ਖੂਹ 'ਚ ਡਿੱਗੀ ਬਰਾਤੀਆਂ ਨਾਲ ਭਰੀ ਜੀਪ, ਹਾਦਸੇ 'ਚ 6 ਲੋਕਾਂ ਦੀ ਮੌਤ

Wednesday, Dec 09, 2020 - 10:30 AM (IST)

ਖੂਹ 'ਚ ਡਿੱਗੀ ਬਰਾਤੀਆਂ ਨਾਲ ਭਰੀ ਜੀਪ, ਹਾਦਸੇ 'ਚ 6 ਲੋਕਾਂ ਦੀ ਮੌਤ

ਛੱਤਰਪੁਰ- ਮੱਧ ਪ੍ਰਦੇਸ਼ ਦੇ ਛੱਤਰਪੁਰ ਜ਼ਿਲ੍ਹੇ ਦੇ ਮਹਾਰਾਜਪੁਰ ਥਾਣਾ ਖੇਤਰ 'ਚ ਇਕ ਜੀਪ ਦੇ ਖੂਹ 'ਚ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪੁਲਸ ਸੂਤਰਾਂ ਅਨੁਸਾਰ ਮਹਾਰਾਜਪੁਰ ਥਾਣਾ ਖੇਤਰ ਦੇ ਦੀਵਾਨਜੀਕਾਪੁਰਾ ਨੇੜੇ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਤੋਂ ਆਈ ਇਕ ਜੀਪ ਦੇਰ ਰਾਤ ਖੂਹ 'ਚ ਡਿੱਗ ਗਈ। ਇਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਨੂੰ ਖੂਹ 'ਚੋਂ ਕੱਢ ਲਿਆ ਗਿਆ। ਉਨ੍ਹਾਂ ਨੇ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ।

PunjabKesari

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਪੁਲਵਾਮਾ 'ਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ 'ਚ 2 ਅੱਤਵਾਦੀ ਢੇਰ

ਪੁਲਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਜੀਪ ਨੂੰ ਖੂਹ 'ਚੋਂ ਕੱਢ ਲਿਆ ਹੈ। ਸੂਤਰਾਂ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਛੱਤਰਪਾਲ, ਰਾਜੂ ਕੁਸ਼ਵਾਹ ਅਤੇ ਘਨਸ਼ਾਮ ਦੇ ਰੂਪ 'ਚ ਹੋਈ ਹੈ। ਤਿੰਨ ਹੋਰ ਪੁਰਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਇਹ ਸਾਰੇ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹਾ ਵਾਸੀ ਹਨ ਅਤੇ ਜ਼ਿਲ੍ਹੇ 'ਚ ਇਕ ਬਰਾਤ 'ਚ ਆਏ ਸਨ।

PunjabKesari

ਇਹ ਵੀ ਪੜ੍ਹੋ : ਸ਼ਾਹ ਨਾਲ ਬੈਠਕ ਤੋਂ ਬਾਅਦ ਅਸੰਤੁਸ਼ਟ ਵਿਖੇ ਕਿਸਾਨ ਆਗੂ, ਹੁਣ ਲਿਖਤੀ ਪ੍ਰਸਤਾਵ ਦਾ ਇੰਤਜ਼ਾਰ


author

DIsha

Content Editor

Related News