ਚੋਣ ਨਤੀਜੇ: ਨੰਦੀਗ੍ਰਾਮ ਸੀਟ ਤੋਂ ਮਮਤਾ ‘ਦੀਦੀ’ ਪਿੱਛੇ, ਭਾਜਪਾ ਦੇ ਸ਼ੁਭੇਂਦੁ 8,000 ਤੋਂ ਵੱਧ ਵੋਟਾਂ ਨਾਲ ਅੱਗੇ

Sunday, May 02, 2021 - 11:06 AM (IST)

ਨੈਸ਼ਨਲ ਡੈਸਕ- ਆਖ਼ਰਕਾਰ ਉਹ ਘੜੀ ਆ ਹੀ ਗਈ, ਜਿਸ ਦੀ ਸਾਰਿਆਂ ਨੂੰ ਬੇਸਬਰੀ ਨਾਲ ਉਡੀਕ ਸੀ। ਅੱਜ 4 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨ ਕੀਤੇ ਜਾ ਰਹੇ ਹਨ। ਵੋਟਾਂ ਦੀ ਗਿਣਤੀ ਜਾਰੀ ਹੈ। ਪੱਛਮੀ ਬੰਗਾਲ, ਤਾਮਿਲਨਾਡੂ, ਆਸਾਮ, ਕੇਰਲ ਅਤੇ ਪੁਡੂਚੇਰੀ ’ਚ ਹਾਲ ਹੀ ’ਚ ਵਿਧਾਨ ਸਭਾ ਚੋਣਾਂ ਹੋਈਆਂ ਸਨ। ਬੰਗਾਲ ਦੇ ਰੁਝਾਨਾਂ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ (ਟੀ. ਐੱਸ.  ਸੀ.) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਾਲੇ ਸਖਤ ਮੁਕਾਬਲਾ ਹੈ। ਪੱਛਮੀ ਬੰਗਾਲ ਸੂਬਾ ਸਭ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਇੱਥੇ ਮਮਤਾ ਬੈਨਰਜੀ 10 ਸਾਲ ਤੋਂ ਸੱਤਾ ਵਿਚ ਹੈ ਅਤੇ ਭਾਜਪਾ ਇਸ ਵਾਰ ਉਸ ਨੂੰ ਟੱਕਰ ਦੇ ਰਹੀ ਹੈ। 

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣ ਨਤੀਜੇ: ਵੋਟਾਂ ਦੀ ਗਿਣਤੀ ਜਾਰੀ, ਬੰਗਾਲ ’ਚ TMC ਅਤੇ ਆਸਾਮ ’ਚ BJP ਅੱਗੇ

ਦੱਸ ਦੇਈਏ ਕਿ ਦੇਸ਼ ਦੇ ਇਨ੍ਹਾਂ 5 ਸੂਬਿਆਂ ਦੀ 822 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ। ਸਾਰੀਆਂ ਦੀਆਂ ਨਜ਼ਰਾਂ ਪੱਛਮੀ ਬੰਗਾਲ ਦੀ ਨੰਦੀਗ੍ਰਾਮ ਸੀਟ ਦੇ ਚੋਣ ਨਤੀਜੇ ’ਤੇ ਹੈ। ਇਸ ਸੀਟ ’ਤੇ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਅਤੇ ਮਮਤਾ ਬੈਨਰਜੀ ਨੇ ਚੋਣ ਲੜੀ ਸੀ। ਨੰਦੀਗ੍ਰਾਮ ਸੀਟ ’ਤੇ ਮਮਤਾ ਬੈਨਰਜੀ ਲਗਾਤਾਰ ਪਿੱਛੇ ਚੱਲ ਰਹੀ ਹੈ, ਜਦਕਿ ਤੀਜੇ ਰਾਊਂਡ ਦੀ ਗਿਣਤੀ ਤੱਕ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ 8,106 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਂਝ ਰੁਝਾਨਾਂ ਵਿਚ ਤਿ੍ਰਣਮੂਲ ਕਾਂਗਰਸ ਨੂੰ ਬਹੁਮਤ ਮਿਲ ਰਿਹਾ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਵੀ ਟੀ. ਐੱਮ. ਸੀ. ਨੂੰ ਲੀਡ ਮਿਲਦੀ ਨਜ਼ਰ ਆ ਰਹੀ ਹੈ। 

ਇਹ ਵੀ ਪੜ੍ਹੋ: ਪੱਛਮੀ ਬੰਗਾਲ: BJP-TMC ’ਚ ਟੱਕਰ, ਨੰਦੀਗ੍ਰਾਮ ਸੀਟ ਤੋਂ ਮਮਤਾ ਪਿੱਛੇ, ਸ਼ੁਭੇਂਦੁ ਅਧਿਕਾਰੀ ਨੇ ਬਣਾਈ ਲੀਡ

ਦੱਸ ਦੇਈਏ ਕਿ ਪੱਛਮੀ ਬੰਗਾਲ ਦੇ ਪੂਰਬੀ ਮੇਦੀਨੀਪੁਰ ਜ਼ਿਲ੍ਹੇ ਵਿਚ ਆਉਣ ਵਾਲੀ ਨੰਦੀਗ੍ਰਾਮ ਵਿਧਾਨ ਸਭਾ ਸੀਟ ’ਤੇ 2009 ਤੋਂ ਸੱਤਾਧਾਰੀ ਟੀ. ਐੱਮ. ਸੀ. ਦਾ ਕਬਜ਼ਾ ਹੈ। 2016 ’ਚ ਕੁੱਲ 87 ਫ਼ੀਸਦੀ ਵੋਟਾਂ ਪਈਆਂ ਸਨ। ਸਾਲ 2016 ’ਚ ਹੀ ਟੀ. ਐੱਮ. ਸੀ. ਦੇ ਸੁਭੇਂਦੁ ਅਧਿਕਾਰੀ ਨੇ ਸੀ. ਪੀ. ਐੱਮ. ਦੇ ਅਬਦੁੱਲ ਕਬੀਰ ਸੇਖ ਨੂੰ 81,230 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਦੱਸ ਦੇਈਏ ਕਿ ਸ਼ੁਭੇਂਦੁ ਟੀ. ਐੱਮ. ਸੀ. ਦਾ ਸਾਥ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਨ। ਮਮਤਾ ਬੈਨਰਜੀ ਨੇ ਸ਼ੁਭੇਂਦੁ ਨੂੰ ਚੁਣੌਤੀ ਦੇਣ ਲਈ ਆਪਣੀ ਭਵਾਨੀਪੁਰ ਸੀਟ ਛੱਡ ਕੇ ਨੰਦੀਗ੍ਰਾਮ ਨੂੰ ਚੁਣਿਆ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਜਨਤਾ ਨੇ ਕਿਸ ’ਤੇ ਭਰੋਸਾ ਵਿਖਾਇਆ ਹੈ। ਚੋਣ ਨਤੀਜਿਆਂ ਤੋਂ ਬਾਅਦ ਹੀ ਇਹ ਤਸਵੀਰ ਸਾਫ ਹੋ ਸਕੇਗੀ।


Tanu

Content Editor

Related News