ਗਊ ਮੂਤਰ ਨੂੰ ਕੋਰੋਨਾ ਤੋਂ ਬਚਣ ਦਾ ਉਪਾਅ ਦੱਸਣ ਵਾਲੇ ਭਾਜਪਾ ਪ੍ਰਧਾਨ ਖ਼ੁਦ ਹੋਏ ਕੋਰੋਨਾ ਪਾਜ਼ੇਟਿਵ

10/17/2020 10:18:08 AM

ਕੋਲਕਾਤਾ- ਪੱਛਮੀ ਬੰਗਾਲ ਭਾਜਪਾ ਪ੍ਰਧਾਨ ਦਿਲੀਪ ਘੋਸ਼ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਘੋਸ਼ ਨੂੰ ਹਲਕਾ ਬੁਖ਼ਾਰ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਕਿਹਾ ਕਿ ਘੋਸ਼ ਨੂੰ 102 ਡਿਗਰੀ ਬੁਖ਼ਾਰ ਹੈ ਅਤੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦਾ ਆਕਸੀਜਨ ਦਾ ਪੱਧਰ ਆਮ ਹੈ। ਚਿੰਤਾ ਦੀ ਕੋਈ ਗੱਲ ਨਹੀਂ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਕੀਤਾ ਆਪਣੀ ਜਾਇਦਾਦ ਦਾ ਐਲਾਨ, ਜਾਣੋ ਕਿੰਨਾ ਹੈ ਬੈਂਕ ਬੈਲੇਂਸ ਅਤੇ ਪ੍ਰਾਪਰਟੀ

ਪਿਛਲੇ 2 ਦਿਨਾਂ ਤੋਂ ਘੋਸ਼ ਦੀ ਸਿਹਤ ਖਰਾਬ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੋਵਿਡ-19 ਦੀ ਜਾਂਚ ਕਰਵਾਈ। ਦੱਸਣਯੋਗ ਹੈ ਕਿ ਪੱਛਮੀ ਬੰਗਾਲ ਭਾਜਪਾ ਦੇ ਪ੍ਰਦੇਸ਼ ਪ੍ਰਧਆਨ ਘੋਸ਼ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਲੈ ਕੇ ਆਪਣੇ ਵਿਵਾਦਿਤ ਬਿਆਨਾਂ ਨਾਲ ਕਈ ਵਾਰ ਸੁਰਖੀਆਂ ਬਟੋਰ ਚੁਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਇਕ ਬਿਆਨ 'ਚ ਕਿਹਾ ਸੀ ਕਿ ਗਊ ਮੂਤਰ ਪੀਣ ਨਾਲ ਕੋਰੋਨਾ ਵਾਇਰਸ ਸਮੇਤ ਹਰ ਤਰ੍ਹਾਂ ਦੇ ਵਾਇਰਸ ਨਾਲ ਲੜਨ ਦੀ ਸਰੀਰ ਦੀ ਵਿਰੋਧੀ ਸਮਰੱਥਾ ਵਧਦੀ ਹੈ।

ਇਹ ਵੀ ਪੜ੍ਹੋ : ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ


DIsha

Content Editor

Related News