ਪੱਛਮੀ ਬੰਗਾਲ: BJP-TMC ’ਚ ਟੱਕਰ, ਨੰਦੀਗ੍ਰਾਮ ਸੀਟ ਤੋਂ ਮਮਤਾ ਪਿੱਛੇ, ਸ਼ੁਭੇਂਦੁ ਅਧਿਕਾਰੀ ਨੇ ਬਣਾਈ ਲੀਡ

Sunday, May 02, 2021 - 09:43 AM (IST)

ਨੈਸ਼ਨਲ ਡੈਸਕ— ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ’ਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਕਾਂਟੇ ਦੀ ਟੱਕਰ ਚੱਲ ਰਹੀ ਹੈ। ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਤੋਂ ਪਿੱਛੇ ਚੱਲ ਰਹੀ ਹੈ, ਜਦਕਿ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਨੇ ਅੱਗੇ ਹਨ। ਦੱਸ ਦੇਈਏ ਕਿ ਪੱਛਮੀ ਬੰਗਾਲ, ਆਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿਧਾਨ ਸਭਾ ਸੀਟਾਂ ’ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਐਤਵਾਰ ਯਾਨੀ ਕਿ ਅੱਜ ਹੋਵੇਗਾ। ਦੇਸ਼ ਦੇ ਇਨ੍ਹਾਂ 5 ਸੂਬਿਆਂ ਦੀ 822 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ। ਸਾਰੀਆਂ ਦੀਆਂ ਨਜ਼ਰਾਂ ਪੱਛਮੀ ਬੰਗਾਲ ਦੀ ਨੰਦੀਗ੍ਰਾਮ ਸੀਟ ਦੇ ਚੋਣ ਨਤੀਜੇ ’ਤੇ ਹੈ। ਇਸ ਸੀਟ ’ਤੇ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਅਤੇ ਮਮਤਾ ਬੈਨਰਜੀ ਨੇ ਚੋਣ ਲੜੀ ਸੀ। ਸ਼ੁਰੂਆਤੀ ਰੁਝਾਨਾਂ ਵਿਚ ਸ਼ੁਭੇਂਦੁ ਅਧਿਕਾਰੀ ਅੱਗੇ ਚੱਲ ਰਹੇ ਹਨ।

ਦੱਸ ਦੇਈਏ ਕਿ ਨੰਦੀਗ੍ਰਾਮ ਸੀਟ ’ਤੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਵਿਚਾਲੇ ਕਾਂਟੇ ਦਾ ਮੁਕਾਬਲਾ ਮੰਨਿਆ ਜਾ ਰਿਹਾ ਹੈ। ਨੰਦੀਗ੍ਰਾਮ ਬੰਗਾਲ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਮੰਨੀ ਜਾਂਦੀ ਹੈ, ਜਿੱਥੇ 88 ਫ਼ੀਸਦੀ ਵੋਟਾਂ ਪਈਆਂ ਸਨ। ਇਸ ਸੀਟ ਨੂੰ ਜਿੱਤਣ ਲਈ ਮਮਤਾ ਅਤੇ ਸ਼ੁਭੇਂਦੁ ਨੇ ਕੋਈ ਕਸਰ ਨਹੀਂ ਛੱਡੀ ਹੈ। ਹਾਲਾਂਕਿ ਇਹ ਸੀਟ ਲੰਬੇ ਸਮੇਂ ਤੋਂ ਖੱਬੇ ਪੱਖੀ ਕੋਲ ਰਹੀ ਹੈ ਪਰ ਨੰਦੀਗ੍ਰਾਮ ਭੂਮੀ ਅੰਦੋਲਨ ਤੋਂ ਬਾਅਦ ਟੀ. ਐੱਮ. ਸੀ. ਨੇ ਆਪਣਾ ਦਬਦਬਾ ਬਰਕਰਾਰ ਰੱਖਿਆ ਹੋਇਆ ਹੈ। ਇਹ ਵੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਇਸ ਵਾਰ ਨੰਦੀਗ੍ਰਾਮ ’ਚ ਕਮਲ ਖਿੜਦਾ ਹੈ ਜਾਂ ਫਿਰ ਦੀਦੀ ਵਾਪਸੀ ਕਰੇਗੀ। 

ਦੱਸਣਯੋਗ ਹੈ ਕਿ ਪੱਛਮੀ ਬੰਗਾਲ ’ਚ 294 ਸੀਟਾਂ ਲਈ 2,116 ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ। ਕਿਸੇ ਵੀ ਪਾਰਟੀ ਨੂੰ ਬਹੁਮਤ ਲਈ ਕੁੱਲ 294 ਸੀਟਾਂ ’ਚੋਂ 148 ਸੀਟਾਂ ਜਿੱਤਣਾ ਜ਼ਰੂਰੀ ਹੈ। ਵੋਟਿੰਗ ਕੇਂਦਰਾਂ ’ਤੇ ਘੱਟੋ-ਘੱਟ 292 ਸੁਪਰਵਾਈਜ਼ਰ ਅਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ 256 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। 


Tanu

Content Editor

Related News