ਵੀਕੈਂਡ ਕਰਫਿਊ: ਵੀਰਾਨ ਸੜਕਾਂ, ਤਸਵੀਰਾਂ ’ਚ ਕੈਦ ‘ਦਿੱਲੀ’ ਦਾ ਹਾਲ

04/17/2021 4:57:03 PM

ਨਵੀਂ ਦਿੱਲੀ— ਦਿੱਲੀ ’ਚ ਕੋਰੋਨਾ ਵਾਇਰਸ ਬੇਲਗਾਮ ਹੁੰਦਾ ਜਾ ਰਿਹਾ ਹੈ। ਬੇਲਗਾਮ ਕੋਰੋਨਾ ਨੇ ਅਜਿਹਾ ਕਹਿਰ ਵਰ੍ਹਾਇਆ ਕਿ ਸਰਕਾਰ ਨੂੰ ਵੀਕੈਂਡ ਕਰਫਿਊ ਵਰਗਾ ਫ਼ੈਸਲਾ ਲੈਣਾ ਪਿਆ। ਅੱਜ ਵੀਕੈਂਡ ਕਰਫਿਊ ਦਾ ਪਹਿਲਾ ਦਿਨ ਹੈ, ਜੋ ਕਿ ਸੋਮਵਾਰ ਸਵੇਰ 6 ਵਜੇ ਤੱਕ ਜਾਰੀ ਰਹੇਗਾ। ਸ਼ਨੀਵਾਰ ਯਾਨੀ ਕਿ ਅੱਜ ਦਿੱਲੀ ਦੀਆਂ ਸੜਕਾਂ ’ਤੇ ਕਰਫਿਊ ਦਾ ਅਸਰ ਸਾਫ਼ ਵੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਕੋਰੋਨਾ ਕਾਰਨ ਦਿੱਲੀ ’ਚ ਹਾਹਾਕਾਰ, ਕੇਜਰੀਵਾਲ ਨੇ ਕੀਤਾ ‘ਵੀਕੈਂਡ ਕਰਫਿਊ’ ਦਾ ਐਲਾਨ

PunjabKesari

ਜੋ ਸੰਨਾਟਾ ਪਿਛਲੀ ਵਾਰ ਦਿੱਲੀ ਦੀਆਂ ਸੜਕਾਂ ’ਤੇ ਵੇਖਣ ਨੂੰ ਮਿਲਿਆ ਸੀ, ਇਕ ਵਾਰ ਫਿਰ ਤੋਂ ਉਹ ਹੀ ਮੰਜ਼ਰ ਅੱਖਾਂ ਸਾਹਮਣੇ ਆ ਗਿਆ ਹੈ। ਇਸ ਵੀਕੈਂਡ ਕਰਫਿਊ ਵਿਚ ਸਰਕਾਰ ਵਲੋਂ ਸਿਰਫ਼ ਜ਼ਰੂਰੀ ਸੇਵਾਵਾਂ ਨੂੰ ਹੀ ਛੋਟ ਦਿੱਤੀ ਗਈ ਹੈ। ਘੱਟ ਗਿਣਤੀ ਵਿਚ ਪਬਲਿਕ ਟਰਾਂਸਪੋਰਟ ਦੀਆਂ ਬੱਸਾਂ ਚਲਾਈਆਂ ਜਾ ਰਹੀਆਂ ਹਨ ਪਰ ਜ਼ਿਆਦਾਤਰ ਇਲਾਕਿਆਂ ਵਿਚ ਸੜਕਾਂ ਵੀਰਾਨ ਪਈਆਂ ਹਨ ਅਤੇ ਲੋਕ ਘਰਾਂ ਦੇ ਅੰਦਰ ਕੈਦ ਹਨ।

ਇਹ ਵੀ ਪੜ੍ਹੋ: ਭਾਰਤੀਆਂ ਨੂੰ ਸਪੁਤਨਿਕ-ਵੀ ਸਮੇਤ ਦਿੱਤੀਆਂ ਜਾਣਗੀਆਂ 3 ਵੈਕਸੀਨਾਂ, ਜਾਣੋ ਕਿਵੇਂ ਕੋਰੋਨਾ ਨਾਲ ਲੜਦੀਆਂ ਹਨ

PunjabKesari

ਸੜਕਾਂ ’ਤੇ ਪੁਲਸ ਦਾ ਜ਼ਬਰਦਸਤ ਪਹਿਰਾ ਵੇਖਣ ਨੂੰ ਮਿਲ ਰਿਹਾ ਹੈ। ਪੁਲਸ ਵਲੋਂ ਇਸ ਕਰਫਿਊ ਨੂੰ ਸਫ਼ਲ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਥਾਂ-ਥਾਂ ’ਤੇ ਬੈਰੀਕੇਡ ਲਾ ਦਿੱਤੇ ਗਏ ਹਨ।

ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਦੇਸ਼ ’ਚ ਅੱਜ ਤੋਂ ‘ਟੀਕਾ ਉਤਸਵ’, PM ਮੋਦੀ ਨੇ ਕੀਤੀਆਂ 4 ਬੇਨਤੀਆਂ

PunjabKesari

ਬਾਹਰ ਨਿਕਲ ਰਹੇ ਲੋਕਾਂ ਨੂੰ ਸਵਾਲ-ਜਵਾਬ ਕੀਤਾ ਜਾ ਰਿਹਾ ਹੈ ਕਿ ਉਹ ਘਰਾਂ ’ਚੋਂ ਬਾਹਰ ਕਿਉਂ ਜਾ ਰਹੇ ਹਨ। ਜੇਕਰ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ ਤਾਂ ਉਨ੍ਹਾਂ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਲੜਨ ਲਈ ਵੈਕਸੀਨ ਤੋਂ ਵੱਡਾ ਹਥਿਆਰ ਹੈ ‘ਡਬਲ ਮਾਸਕ’

PunjabKesari

ਦੱਸ ਦੇਈਏ ਕਿ ਦਿੱਲੀ ਵਿਚ ਜਿੱਥੇ ਮਾਰਚ ਦੇ ਸ਼ੁਰੂਆਤੀ ਸਮੇਂ ’ਚ ਸਿਰਫ 200-300 ਕੇਸ ਦਰਜ ਕੀਤੇ ਜਾ ਰਹੇ ਸਨ। ਅਪ੍ਰੈਲ ਸ਼ੁਰੂ ਹੁੰਦੇ ਹੀ ਗਰਾਫ਼ ਦਾ ਚੜ੍ਹਨਾ ਸ਼ੁਰੂ ਹੋ ਗਿਆ ਹੈ ਅਤੇ ਵੇਖਦੇ ਹੀ ਵੇਖਦੇ ਦਿੱਲੀ ਵਿਚ 20 ਹਜ਼ਾਰ ਦੇ ਕਰੀਬ ਨਵੇਂ ਕੇਸ ਆਉਣ ਲੱਗ ਪਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਤਾਲਾਬੰਦੀ ਨਹੀਂ ਲਾਉਣਾ ਚਾਹੁੰਦੇ ਪਰ ਜੇਕਰ ਕੇਸ ਵੱਧਦੇ ਰਹੇ, ਹਸਪਤਾਲਾਂ ’ਚ ਆਕਸੀਜਨ ਅਤੇ ਬੈੱਡ ਦੀ ਕਮੀ ਹੋਈ ਤਾਂ ਉਨ੍ਹਾਂ ਨੂੰ ਕੁਝ ਸਮੇਂ ਲਈ ਇਹ ਫ਼ੈਸਲਾ ਵੀ ਲੈਣਾ ਪੈ ਸਕਦਾ ਹੈ। 

ਇਹ ਵੀ ਪੜ੍ਹੋ– ਕੋਰੋਨਾ ਵਾਇਰਸ ਨੇ ਤੋੜੇ ਸਾਰੇ ਰਿਕਾਰਡ, ਦੇਸ਼ ’ਚ 24 ਘੰਟਿਆਂ ਅੰਦਰ 2.34 ਲੱਖ ਨਵੇਂ ਕੇਸ

PunjabKesari

ਦੱਸਣਯੋਗ ਹੈ ਕਿ ਦਿੱਲੀ ਵਿਚ ਕੋਰੋਨਾ ਵਾਇਰਸ ਕੇਸਾਂ ਦਾ ਅੰਕੜਾ 8 ਲੱਖ ਤੋਂ ਪਾਰ ਹੋ ਗਿਆ ਹੈ ਅਤੇ ਮੌਤਾਂ ਦੀ ਗਿਣਤੀ 11,793 ਤੱਕ ਪੁੱਜ ਗਈ ਹੈ। ਪਿਛਲੇ 24 ਘੰਟਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦਿੱਲੀ ਵਿਚ 19,486 ਨਵੇਂ ਕੇਸ ਸਾਹਮਣੇ ਆਏ ਹਨ ਅਤੇ 141 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ– ਦਿੱਲੀ ਦੇ ਹਸਪਤਾਲ ਦੀਆਂ ਡਰਾਉਣੀਆਂ ਤਸਵੀਰਾਂ, ਇਕ ਬੈੱਡ ’ਤੇ 2-2 ਮਰੀਜ਼

PunjabKesari


Tanu

Content Editor

Related News