ਝਾਰਖੰਡ ''ਚ ਰਾਜ ਸਭਾ ਚੋਣਾਂ ਲੜੇਗੀ ਭਾਜਪਾ, JMM ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ

Tuesday, May 26, 2026 - 11:23 AM (IST)

ਝਾਰਖੰਡ ''ਚ ਰਾਜ ਸਭਾ ਚੋਣਾਂ ਲੜੇਗੀ ਭਾਜਪਾ, JMM ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ

ਰਾਂਚੀ- ਝਾਰਖੰਡ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਿਹਾ ਕਿ ਉਹ ਅਗਲੇ ਮਹੀਨੇ ਹੋਣ ਵਾਲੀਆਂ ਰਾਜ ਸਭਾ ਚੋਣਾਂ 'ਚ 2 ਸੀਟਾਂ 'ਚੋਂ ਇਕ ਲਈ ਉਮੀਦਵਾਰ ਉਤਾਰੇਗੀ, ਜਿਸ ਕਾਰਨ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਨੇ ਚੋਣ ਕਮਿਸ਼ਨ (ਈਸੀ) ਨੂੰ ਪੱਤਰ ਲਿਖ ਕੇ "ਵਿਧਾਇਕਾਂ ਦੀ ਖਰੀਦ-ਫਰੋਖਤ" ਦਾ ਖਦਸ਼ਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਵਿਰੋਧੀ ਪਾਰਟੀ ਕੋਲ ਵਿਧਾਨ ਸਭਾ 'ਚ ਲੋੜੀਂਦੇ ਮੈਂਬਰਾਂ ਦੀ ਘਾਟ ਹੈ। ਇਹ ਦੋਵੇਂ ਸੀਟਾਂ 10 ਰਾਜਾਂ ਦੀਆਂ 24 ਸੀਟਾਂ 'ਚ ਸ਼ਾਮਲ ਹਨ, ਜਿਨ੍ਹਾਂ 'ਤੇ 18 ਜੂਨ ਨੂੰ ਚੋਣਾਂ ਹੋਣਗੀਆਂ। ਰਾਜ ਸਭਾ ਦੀ ਇਕ ਸੀਟ ਲਈ ਉਮੀਦਵਾਰ ਖੜ੍ਹਾ ਕਰਨ ਦਾ ਫੈਸਲਾ ਭਾਜਪਾ ਦੀ ਸੂਬਾ ਚੋਣ ਕਮੇਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਆਦਿੱਤਿਆ ਸਾਹੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਲਿਆ ਗਿਆ।

ਪਾਰਟੀ ਦੇ ਪ੍ਰਦੇਸ਼ ਇਕਾਈ ਦੇ ਜਨਰਲ ਸਕੱਤਰ ਅਮਰ ਕੁਮਾਰ ਬਾਉਰੀ ਨੇ ਬੈਠਕ ਤੋਂ ਬਾਅਦ ਕਿਹਾ,''ਪਾਰਟੀ ਨੇ ਝਾਰਖੰਡ 'ਚ ਖਾਲੀ ਹੋ ਰਹੀਆਂ 2 ਰਾਜ ਸਭਾ ਸੀਟਾਂ 'ਚੋਂ ਇਕ 'ਤੇ ਆਪਣਾ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਹੈ।'' ਬਾਉਰੀ ਨੇ ਕਿਹਾ ਕਿ ਪਾਰਟੀ ਸਿਰਫ਼ ਚੋਣ ਲੜਨ ਲਈ ਹੀ ਉਮੀਦਵਾਰ ਨਹੀਂ ਉਤਾਰ ਰਹੀ, ਸਗੋਂ ਉਹ ਆਪਣੀ ਜਿੱਤ ਵੀ ਯਕੀਨੀ ਕਰੇਗੀ। ਝਾਰਖੰਡ ਦੀਆਂ ਇਨ੍ਹਾਂ 2 ਸੀਟਾਂ 'ਚੋਂ ਇਕ ਸੀਟ ਝਾਰਖੰਡ ਮੁਕਤੀ ਮੋਰਚਾ  (ਝਾਮੁਮੋ) ਦੇ ਸੀਨੀਅਰ ਨੇਤਾ ਸ਼ਿਬੂ ਸੋਰੇਨ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀ ਅਤੇ ਦੂਜੀ ਸੀਟ ਤੋਂ ਭਾਜਪਾ ਨੇਤਾ ਦੀਪਕ ਪ੍ਰਖਆਸ਼ ਸੰਸਦ ਮੈਂਬਰ ਹਨ, ਜਿਨ੍ਹਾਂ ਦਾ 6 ਸਾਲ ਦਾ ਕਾਰਜਕਾਲ 21 ਜੂਨ ਨੂੰ ਪੂਰਾ ਹੋ ਰਿਹਾ ਹੈ। ਮੌਜੂਦਾ ਸਮੇਂ 81ਮੈਂਬਰੀ ਵਿਧਾਨ ਸਭਾ 'ਚ ਰਾਸ਼ਟਰੀ ਜਨਤਾਂਤਰਿੰਕ ਗਠਜੋੜ (ਰਾਜਗ) ਦੇ 24 ਵਿਧਾਇਕ ਹਨ। ਇਨ੍ਹਾਂ 'ਚ ਭਾਜਪਾ ਦੇ 21 ਅਤੇ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ), ਆਲ ਝਾਰਖੰਡ ਸਟੂਡੈਂਟਸ ਯੂਨੀਅਨ ਪਾਰਟੀ ਅਤੇ ਜਨਤਾ ਦਲ (ਯੂਨਾਈਟੇਡ) ਦਾ ਇਕ-ਇਕ ਵਿਧਾਇਕ ਸ਼ਾਮਲ ਹੈ। ਉੱਥੇ ਹੀ 'ਇੰਡੀਆ' ਗਠਜੋੜ ਦੇ 56 ਮੈਂਬਰ ਹਨ, ਜਿਨ੍ਹਾਂ 'ਚ ਝਾਮੁਮੋ ਦੇ 34, ਕਾਂਗਰਸ ਦੇ 16, ਰਾਸ਼ਟਰੀ ਜਨਤਾ ਦਲ (ਰਾਜਦ) ਦੇ  4 ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਵਾਦੀ-ਲੇਨਿਨਵਾਦੀ) ਲਿਬਰੇਸ਼ਨ ਦੇ 2 ਵਿਧਾਇਕ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News