ਬੰਗਾਲ ਵਿਧਾਨ ਸਭਾ ਚੋਣਾਂ : 7ਵੇਂ ਗੇੜ ਦੀ ਵੋਟਿੰਗ ਜਾਰੀ, ਹੁਣ ਤੱਕ ਇੰਨੀ ਫੀਸਦੀ ਹੋਈ ਵੋਟਿੰਗ

Monday, Apr 26, 2021 - 10:46 AM (IST)

ਕੋਲਕਾਤਾ- ਪੱਛਮੀ ਬੰਗਾਲ ਦੀਆਂ 294 ਸੀਟਾਂ ਲਈ 8 ਗੇੜਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ 7ਵੇਂ ਗੇੜ 'ਚ 34 ਸੀਟਾਂ ਲਈ ਸੋਮਵਾਰ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਦੁਪਹਿਰ 11.30 ਵਜੇ ਤੱਕ 37.72 ਫੀਸਦੀ ਤੱਕ ਵੋਟਿੰਗ ਹੋ ਚੁਕੀ ਹੈ। ਇਸ ਦੌਰਾਨ ਮੁਰਸ਼ਿਦਾਬਾਦ ਸਮੇਤ ਸੂਬੇ ਦੇ ਹੋਰ ਸਾਰੇ ਪੋਲਿੰਗ ਬੂਥ ਦੇ ਬਾਹਰ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ, ਜੋ ਵੋਟ ਪਾਉਣ ਦਾ ਇੰਤਜ਼ਾਰ ਕਰ ਰਹੇ ਹਨ। 

ਇਹ ਵੀ ਪੜ੍ਹੋ : ਆਫ਼ਤ ’ਚ ਰਾਹਤ: 14 ਕਰੋੜ ਕੋਰੋਨਾ ਟੀਕੇ ਲਾਉਣ ਵਾਲਾ ਭਾਰਤ ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਦੇਸ਼

ਸੂਬੇ ਦੇ ਸਾਰੇ ਪੋਲਿੰਗ ਬੂਥ 'ਤੇ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਵਾਇਆ ਜਾ ਰਿਹਾ ਹੈ। ਸੂਬੇ 'ਚ 7ਵੇਂ ਗੇੜ ਦੀ ਵੋਟਿੰਗ ਸੋਮਵਾਰ ਸਵੇਰੇ 5 ਜ਼ਿਲ੍ਹਿਆਂ ਅਤੇ 34 ਵਿਧਾਨ ਸਭਾ ਸੀਟਾਂ 'ਤੇ ਸ਼ੁਰੂ ਹੋਈ। ਜਿਨ੍ਹਾਂ 5 ਜ਼ਿਲ੍ਹਿਆਂ 'ਚ ਵੋਟਿੰਗ ਹੋ ਰਹੀ ਹੈ, ਉਨ੍ਹਾਂ 'ਚ ਮਾਲਦਾ ਪਾਰਟ-1, ਕੋਲਕਾਤਾ ਦੱਖਣ, ਮੁਰਸ਼ਿਦਾਬਾਦ ਪਾਰਟ-1, ਪੱਛਮੀ ਵਰਧਮਾਨ ਅਤੇ ਦੱਖਣੀ ਦਿਨਾਜਪੁਰ ਸ਼ਾਮਲ ਹਨ। ਬੰਗਾਲ 'ਚ 7ਵੇਂ ਗੇੜ 'ਚ 34 ਸੀਟਾਂ 'ਤੇ 37 ਉਮੀਦਵਾਰ ਬੀਬੀਆਂ ਸਮੇਤ ਕੁੱਲ 268 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਦੱਸਣਯੋਗ ਹੈ ਕਿ ਸੂਬੇ 'ਚ ਹੁਣ ਤੱਕ 6 ਗੇੜਾਂ ਦੀਆਂ ਚੋਣਾਂ 'ਚ 294 ਮੈਂਬਰੀ ਵਿਧਾਨ ਸਭਾ ਸੀਟਾਂ 'ਚੋਂ 223 'ਤੇ ਵੋਟਿੰਗ ਸੰਪੰਨ ਹੋ ਚੁਕੀਆਂ ਹਨ। ਚੋਣ ਕਮਿਸ਼ਨ ਨੇ ਸੂਬੇ 'ਚ ਸ਼ਾਂਤੀਪੂਰਨ ਵੋਟਿੰਗ ਸੰਪੰਨ ਕਰਵਾਉਣ ਦੀਆਂ ਵਿਧਾਨ ਸਭਾ ਸੀਟਾਂ 'ਚੋਂ 223 'ਤੇ ਵੋਟਿੰਗ ਸੰਪੰਨ ਹੋ ਚੁਕੀਆਂ ਹਨ।

ਇਹ ਵੀ ਪੜ੍ਹੋ : ਦਿੱਲੀ ਸਮੇਤ ਕਈ ਸੂਬਿਆਂ ਲਈ ‘ਪ੍ਰਾਣਵਾਯੂ’ ਬਣਿਆ ਓਡੀਸ਼ਾ, ਭੇਜੀ 500 ਮੀਟ੍ਰਿਕ ਟਨ ਤੋਂ ਵੱਧ ਆਕਸੀਜਨ


DIsha

Content Editor

Related News