ਵਿਧਾਨ ਸਭਾ ਚੋਣਾ : ਬੰਗਾਲ 'ਚ ਸ਼ਾਮ 5 ਵਜੇ ਤੱਕ 78 ਫੀਸਦੀ ਵੋਟਿੰਗ ਹੋਈ
Saturday, Mar 27, 2021 - 09:42 AM (IST)
ਕੋਲਕਾਤਾ- ਪੱਛਮੀ ਬੰਗਾਲ 'ਚ ਸ਼ਨੀਵਾਰ ਸਵੇਰੇ ਵਿਧਾਨ ਸਭਾ ਦੇ ਪਹਿਲੇ ਗੇੜ ਦੀ ਵੋਟਿੰਗ ਹੋਈ। ਬੰਗਾਲ ਦੀਆਂ 294 ਸੀਟਾਂ 'ਚੋਂ ਪਹਿਲੇ ਗੇੜ 'ਚ 5 ਜ਼ਿਲ੍ਹਿਆਂ ਦੀਆਂ 30 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਸ਼ਾਮ 5 ਵਜੇ ਤੱਕ 78 ਫੀਸਦੀ ਵੋਟਿੰਗ ਹੋਈ। ਵੋਟਿੰਗ ਲਈ ਸੁਰੱਖਿਆ ਵਿਵਸਥਾ ਦਾ ਇੰਤਜ਼ਾਮ ਕੀਤਾ ਗਿਆ ਹੈ। ਲੋਕ ਵੋਟ ਕਰਨ ਲਈ ਸਵੇਰ ਤੋਂ ਹੀ ਲਾਈਨ 'ਚ ਲੱਗੇ ਹੋਏ ਹਨ। ਸੂਬੇ ਦੇ ਜਿਨ੍ਹਾਂ 5 ਜ਼ਿਲ੍ਹਿਆਂ ਦੇ 30 ਚੋਣ ਖੇਤਰਾਂ 'ਚ ਵੋਟਿੰਗ ਹੋ ਰਹੀ ਹੈ, ਉਨ੍ਹਾਂ 'ਚ ਪੁਰੂਲੀਆ, ਪੱਛਮੀ ਮੇਦਿਨੀਪੁਰ ਪਾਰਟ-1, ਬਾਂਕੁਰਾ ਪਾਰਟ-1, ਪੂਰਬੀ ਮੇਦਿਨੀਪੁਰ ਪਾਰਟ-1 ਅਤੇ ਝਾੜਗ੍ਰਾਮ ਦੇ ਹਿੱਸੇ ਸ਼ਾਮਲ ਹਨ। ਸੂਬੇ ਦੇ ਜਿਨ੍ਹਾਂ 30 ਵਿਧਾਨ ਸਭਾ ਖੇਤਰਾਂ 'ਚ ਪਹਿਲੇ ਗੇੜ ਦੀ ਵੋਟਿੰਗ ਹੋ ਰਹੀ ਹੈ, ਉਨ੍ਹਾਂ 'ਚ ਪਟਾਸ਼ਪੁਰ, ਕਾਂਠੀ ਉੱਤਰ, ਭਗਵਾਨਪੁਰ, ਖੇਜੂਰੀ (ਸੁ), ਕਾਂਠੀ ਦੱਖਣੀ, ਰਾਮਨਗਰ, ਏਗਰਾ, ਦਾਨਤਾਨ, ਨਯਾਗ੍ਰਾਮ (ਸੁ), ਗੋਪਿਵੱਲਬਪੁਰ, ਝਾਰਗ੍ਰਾਮ, ਕੋਸ਼ਿਆਰੀ (ਸੁ), ਖੜਗਪੁਰ, ਗਾਰਬੇਟਾ, ਸਲਬਾਨੀ, ਮੇਦਿਨੀਪੁਰ, ਬਿਨਪੁਰ (ਸੁ), ਬੰਦਵਾਨ (ਸੁ) , ਬਲਰਾਮਪੁਰ, ਬਘਮੁੰਡੀ, ਜੋਯਪੁਰ, ਪੁਰੂਲੀਆ, ਮਨਬਾਜ਼ਾਰ (ਸੁ), ਕਾਸ਼ੀਪੁਰ, ਪਾਰਾ (ਸੁ), ਸਲਤੋਰਾ (ਸੁ), ਛਾਟਨਾ, ਰਾਨੀਬੰਧ (ਸੁ) ਅਤੇ ਰਾਏਪੁਰ (ਸੁ) ਹਨ।
ਬੰਗਾਲ ਦੇ ਪਹਿਲੇ ਗੇੜ 'ਚ 37.5 ਲੱਖ ਪੁਰਸ਼ ਅਤੇ 36.2 ਲੱਖ ਬੀਬੀਆਂ ਸਮੇਤ 73 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ ਅਤੇ ਉਹ 191 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਜਿਨ੍ਹਾਂ 'ਚੋਂ 21 ਉਮੀਦਵਾਰ ਬੀਬੀਆਂ ਵੀ ਸ਼ਾਮਲ ਹਨ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਚੋਣਾਂ ਦੇ ਪਹਿਲੇ ਗੇੜ ਲਈ ਵੋਟਿੰਗ ਦਾ ਸਮਾਂ 30 ਮਿੰਟ ਵਧਾਇਆ ਹੈ। ਚੋਣ ਪੈਨਲ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਵੋਟਰ ਹੁਣ ਸਵੇਰੇ 7 ਵਜੇ ਤੋਂ ਸ਼ਾਮ 6.30 ਵਜੇ ਤੱਕ ਵੋਟਿੰਗ ਕਰ ਸਕਦੇ ਹਨ। ਇਹ ਫ਼ੈਸਲਾ ਕੋਵਿਡ-19 ਪਾਬੰਦੀਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਅੱਜ ਦੀ ਵੋਟਿੰਗ ਲਈ 5 ਜ਼ਿਲ੍ਹਿਆਂ 'ਚ 7034 ਸਥਾਨਾਂ 'ਤੇ 10288 ਵੋਟਿੰਗ ਕੇਂਦਰਾਂ 'ਤੇ ਸੁਰੱਖਿਆ ਫ਼ੋਰਸਾਂ ਦੀਆਂ ਘੱਟੋ-ਘੱਟ 684 ਕੰਪਨੀਆਂ ਤਾਇਨਾਤ ਕੀਤੀਆਂ ਹਨ।