ਪੱਛਮੀ ਬੰਗਾਲ: ED ਟੀਮ ''ਤੇ ਹਮਲੇ ਨੂੰ ਲੈ ਕੇ ਗ੍ਰਹਿ ਮੰਤਰਾਲਾ ਹੋਇਆ ਸਖ਼ਤ, ਸੂਬਾ ਸਰਕਾਰ ਨੇ ਮੰਗਿਆ ਜਵਾਬ
Wednesday, Jan 10, 2024 - 10:45 AM (IST)

ਨੈਸ਼ਨਲ ਡੈਸਕ- ਉੱਤਰੀ 24 ਪਰਗਨਾ ਜ਼ਿਲੇ 'ਚ ਛਾਪੇਮਾਰੀ ਦੌਰਾਨ ਈਡੀ ਦੀ ਟੀਮ 'ਤੇ ਹੋਏ ਹਮਲੇ ਨੂੰ ਲੈ ਕੇ ਹੁਣ ਗ੍ਰਹਿ ਮੰਤਰਾਲਾ ਸਖਤ ਹੋ ਗਿਆ ਹੈ। ਮੰਤਰਾਲੇ ਨੇ ਇਸ ਘਟਨਾ ਬਾਰੇ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਤੋਂ ਜਵਾਬ ਮੰਗਿਆ ਹੈ। ਨਿਊਜ਼ ਏਜੰਸੀ ਏਐੱਨਆਈ ਮੁਤਾਬਕ ਸੂਤਰਾਂ ਦੇ ਹਵਾਲੇ ਨਾਲ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਮਤਾ ਸਰਕਾਰ ਤੋਂ 5 ਜਨਵਰੀ ਦੀ ਘਟਨਾ ਬਾਰੇ ਰਿਪੋਰਟ ਮੰਗੀ ਹੈ।
ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਟਕਰਾਅ
ਇਸ ਘਟਨਾ ਨੂੰ ਲੈ ਕੇ ਸੂਬੇ 'ਚ ਪਾਰਟੀ ਅਤੇ ਵਿਰੋਧੀ ਧਿਰ ਦੋਵਾਂ ਵਿਚਾਲੇ ਹੰਗਾਮਾ ਚੱਲ ਰਿਹਾ ਹੈ। ਸੂਬੇ ਦੇ ਕਈ ਮੰਤਰੀਆਂ ਨੇ ਜਿੱਥੇ ਇਸ ਘਟਨਾ ਨੂੰ ਲੋਕਾਂ ਦੇ ਗੁੱਸੇ ਦਾ ਨਤੀਜਾ ਦੱਸਿਆ ਹੈ, ਉੱਥੇ ਹੀ ਵਿਰੋਧੀ ਧਿਰ ਭਾਜਪਾ ਨੇ ਇਸ ਨੂੰ ਟੀਐੱਮਸੀ ਦੀ ਗੁੰਡਾਗਰਦੀ ਕਰਾਰ ਦਿੱਤਾ ਹੈ। ਦੱਸ ਦੇਈਏ ਕਿ 5 ਜਨਵਰੀ ਨੂੰ ਈਡੀ ਦੀ ਟੀਮ ਸੂਬੇ ਦੀ ਰਾਸ਼ਨ ਪ੍ਰਣਾਲੀ 'ਚ ਕਥਿਤ ਬੇਨਿਯਮੀਆਂ ਦੇ ਮਾਮਲੇ 'ਚ ਟੀਐੱਮਸੀ ਨੇਤਾ ਸ਼ਾਹਜਹਾਂ ਸ਼ੇਖ ਦੇ ਘਰ ਛਾਪਾ ਮਾਰਨ ਲਈ ਸੰਦੇਸ਼ਖਲੀ ਪਹੁੰਚੀ ਸੀ। ਇਸ ਦੌਰਾਨ ਸ਼ੇਖ ਦੇ ਸੈਂਕੜੇ ਸਮਰਥਕਾਂ ਨੇ ਟੀਮ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਤਿੰਨ ਅਧਿਕਾਰੀ ਜ਼ਖਮੀ ਹੋ ਗਏ।
800 ਤੋਂ 1000 ਲੋਕਾਂ ਨੇ ਹਮਲਾ ਕੀਤਾ
ਹਮਲੇ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਈਡੀ ਨੇ ਕਿਹਾ ਸੀ ਕਿ ਟੀਮ ਦੀ ਤਲਾਸ਼ੀ ਦੌਰਾਨ 800 ਤੋਂ 1000 ਲੋਕਾਂ ਨੇ ਇੱਕ ਅਹਾਤੇ ਵਿੱਚ ਈਡੀ ਟੀਮ ਅਤੇ ਸੀਆਰਪੀਐੱਫ ਦੇ ਜਵਾਨਾਂ ਨੂੰ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ। ਇਨ੍ਹਾਂ ਲੋਕਾਂ ਕੋਲ ਡੰਡੇ, ਪੱਥਰ ਅਤੇ ਇੱਟਾਂ ਵਰਗੇ ਹਥਿਆਰ ਸਨ। ਅਤੇ ਭੀੜ ਨੇ ਈਡੀ ਅਧਿਕਾਰੀਆਂ ਦਾ ਨਿੱਜੀ ਅਤੇ ਸਰਕਾਰੀ ਸਮਾਨ ਜਿਵੇਂ ਕਿ ਫ਼ੋਨ, ਲੈਪਟਾਪ, ਨਕਦੀ, ਬਟੂਆ ਆਦਿ ਵੀ ਖੋਹ ਲਿਆ। ਇਸ ਤੋਂ ਇਲਾਵਾ ਕੁਝ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।