WB ਚੋਣਾਂ : ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ ''ਤੇ ਹਮਲਾ, ਹਮਲਾਵਰਾਂ ਨੇ ਕਾਰ ''ਤੇ ਸੁੱਟੇ ਪੱਥਰ

Thursday, Apr 23, 2026 - 04:38 PM (IST)

WB ਚੋਣਾਂ : ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ ''ਤੇ ਹਮਲਾ, ਹਮਲਾਵਰਾਂ ਨੇ ਕਾਰ ''ਤੇ ਸੁੱਟੇ ਪੱਥਰ

ਕੋਲਕਾਤਾ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਵੀਰਵਾਰ ਨੂੰ ਆਸਨਸੋਲ ਦੱਖਣ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਅਗਨੀਮਿੱਤਰਾ ਪਾਲ ਦੀ ਕਾਰ 'ਤੇ ਕਥਿਤ ਤੌਰ 'ਤੇ ਪੱਥਰ ਸੁੱਟੇ ਜਾਣ ਦੀਆਂ ਰਿਪੋਰਟਾਂ ਹਨ। ਰਿਪੋਰਟਾਂ ਅਨੁਸਾਰ, ਸ਼੍ਰੀਮਤੀ ਪਾਲ ਇਕ ਪੋਲਿੰਗ ਸਟੇਸ਼ਨ ਤੋਂ ਬਾਹਰ ਆ ਰਹੀ ਸੀ ਜਦੋਂ ਹਮਲਾ ਹੋਇਆ। ਅਗਨੀਮਿੱਤਰਾ ਨੇ ਦੱਸਿਆ ਕਿ ਆਸਨਸੋਲ ਦੇ ਰਹਿਮਤਨਗਰ ਖੇਤਰ 'ਚ ਉਸ ਦੀ ਕਾਰ 'ਤੇ ਹਮਲਾ ਕੀਤਾ ਗਿਆ।

PunjabKesari

ਉਨ੍ਹਾਂ ਕਿਹਾ,"ਮੈਂ ਆਪਣੀ ਕਾਰ 'ਚ ਬੈਠੀ ਹੀ ਸੀ ਅਤੇ ਡਰਾਈਵਰ ਨੇ ਇੰਜਣ ਚਾਲੂ ਕੀਤਾ ਹੀ ਸੀ ਕਿ ਅਚਾਨਕ, ਸ਼ੀਸ਼ਾ ਟੁੱਟਣ ਦੀ ਆਵਾਜ਼ ਨਾਲ ਸਾਨੂੰ ਝਟਕਾ ਲੱਗਾ।" ਅਗਨੀਮਿੱਤਰਾ ਨੇ ਕਿਹਾ ਕਿ ਉਨ੍ਹਾਂ ਦੀ ਕਾਰ 'ਤੇ ਇਕ ਪੱਥਰ ਸੁੱਟਿਆ ਗਿਆ, ਜਿਸ ਨਾਲ ਉਸ ਦੀ ਵਿੰਡਸ਼ੀਲਡ ਟੁੱਟ ਗਈ। ਇਸ ਘਟਨਾ ਨੂੰ "2021 ਦੀਆਂ ਚੋਣਾਂ ਦਾ ਰੀਪਲੇਅ" ਦੱਸਦੇ ਹੋਏ, ਸ਼੍ਰੀਮਤੀ ਪਾਲ ਨੇ ਕਿਹਾ, "ਅਸੀਂ ਪੱਥਰ ਸੁੱਟਣ ਵਾਲੇ ਲੋਕਾਂ ਦੀ ਪਛਾਣ ਨਹੀਂ ਕਰ ਸਕੇ, ਪਰ ਅਸੀਂ ਇਲਾਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ।" ਉਨ੍ਹਾਂ ਅੱਗੇ ਕਿਹਾ ਕਿ ਰਹਿਮਤਨਗਰ 'ਚ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ, ਜਿਸ ਨੂੰ ਉਸ ਨੇ ਘੱਟ ਗਿਣਤੀ-ਪ੍ਰਭਾਵਸ਼ਾਲੀ ਖੇਤਰ ਦੱਸਿਆ ਹੈ। ਉਨ੍ਹਾਂ ਕਿਹਾ,"ਘੱਟ ਗਿਣਤੀਆਂ ਤ੍ਰਿਣਮੂਲ ਦੀ ਜਾਗੀਰ ਨਹੀਂ ਹਨ। ਇਹ ਕਾਰਵਾਈਆਂ ਸਾਨੂੰ ਨਹੀਂ ਰੋਕ ਸਕਣਗੀਆਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News