ ਇਕ ਬਰਿੱਜ ਹੇਠਾਂ ਫਸ ਗਿਆ।

ਮੰਗਲਵਾਰ ਸਵੇਰੇ ਦੁਰਗਾਪੁਰ 'ਚ ਮੇਂਗੇਟ ਬਰਿੱਜ ਹੇਠਾਂ ਫਸੇ ਇਸ ਟਰੱਕ ਨੂੰ ਕੱਢਣ ਲਈ ਮੌਕੇ 'ਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਭੇਜਿਆ। ਇਸ ਤੋਂ ਇਲਾਵਾ ਡਾਕ ਵਿਭਾਗ ਦੇ ਅਫ਼ਸਰ ਵੀ ਹਾਦਸੇ ਵਾਲੀ ਜਗ੍ਹਾ ਭੇਜੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਜਹਾਜ਼ ਨੂੰ ਟਰੱਕ 'ਤੇ ਰੱਖ ਕੇ ਇੱਥੇ ਭੇਜਿਆ ਗਿਆ ਸੀ, ਡਾਕ ਵਿਭਾਗ ਨੇ ਹੁਣ ਇਸ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ। ਬਰਿੱਜ ਹੇਠਾਂ ਫਸੇ ਜਹਾਜ਼ ਨੂੰ ਦੇਖਣ ਲਈ ਮੌਕੇ 'ਤੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਰਹੇ ਹਨ।
PunjabKesariਉੱਥੇ ਹੀ ਦੂਜੇ ਪਾਸੇ ਅਧਿਕਾਰੀ ਹੁਣ ਇਸ ਜਹਾਜ਼ ਨੂੰ ਬਰਿੱਜ ਦੇ ਹੇਠੋਂ ਕੱਢਣ ਦੀ ਕੋਸ਼ਿਸ਼ 'ਚ ਜੁਟ ਗਏ ਹਨ। ਕਿਹਾ ਜਾ ਰਿਹਾ ਹੈ ਕਿ ਬਰਿੱਜ ਦੇ ਹੇਠਾਂ ਫਸੇ ਟਰੱਕ ਦੇ ਪਹੀਆਂ ਦੀ ਹਵਾ ਕੱਢ ਕੇ ਇਸ ਨੂੰ ਥੋੜ੍ਹਾ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਫਸੇ ਜਹਾਜ਼ ਦਾ ਹਿੱਸਾ ਸੁਰੱਖਿਅਤ ਪੁਲ ਦੇ ਹੇਠੋਂ ਨਿਕਲ ਸਕੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਦੇ ਫਸਣ ਕਾਰਨ ਮੌਕੇ 'ਤੇ ਟਰੈਫਿਕ ਜਾਮ ਦੀ ਸਥਿਤੀ ਵੀ ਬਣੀ ਹੋਈ ਹੈ। ਇਸ ਤੋਂ ਇਲਾਵਾ ਅਫ਼ਸਰਾਂ ਦੇ ਸਾਹਮਣੇ ਇਹ ਚੁਣੌਤੀ ਵੀ ਹੈ ਕਿ ਉਹ ਕਿਵੇਂ ਬਰਿੱਜ ਨੂੰ ਨੁਕਸਾਨ ਪਹੁੰਚਾਏ ਬਿਨਾਂ ਇਸ ਜਹਾਜ਼ ਨੂੰ ਬਾਹਰ ਕੱਢ ਸਕਦੇ ਹਨ।


DIsha

Content Editor

Related News